ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਿੰਗ ਜਾਂਚ ਗਰੋਹ ਦਾ ਪਰਦਾਫਾਸ਼, ਔਰਤ ਸਰਗਨਾ ਸਣੇ 5 ਗ੍ਰਿਫ਼ਤਾਰ, ਬਠਿੰਡਾ ਨਾਲ ਜੁੜੇ ਤਾਰ

ਹਰਿਆਣਾ ਦੇ ਸਿਰਸਾ ਸਿਵਲ ਹਸਪਤਾਲ ਦੀ ਇਕ ਟੀਮ ਨੇ ਹਰਿਆਣਾ-ਪੰਜਾਬ ਵਿੱਚ ਸਰਗਰਮ ਲਿੰਗ ਜਾਂਚ ਦੇ ਧੰਦੇ ਵਿੱਚ ਸ਼ਾਮਲ ਇੱਕ ਗਰੋਹ ਦਾ ਪਰਦਾਫਾਸ਼ ਕਰਕੇ ਮਹਿਲਾ ਸਰਗਨਾ ਸਣੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

 

ਸਿਰਸਾ ਸਿਵਲ ਹਸਪਤਾਲ ਦੇ ਮੁੱਖ ਮੈਡੀਕਲ ਅਫ਼ਸਰ ਡਾ ਐੱਸ ਨੇ ਨੈਨ ਨੇ ਦੱਸਿਆ ਕਿ ਟੀਮ ਨੇ ਇਸ ਗੋਰਖਧੰਦੇ ਵਿੱਚ ਸ਼ਾਮਲ ਲੋਕਾਂ ਨਾਲ ਲਿੰਗ ਟੈਸਟ ਵਿੱਚ ਵਰਤੀਆਂ ਮਸ਼ੀਨਾਂ ਅਤੇ ਹੋਰ ਉਪਕਰਣ ਬਰਾਮਦ ਕਰਕੇ ਪੰਜਾਬ ਦੀ ਬਠਿੰਡਾ ਪੁਲਿਸ ਨੂੰ ਸੌਂਪੇ ਅਤੇ ਕੇਸ ਦਰਜ ਕਰਕੇ ਸਬੰਧਤ ਹਸਪਤਾਲ ਦੀ ਅਲਟਰਾਸਾਊਂਡ ਮਸ਼ੀਨ ਨੂੰ ਸੀਲ ਕਰ ਦਿੱਤਾ ਹੈ।

 

ਡਾ. ਨੈਨ ਅਨੁਸਾਰ, ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਿੰਗ-ਜਾਂਚ ਕਾਰੋਬਾਰ ਦਾ ਇੱਕ ਗਰੋਹ ਹਰਿਆਣਾ ਅਤੇ ਪੰਜਾਬ ਵਿੱਚ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਦੀ ਸਹਾਇਤਾ ਨਾਲ ਡਾਕਟਰ ਬੁੱਧਰਾਮ, ਡਾ ਰਾਜੇਸ਼ ਚੌਧਰੀ, ਕਾਨੂੰਨੀ ਸਲਾਹਕਾਰ ਦੀਪਕ ਅਤੇ ਬਠਿੰਡਾ ਪੁਲਿਸ ਦੀ ਸੁਪਰਵਾਈਜ਼ਰ ਰਚਨਾ ਦੀ ਟੀਮ ਬਣਾ ਕੇ ਬਠਿੰਡਾ ਪੁਲਿਸ ਦੇ ਸਹਿਯੋਗ ਨਾਲ ਮੁਖਬਰਾਂ ਰਾਹੀਂ ਜਾਅਲੀ ਗਾਹਕਾਂ ਬਣਾ ਕੇ 42,000 ਰੁਪਏ ਵਿੱਚ ਲਿੰਗ ਜਾਂਚ ਦਾ ਸੌਦਾ ਗਰੋਹ ਦੀ ਸਰਗਨਾ ਰੁਪਿੰਦਰ ਕੌਰ ਨਾਲ ਤੈਅ ਕੀਤਾ।

 


ਇਸ ਤੋਂ ਬਾਅਦ ਵੀਰਵਾਰ ਦੀ ਰਾਤ ਨੂੰ ਰਤੀਆ ਸਬ-ਡਵੀਜ਼ਨ ਦੇ ਬੋਹੜ ਪਿੰਡ ਦੀ ਵਸਨੀਕ ਰੁਪਿੰਦਰ ਕੌਰ ਅਤੇ ਉਸ ਦੇ ਪਤੀ ਸੰਦੀਪ ਨੂੰ ਪਹਿਲਾਂ ਫਤਿਹਾਬਾਦ ਅਤੇ ਫਿਰ ਰਤੀਆ ਉਸ ਤੋਂ ਸਰਦੂਲਗੜ੍ਹ ਦੇ ਅਲਟਰਾਸਾਊਂਡ ਗੱਲ ਕਹਿੰਦੇ ਹੋਏ ਫੁੱਸ ਮੰਡੀ ਦੇ ਗੁਰਜੀਤ ਸਿੰਘ ਕੋਲ ਲੈ ਗਏ। ਜਿਸ ਨੇ ਅੱਗੇ ਬਠਿੰਡਾ ਵਿੱਚ ਜਗਤਾਰ ਸਿੰਘ ਨੂੰ ਮਿਲਣ ਲਈ ਕਿਹਾ। 

 

ਆਖ਼ਰਕਾਰ ਜਗਤਾਰ ਸਿੰਘ ਨੇ ਇੱਕ ਝੋਲਾਛਾਪ ਡਾਕਟਰ ਬਜਰੰਗ ਨੂੰ ਬਠਿੰਡਾ ਵਿੱਚ ਬੁਲਾਇਆ ਜਿਸ ਨੇ ਉਥੋਂ ਦੇ ਇੰਦਰਾਣੀ ਹਸਪਤਾਲ ਲੈ ਗਿਆ ਅਤੇ ਉਸ ਨੂੰ ਜਾ ਕੇ ਫਰਜ਼ੀ ਗਾਹਕ ਦਾ 
ਲਿੰਗ ਜਾਂਚ ਕਰ ਕੇ ਰਿਪੋਰਟ ਦਿੱਤੀ ਜਿਸ ਤੋਂ ਬਾਅਦ ਟੀਮ ਅਤੇ ਬਠਿੰਡਾ ਪੁਲਿਸ ਨੇ ਗਰੋਹ ਦੇ ਮੈਂਬਰਾਂ ਨੂੰ ਕਾਬੂ ਕਰ ਲਿਆ।

 

ਡਾ: ਨੈਨ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਗਰੋਹ ਦੀ ਆਗੂ ਰੁਪਿੰਦਰ ਕੌਰ ਨੇ ਲਈ ਗਈ ਰਕਮ ਦੀ ਵੰਡ ਸਾਰਿਆਂ ਵਿੱਚ ਕੀਤੀ ਜਿਸ ਵਿੱਚ ਰੁਪਿੰਦਰ ਨੇ ਅੱਠ ਹਜ਼ਾਰ ਰੁਪਏ ਆਪਣੇ ਕੋਲ ਰੱਖੇ, ਗੁਰਜੀਤ ਸਿੰਘ 12 ਹਜ਼ਾਰ, ਜਗਤਾਰ ਸਿੰਘ 22 ਹਜ਼ਾਰ ਅਤੇ ਝੋਲਾਚਾਪ ਬਜਰੰਗ ਨੂੰ 20 ਹਜ਼ਾਰ ਰੁਪਏ ਦਿੱਤੇ। ਸਿਹਤ ਵਿਭਾਗ ਦੀ ਟੀਮ ਅਤੇ ਬਠਿੰਡਾ ਪੁਲਿਸ ਨੇ ਦੋਸ਼ੀਆਂ ਤੋਂ ਇਹ ਰਕਮ ਵੀ ਬਰਾਮਦ ਕਰ ਲਈ। 

 

ਇਸ ਸਮੇਂ ਬਠਿੰਡਾ ਦੇ ਇੰਦਰਾਣੀ ਹਸਪਤਾਲ ਦੇ ਮਾਲਕਾਂ ਨੇ ਡਾ: ਅਤਿਨ ਗੁਪਤਾ, ਜਗਤਾਰ ਸਿੰਘ, ਬਜਰੰਗ, ਗੁਰਜੀਤ ਸਿੰਘ ਅਤੇ ਰੁਪਿੰਦਰ ਕੌਰ ਅਤੇ ਉਸ ਦੇ ਪਤੀ ਸੰਦੀਪ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਅਤੇ ਉਨ੍ਹਾਂ ਦੇ ਨੈੱਟਵਰਕ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Interstate fetal sex determination gang busted five arrested including woman kingpin