ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲੁੱਟਾਂ–ਖੋਹਾਂ ਕਰਨ ਵਾਲਾ ਅੰਤਰਰਾਜੀ ਗਿਰੋਹ ਰੋਪੜ ’ਚ ਕਾਬੂ

​​​​​​​ਲੁੱਟਾਂ–ਖੋਹਾਂ ਕਰਨ ਵਾਲਾ ਅੰਤਰਰਾਜੀ ਗਿਰੋਹ ਰੋਪੜ ’ਚ ਕਾਬੂ

ਰੋਪੜ ਪੁਲਿਸ ਨੇ ਹਾਈਵੇਅ ਉੱਤੇ ਲੁੱਟਾਂ–ਖੋਹਾਂ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ 19 ਸਾਲਾਂ ਦਾ ਲੀਡਰ ਖ਼ੁਸ਼ਪ੍ਰੀਤ ਉਰਫ਼ ਖ਼ੁਸ਼ੀ ਨਿਵਾਸੀ ਸ਼ੰਭੂ – ਜ਼ਿਲ੍ਹਾ ਪਟਿਆਲਾ ਚਲਾ ਰਿਹਾ ਸੀ। ਉਸ ਵਿਰੁੱਧ 8 ਪੁਲਿਸ ਕੇਸ ਦਰਜ ਹਨ। ਇਹ ਗਿਰੋਹ ਹਰਿਆਣਾ ਦੇ ਅੰਬਾਲਾ, ਪੰਜਾਬ ਦੇ ਪਟਿਆਲਾ, ਮੋਹਾਲੀ ਤੇ ਰੋਪੜ ਜ਼ਿਲ੍ਹਿਆਂ ਵਿੱਚ ਸਰਗਰਮ ਸੀ। ਇਸ ਗਿਰੋਹ ਦੇ ਚਾਰ ਮੈਂਬਰ ਹਾਲੇ ਫ਼ਰਾਰ ਹਨ।

 

 

ਗ੍ਰਿਫ਼ਤਾਰ ਕੀਤੇ ਗਏ ਗਿਰੋਹ ਦੇ ਸਾਰੇ ਛੇ ਮੈਂਬਰਾਂ ਵਿਰੁੱਧ 16 ਮਾਮਲੇ ਦਰਜ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਹੀ ਉਨ੍ਹਾਂ ਉੱਤੇ ਕਾਤਲਾਨਾ ਹਮਲੇ ਦੇ ਮਾਮਲੇ ਵੀ ਦਰਜ ਹਨ। ਇਹ ਗਿਰੋਹ ਪਿਛਲੇ ਦੋ ਵਰਿ੍ਹਆਂ ਤੋਂ ਸਰਗਰਮ ਸੀ। ਪੁਲਿਸ ਨੂੰ ਇਨ੍ਹਾਂ ਦੀ ਲੁੱਟਾਂ–ਖੋਹਾਂ ਤੇ ਡਕੈਤੀਆਂ ਦੇ 12 ਮਾਮਲਿਆਂ ਵਿੱਚ ਭਾਲ਼ ਸੀ। ਪਿਛਲੇ ਸਾਲਾਂ ਦੌਰਾਨ ਇਨ੍ਹਾਂ ਨੇ 21 ਲੱਖ ਰੁਪਏ ਲੁੱਟੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ 1 ਲੱਖ ਰੁਪਏ ਤੇ ਮੋਟਰਸਾਇਕਲ ਬਰਾਮਦ ਕੀਤੇ ਹਨ।

 

 

ਖ਼ੁਸ਼ਪ੍ਰੀਤ ਉਰਫ਼ ਖ਼ੁਸ਼ੀ ਤੋਂ ਇਲਾਵਾ ਬਾਕੀ ਦੇ ਪੰਜ ਮੈਂਬਰਾਂ ਦੀ ਸ਼ਨਾਖ਼ਤ ਵਿਕਾਸ ਨਿਵਾਸੀ ਨਾਭਾ (7 ਪੁਲਿਸ ਕੇਸ), ਮਨਦੀਪ ਨਿਵਾਸੀ ਸ਼ੰਭੂ (8 ਕੇਸ), ਗੁਰਵਿੰਦਰ ਨਿਵਾਸੀ ਮੋਰਿੰਡਾ (2 ਕੇਸ), ਗੁਰਵਿੰਦਰ ਨਿਵਾਸੀ ਬੱਸੀ ਪਠਾਨਾਂ (4 ਮਾਮਲੇ) ਅਤੇ ਵਿਕੀ ਨਿਵਾਸੀ ਫ਼ਤਿਹਗੜ੍ਹ ਸਾਹਿਬ (2 ਮਾਮਲੇ) ਵਜੋਂ ਹੋਈ ਹੈ।

 

 

ਰੋਪੜ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਸਾਰੇ ਇੱਕ–ਦੂਜੇ ਨੂੰ ਮੋਹਾਲੀ ਤੇ ਪਟਿਆਲਾ ਦੀਆਂ ਜੇਲ੍ਹਾਂ ਵਿੱਚ ਮਿਲੇ ਸਨ ਤੇ ਉਸ ਤੋਂ ਬਾਅਦ ਉਨ੍ਹਾਂ ਗਿਰੋਹ ਬਣਾਇਆ ਸੀ।

 

 

ਇਹ ਸਾਰੇ ਅਜਿਹੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ, ਜਿਹੜੇ ਕਿਸੇ ਕਮੇਟੀ ਦਾ ਧਨ ਜਾਂ ਕਰਜ਼ੇ ਦੀਆਂ ਵੱਡੀਆਂ ਰਕਮਾਂ ਲਿਜਾ ਰਹੇ ਹੁੰਦੇ ਸਨ। ਇਹ ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਸਨ, ਜਿਨ੍ਹਾਂ ਨੂੰ ਲਗਭਗ ਰੋਜ਼ਾਨਾ ਮੋਟੀਆਂ ਰਕਮਾਂ ਇੱਧਰ–ਉੱਧਰ ਲਿਜਾਣੀਆਂ ਪੈਂਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Interstate Gang of Robbers arrested in Ropar