ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​CM ਦੇ ਹੁਕਮਾਂ ਦੇ ਬਾਵਜੂਦ 15 ਦਿਨਾਂ ’ਚ ਪੇਸ਼ ਨਾ ਹੋ ਸਕੀ ਬਟਾਲਾ ਧਮਾਕੇ ਦੀ ਜਾਂਚ–ਰਿਪੋਰਟ

​​​​​​​CM ਦੇ ਹੁਕਮਾਂ ਦੇ ਬਾਵਜੂਦ 15 ਦਿਨਾਂ ’ਚ ਪੇਸ਼ ਨਾ ਹੋ ਸਕੀ ਬਟਾਲਾ ਧਮਾਕੇ ਦੀ ਜਾਂਚ–ਰਿਪੋਰਟ

ਬਟਾਲਾ ਦੀ ਗ਼ੈਰ–ਕਾਨੂੰਨੀ ਪਟਾਕਾ ਫ਼ੈਕਟਰੀ ’ਚ ਧਮਾਕਿਆਂ ਦੀਆਂ ਘਟਨਾ ਵਾਪਰੇ ਨੂੰ ਭਾਵੇਂ 15 ਦਿਨਾਂ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਇਸ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਮੁਕੰਮਲ ਨਹੀਂ ਹੋ ਸਕੀ। ਬੀਤੀ 4 ਸਤੰਬਰ ਨੂੰ ਹੋਏ ਇਨ੍ਹਾਂ ਧਮਾਕਿਆਂ ਦੀ ਜਾਂਚ 15 ਦਿਨਾਂ ਅੰਦਰ ਕਰ ਕੇ ਰਿਪੋਰਟ ਸੌਂਪਣ ਦੇ ਸਖ਼ਤ ਹੁਕਮ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੇ ਸਨ ਪਰ ਹੁਣ ਪਤਾ ਲੱਗਾ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਏਡੀਸੀ (ਜਨਰਲ) ਤੇਜਿੰਦਰ ਪਾਲ ਸਿੰਘ ਸੰਧੂ ਛੁੱਟੀ ’ਤੇ ਵਿਦੇਸ਼ ਚਲੇ ਗਏ ਹਨ।

 

 

ਬਟਾਲਾ ਦੀ ਪਟਾਕਾ ਫ਼ੈਕਟਰੀ ’ਚ ਹੋਏ ਧਮਾਕਿਆਂ ਨੇ 24 ਜਾਨਾਂ ਲੈ ਲਈਆਂ ਸਨ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ADC ਦੀ ਛੁੱਟੀ ਤਾਂ ਧਮਾਕਿਆਂ ਦੀ ਘਟਨਾ ਵਾਪਰਨ ਤੋਂ ਪਹਿਲਾਂ ਦੀ ਮਨਜ਼ੂਰ ਹੋ ਚੁੱਕੀ ਸੀ। ਇਸ ਲਈ ਤਦ ਇਹ ਸੁਆਲ ਪੈਦਾ ਹੁੰਦਾ ਹੈ ਕਿ ਇੰਨੇ ਗੰਭੀਰ ਮਸਲੇ ਦੀ ਜਾਂਚ ਅਜਿਹੇ ਅਧਿਕਾਰੀ ਨੂੰ ਕਿਉਂ ਦਿੱਤੀ ਗਈ, ਜਦੋਂ ਪਹਿਲਾਂ ਹੀ ਪਤਾ ਸੀ ਕਿ ਉਸ ਨੇ ਛੁੱਟੀ ’ਤੇ ਵਿਦੇਸ਼ ਚਲੇ ਜਾਣਾ ਹੈ।

 

 

ਪ੍ਰਸ਼ਾਸਨ ਵਿਚਲੇ ਸੂਤਰਾਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਵਿਦੇਸ਼ ਜਾਣ ਤੋਂ ਪਹਿਲਾਂ ADC ਨੇ ਉਨ੍ਹਾਂ ਸਾਰੇ ਉੱਚ ਅਧਿਕਾਰੀਆਂ ਨੂੰ ਸੱਦਿਆ ਸੀ; ਜਿਨ੍ਹਾਂ ਨੇ ਸਾਲ 2017 ਤੋਂ ਲੈ ਕੇ 2019 ਤੱਕ ਬਟਾਲਾ ਸਬ–ਡਿਵੀਜ਼ਨ ’ਚ ਕੰਮ ਕੀਤਾ ਸੀ।

 

 

ਬਟਾਲਾ ਪੁਲਿਸ ਨੂੰ ਵੀ ਇਸ ਮਾਮਲੇ ’ਚ ਰਿਪੋਰਟ ਕਰਨ ਲਈ ਆਖਿਆ ਗਿਆ ਸੀ ਕਿ ਸਾਲ 2017 ’ਚ ਹੋਏ ਇੱਕ ਧਮਾਕੇ ਤੋਂ ਬਾਅਦ ਉਨ੍ਹਾਂ ਕਿਹੜੀ ਕਾਰਵਾਈ ਕੀਤੀ ਸੀ। ਉਸ ਧਮਾਕੇ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਸੀ ਤੇ ਤਿੰਨ ਜਣੇ ਫੱਟੜ ਹੋ ਗਏ ਸਨ।

 

 

ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਇਹ ਜਾਂਚ ਸਿਰਫ਼ ਇੱਕ ਧੋਖਾ ਹੈ। ਇਹ ਫ਼ੈਕਟਰੀ 2017 ਤੋਂ ਹੀ ਪ੍ਰਸ਼ਾਸਨ ਦੇ ਨੱਕ ਹੇਠ ਗ਼ੈਰ–ਕਾਨੂੰਨੀ ਢੰਗ ਨਾਲ ਚੱਲਦੀ ਰਹੀ।

 

 

ਸ੍ਰੀ ਲੋਧੀਨੰਗਲ ਨੇ ਕਿਹਾ ਕਿ ਲੋਕਾਂ ਦਾ ਭਰੋਸਾ ਜਿੱਤਣ ਲਈ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਕਿਸੇ ਸੇਵਾ–ਮੁਕਤ ਜੱਜ ਹਵਾਲੇ ਕੀਤੀ ਜਾਣੀ ਚਾਹੀਦੀ ਹੈ।

 

 

ਇਸ ਮਾਮਲੇ ’ਚ ਪਹਿਲਾਂ ਗ਼ਲਤੀ ਕਰ ਚੁੱਕੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਕਾਇਮ ਕੀਤੀ ਗਈ ‘ਵਿਸ਼ੇਸ਼ ਜਾਂਚ ਟੀਮ’ (SIT) ਵੀ ਹਾਲੇ ਮੈਜਿਸਟ੍ਰੇਟੀ ਜਾਂਚ ਦੀ ਰਿਪੋਰਟ ਉਡੀਕ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਹੀ ਜ਼ਿੰਮੇਵਾਰ/ਮੁਲਜ਼ਮ ਪੁਲਿਸ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Investigation Report of Batala Blast could not be submitted even after CM s deadline of 15 days