ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ’ਚ ਹੋ ਰਹੀ ਜਾਂਚ, ਮਾਸਕ, ਦਸਤਾਨੇ ਤੇ ਸਮਾਜਕ ਦੂਰੀ ਦੇ ਨਿਯਮ ਲਾਜ਼ਮੀ

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੋਕਾਂ ਲਈ ਸ਼ੁੱਧ, ਸਾਫ਼-ਸੁਥਰੀਆਂ ਅਤੇ ਮਿਆਰੀ ਖਾਣ-ਪੀਣ ਦੀਆਂ ਚੀਜ਼ਾਂ ਯਕੀਨੀ ਬਣਾਉਣ ਦੇ ਮਕਸਦ ਨਾਲ ਜ਼ਿਲ੍ਹਾ ਸਿਹਤ ਅਫ਼ਸਰ (ਡੀਐਚਓ) ਦੀ ਅਗਵਾਈ ਵਾਲੀ ਟੀਮ ਨੇ ਜ਼ੀਰਕਪੁਰ ਦੇ ਖ਼ਰੀਦਦਾਰੀ ਕੇਂਦਰ 'ਮੈਟਰੋ' ਅਤੇ ਸ਼ਹਿਰ ਵਿਚਲੀਆਂ ਕੁੱਝ ਕਰਿਆਨਾ ਦੁਕਾਨਾਂ 'ਤੇ ਜਾ ਕੇ ਜ਼ਰੂਰੀ ਵਸਤਾਂ ਦੀ ਜਾਂਚ-ਪੜਤਾਲ ਕੀਤੀ।

 

ਡਾ. ਸੁਭਾਸ਼ ਸ਼ਰਮਾ ਨੇ ਦਸਿਆ ਕਿ ਉਨ੍ਹਾਂ ਖਾਣ-ਪੀਣ ਦੀਆਂ ਚੀਜ਼ਾਂ ਦੀ ਮਿਆਦ ਅਤੇ ਮਿਆਰ ਨੂੰ ਪਰਖਿਆ ਅਤੇ ਨਾਲ ਹੀ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱÎਖਿਆ ਅਤੇ ਸੰਭਾਲ ਵਾਸਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਬਾਰੇ ਜਾਣੂੰ ਕਰਾਇਆ। ਉਨ੍ਹਾਂ ਦਸਿਆ ਕਿ ਫੇਰੀ ਦੌਰਾਨ ਵੇਖਿਆ ਗਿਆ ਕਿ ਵੱਡੇ ਸਟੋਰਾਂ ਦੇ ਦਾਖ਼ਲਾ ਦੁਆਰਾਂ 'ਤੇ ਥਰਮਲ ਸਕੈਨਿੰਗ ਕਰਨ ਤੋਂ ਬਾਅਦ ਹੀ ਗਾਹਕਾਂ ਨੂੰ ਅੰਦਰ ਜਾਣ ਦਿਤਾ ਜਾ ਰਿਹਾ ਸੀ।

 

ਇਸ ਤੋਂ ਇਲਾਵਾ ਸਟੋਰਾਂ ਅਤੇ ਦੁਕਾਨਾਂ ਅੰਦਰ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ ਦੇ ਨਿਯਮਾਂ ਦੀ ਵੀ ਪਾਲਣਾ ਕੀਤੀ ਜਾ ਰਹੀ ਸੀ। ਟੀਮ ਨੇ ਰੇਹੜੀਆਂ-ਫੜ੍ਹੀਆਂ ਰਾਹੀਆਂ ਵੇਚੀਆਂ ਜਾਣ ਵਾਲੀਆਂ ਸਬਜ਼ੀਆਂ ਦਾ ਵੀ ਮੁਆਇਨਾ ਕੀਤਾ। ਦੁਕਾਨਦਾਰਾਂ ਤੇ ਰੇਹੜੀਆਂ-ਫੜ੍ਹੀਆਂ ਵਾਲਿਆਂ ਨੂੰ ਦਸਿਆ ਗਿਆ ਕਿ ਉਹ ਹਰ ਸਮੇਂ ਦਸਤਾਨੇ ਤੇ ਮਾਸਕ ਪਾ ਕੇ ਰੱਖਣ ਤੇ ਦੁਕਾਨਦਾਰ ਮਾਸਕ ਤੋਂ ਬਿਨਾਂ ਕਿਸੇ ਨੂੰ ਵੀ ਦੁਕਾਨਾਂ ਅੰਦਰ ਦਾਖ਼ਲ ਨਾ ਹੋਣ ਦੇਣ।

 

ਦੁਕਾਨਦਾਰਾਂ ਨੂੰਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟਬਾਰੇ ਵੀ ਜਾਣਕਾਰੀ ਦਿਤੀ ਗਈ। ਦੁਕਾਨਦਾਰਾਂ ਨੂੰ ਉਕਤ ਕਾਨੂੰਨ ਤਹਿਤ ਰਜਿਸਟਰੇਸ਼ਨ ਕਰਾਉਣ ਲਈ ਕਿਹਾ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣ ਦੀ ਹਦਾਇਤ ਦਿਤੀ ਗਈ।

 

ਡੀਐਚਓ ਨੇ ਕਿਹਾ ਕਿ ਦੁਕਾਨਦਾਰ, ਗਾਹਕ ਅਤੇ ਡਲਿਵਰੀ ਸਟਾਫ਼ ਹਰ ਸਮੇਂ ਕੱਪੜੇ ਦਾ ਮਾਸਕ ਪਾ ਕੇ ਰੱਖਣ ਭਾਵੇਂ ਉਹ ਸਮਾਨ ਖ਼ਰੀਦਣ ਲਈ ਜਾਂ ਆਰਡਰ ਲੈਣ ਲਈ ਕੇਵਲ ਕੁੱਝ ਸਮੇਂ ਲਈ ਹੀ ਅੰਦਰ ਹੋਣ। ਮਾਸਕ ਇਸ ਢੰਗ ਨਾਲ ਪਾਇਆ ਜਾਵੇ ਕਿ ਨੱਕ ਅਤੇ ਮੂੰਹ ਚੰਗੀ ਤਰਾਂ ਢਕਿਆ ਜਾਵੇ। ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਤੇ ਪਾਣੀ ਨਾਲ ਧੋ ਕੇ ਵਰਤਿਆ ਜਾਵੇ।

 

ਦੁਕਾਨਦਾਰ, ਗਾਹਕ ਅਤੇ ਡਲਿਵਰੀ ਸਟਾਫ਼ ਇਕ ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਨਾ ਹੀ ਗਲੇ ਮਿਲਣ, ਭਾਵੇਂ ਕੋਈ ਜਾਣਕਾਰ ਹੀ ਹੋਵੇ। ਡਾ. ਸੁਭਾਸ਼ ਨੇ ਕਿਹਾ ਕਿ ਸਮਾਜਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਹਰ ਸਮੇਂ ਇਕ ਦੂਜੇ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।

 

ਗਾਹਕਾਂ ਅਤੇ ਡਲਿਵਰੀ ਸਟਾਫ਼ ਵਲੋਂ ਸਮਾਜਕ ਦੂਰੀ ਦੇ ਨਿਯਮਾਂ ਜਾਂ ਦੁਕਾਨਦਾਰ ਵਲੋਂ ਦੁਕਾਨ ਦੇ ਬਾਹਰ ਲਗਾਏ ਨਿਸ਼ਾਨਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਸਾਰੇ ਆਪੋ ਅਪਣੀ ਵਾਰੀ ਦੀ ਉਡੀਕ ਕਰਨ ਅਤੇ ਕਿਸੇ ਵੀ ਹਾਲਾਤ ਵਿਚ ਭੀੜ ਨਾ ਹੋਣ ਦਿਤੀ ਜਾਵੇ।

 

ਡਾ. ਸੁਭਾਸ਼ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣ  ਲਈ ਵੀ ਆਖਿਆ ਗਿਆ। ਉਨ੍ਹਾਂ ਕਿਹਾ ਕਿ ਚੈਕਿੰਗ ਦਾ ਮਤਲਬ ਕਿਸੇ ਨੂੰ ਤੰਗ-ਪਰੇਸ਼ਾਨ ਕਰਨਾ ਨਹੀਂ ਸਗੋਂ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਦਰਜੇ ਦੇ ਭੋਜਨ ਪਦਾਰਥ ਉਪਲਬਧ ਕਰਾਉਣ ਨੂੰ ਯਕੀਨੀ ਬਣਾਉਣਾ ਹੈ।

 

ਟੀਮ ਵਿਚ ਮੌਜੂਦ ਫ਼ੂਡ ਸੇਫ਼ਟੀ ਅਫ਼ਸਰ ਰਾਜਦੀਪ ਕੌਰ ਨੇ ਲੋਕਾਂ ਨੂੰ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਅਪੀਲ ਵੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Investigation underway in Mohali Masks gloves and social distance rules mandatory