ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ੀਰਕਪੁਰ ਨਗਰ ਕੌਂਸਲ ’ਚ ‘ਗੜਬੜੀਆਂ’, ਨਵਜੋਤ ਸਿੱਧੂ ਦੇ ਨੇੜਲੇ ਸ਼ੱਕ ਦੇ ਘੇਰੇ ’ਚ

ਜ਼ੀਰਕਪੁਰ ਨਗਰ ਕੌਂਸਲ ’ਚ ‘ਗੜਬੜੀਆਂ’, ਨਵਜੋਤ ਸਿੱਧੂ ਦੇ ਨੇੜਲੇ ਸ਼ੱਕ ਦੇ ਘੇਰੇ ’ਚ

ਜ਼ੀਰਕਪੁਰ ਨਗਰ ਕੌਂਸਲ ਦੇ ਕੁਝ ਅਹਿਮ ਪ੍ਰੋਜੈਕਟਾਂ ਦੀ ਅਲਾਟਮੈਂਟ ਵਿੱਚ ਕੁਝ ਕਥਿਤ ਵੱਡੀਆਂ ਬੇਨਿਯਮੀਆਂ ਦੀ ਸ਼ਿਕਾਇਤ ’ਤੇ ਵਿਜੀਲੈਂਸ ਬਿਊਰੋ ਦੇ ਛਾਪੇ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਦੇ ਕੁਝ ਕਥਿਤ ਨਜ਼ਦੀਕੀਆਂ ਉੱਤੇ ਸ਼ਿਕੰਜਾ ਕਸਿਆ ਗਿਆ ਹੈ। ਅੱਜ ਸੋਮਵਾਰ ਨੂੰ ਇਸ ਮਾਮਲੇ ਦੀ ਜਾਂਚ ਤੇ ਪੁੱਛਗਿੱਛ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।

 

 

ਵਿਜੀਲੈਂਸ ਬਿਊਰੋ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਤੇ ਹੁਣ ਤੱਕ ਦੀ ਜਾਂਚ ਤੋਂ ਨਵਜੋਤ ਸਿੱਧੂ ਦੇ ਓਐੱਸਡੀ ਬੰਨੀ ਸੰਧੂ ਤੇ ਗੌਰਵ ਦੀ ਕਥਿਤ ਭੂਮਿਕਾ ਦਾ ਪਤਾ ਲੱਗਾ ਹੈ। ਬੁਢਲਾਡਾ ਦੇ ਇੱਕ ਵਿਅਕਤੀ ਉੱਤੇ ਵੀ ਵਿਜੀਲੈਂਸ ਦੀ ਨਜ਼ਰ ਹੈ। ਬਿਊਰੋ ਦੇ ਅਧਿਕਾਰੀ ਕੁਝ ਅਹਿਮ ਪ੍ਰੋਜੈਕਟਾਂ ਨਾਲ ਜੁੜੀਆਂ ਫ਼ਾਈਲਾਂ ਆਪਣੇ ਨਾਲ ਲੈ ਕੇ ਗਏ ਹਨ।

 

 

ਵਿਜੀਲੈ਼ਸ ਬਿਊਰੋ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਜ਼ੀਰਕਪੁਰ ਨਹਿਰ ਕੌਂਸਲ ’ਚ ਚੱਲ ਰਹੀ ਕਥਿਤ ਬੇਨਿਯਮੀ ਬਾਰੇ ਲਗਾਤਾਰ ਸੂਚਨਾਵਾਂ ਮਿਲ ਰਹੀਆਂ ਸਨ। ਇਸੇ ਕਾਰਨ ਕੁਝ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਲਈ ਲਾਇਆ ਗਿਆ ਸੀ।

 

 

ਫਿਰ ਕੁਝ ਪੱਕੀ ਜਾਣਕਾਰੀ ਮਿਲਣ ’ਤੇ ਬਿਊਰੋ ਦੇ ਏਆਈਜੀ ਆਸ਼ੀਸ਼ ਕਪੂਰ ਨੇ ਜ਼ੀਰਕਪੁਰ ਨਗਰ ਕੌਂਸਲ ਦੇ ਦਫ਼ਤਰ ’ਚ ਲੰਘੇ ਸ਼ੁੱਕਰਵਾਰ ਛਾਪੇ ਮਾਰੇ। ਉਨ੍ਹਾਂ ਈਓ ਗਿਰੀਸ਼ ਵਰਮਾ ਦੇ ਮੋਬਾਇਲ ਫ਼ੋਨ ’ਚ ਕੁਝ ਅਜਿਹੇ ਸੁਨੇਹੇ ਹਾਸਲ ਕੀਤੇ, ਜੋ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੇ ਗਏ ਸਨ।

 

 

ਬਿਊਰੋ ਹੁਣ ਸ੍ਰੀ ਵਰਮਾ ਤੋਂ ਇਹ ਜਾਣਨ ਦਾ ਜਤਨ ਕਰ ਰਿਹਾ ਹੈ ਕਿ ਇਹ ਸੁਨੇਹਾ ਕਿਸ ਨੇ ਤੇ ਕਿਉਂ ਭੇਜਿਆ ਸੀ। ਬਿਊਰੋ ਨੇ ਕੁਝ ਪ੍ਰੋਜੈਕਟਾਂ ਦੀਆਂ ਫ਼ਾਈਲਾਂ ਵੀ ਕਬਜ਼ੇ ਵਿੱਚ ਲੈ ਲਈਆਂ ਹਨ ਤੇ ਮਾਹਿਰ ਉਨ੍ਹਾਂ ਦੀ ਜਾਂਚ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Irregularities in Zirakpur Municipal Council some nearers of Navjot Sidhu are susupicious