ਅਗਲੀ ਕਹਾਣੀ

ਕੀ ਮੋਹਾਲੀ ਵੇਰਕਾ ਮਿਲਕ ਪਲਾਂਟ ’ਚ ਸੱਚਮੁਚ ਹੋ ਰਿਹੈ ਔਰਤਾਂ ਦਾ ਜਿਨਸੀ ਸ਼ੋਸ਼ਣ?

ਕੀ ਮੋਹਾਲੀ ਵੇਰਕਾ ਮਿਲਕ ਪਲਾਂਟ ’ਚ ਸੱਚਮੁਚ ਹੋ ਰਿਹੈ ਔਰਤਾਂ ਦਾ ਜਿਨਸੀ ਸ਼ੋਸ਼ਣ?

ਮੋਹਾਲੀ ਦੇ ਵੇਰਕਾ ਮਿਲਕ ਪਲਾਂਟ ’ਚ ਕੰਮ ਕਰਦੀਆਂ ਛੇ ਮਹਿਲਾ ਮੁਲਾਜ਼ਮਾਂ ਨੇ ਪਲਾਂਟ ਦੇ ਦੋ ਮਰਦ ਅਧਿਕਾਰੀਆਂ ਤੇ ਇੱਕ ਮਹਿਲਾ ਕਰਮਚਾਰੀ ਉੱਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਸੂਬੇ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਨ੍ਹਾਂ ਔਰਤਾਂ ਵੱਲੋਂ ਦਿੱਤੀ ਸ਼ਿਕਾਇਤ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਇਸ ਦੀ ਜਾਂਚ ਦੀ ਜ਼ਿੰਮੇਵਾਰੀ ਵਧੀਕ ਮੁੱਖ ਸਕੱਤਰ (ਸਹਿਕਾਰਤਾ) ਨੂੰ ਸੌਂਪ ਦਿੱਤੀ ਹੇ।

 

 

ਸਹਿਕਾਰਤਾ ਮੰਤਰੀ ਨੂੰ ਲਿਖੀ ਚਿੱਠੀ ਦੀ ਕਾਪੀ ਮਿਲਕ ਪਲਾਂਟ ਮੋਹਾਲੀ ਦੇ ਚੇਅਰਮੈਨ, ਸਾਰੇ ਬੋਰਡ ਆਫ਼ ਡਾਇਰੈਕਟਰਜ਼, ਮਿਲਕਫ਼ੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ, ਰਜਿਸਟਰਾਰ ਸਹਿਕਾਰੀ ਸੇਵਾਵਾਂ, ਵਿੱਤ ਕਮਿਸ਼ਨਰ ਸਹਿਕਾਰੀ ਸੇਵਾਵਾਂ ਤੇ ਚੇਅਰਮੈਨ ਮਹਿਲਾ ਕਮਿਸ਼ਨਰ ਪੰਜਾਬ ਨੂੰ ਵੀ ਭੇਜੀ ਗਈ ਹੈ।

 

 

ਇਨ੍ਹਾਂ ਵਿੱਚੋਂ ਇੱਕ ਵਿਧਵਾ ਨੇ ਲਗਭਗ ਇੱਕ ਮਹੀਨਾ ਪਹਿਲਾਂ ਵੀ ਗੁੰਮਨਾਮ ਚਿੱਠੀ ਸਹਿਕਾਰਤਾ ਮੰਤਰੀ ਨੂੰ ਭੇਜ ਕੇ ਜਾਂਚ ਦੀ ਮੰਗ ਕੀਤੀ ਸੀ। ਉਸ ਉੱਤੇ ਕੋਈ ਠੋਸ ਕਾਰਵਾਈ ਨਹੀਂ ਹੋਈ ਸੀ। ਉਸ ਚਿੱਠੀ ਦੀ ਜਾਂਚ ਦੀ ਜ਼ਿੰਮੇਵਾਰੀ ਚੰਡੀਗੜ੍ਹ ਪਲਾਂਟ ਦੇ ਜਨਰਲ ਮੈਨੇਜਰ ਨੂੰ ਸੌਂਪੀ ਗਈ ਸੀ। ਉਨ੍ਹਾਂ ਦੇ ਮੋਹਾਲੀ ਪਲਾਂਟ ਪੁੱਜਣ ’ਤੇ ਮੁਲਜ਼ਮ ਅਫ਼ਸਰਾਂ ਨੇ ਪੀੜਤ ਔਰਤ ਉੱਤੇ ਦਬਾਅ ਪਾ ਕੇ ਮਾਮਲਾ ਦਬਾ ਦਿੱਤਾ ਗਿਆ ਸੀ।

 

 

ਇਸ ਗੱਲ ਦਾ ਜ਼ਿਕਰ ਔਰਤਾਂ ਨੇ ਤਾਜ਼ਾ ਚਿੱਠੀ ਵਿੱਚ ਵੀ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਉਹ ਮੋਹਾਲੀ ਮਿਲਕ ਪਲਾਂਟ ਦੇ ਵੱਖੋ–ਵੱਖਰੇ ਸੈਕਸ਼ਨਾਂ ਵਿੱਚ ਕੰਮ ਕਰਦੀਆਂ ਹਨ। ਪਲਾਂਟ ਵਿੱਚ ਇੱਕ ਅਫ਼ਸਰ ਜੋ 5–6 ਸਾਲ ਪਹਿਲਾਂ ਰਿਟਾਇਰ ਹੋ ਚੁੱਕਾ ਹੈ; ਅੱਜ ਵੀ ਪਤਾ ਨਹੀਂ ਕਿਵੇਂ ਆਪਣੀ ਸੀਟ ਉੱਤੇ ਕਾਬਜ਼ ਹੈ।

 

 

ਉਹ ਕਥਿਤ ਤੌਰ ਉੱਤੇ ਮਹਿਲਾ ਮੁਲਾਜ਼ਮਾਂ ਨੂੰ ਡਰਾ ਕੇ ਗ਼ਲਤ ਕੰਮ ਕਰਵਾਉਂਦਾ ਹੈ। ਉਸ ਅਫ਼ਸਰ ਨੂੰ ਕਥਿਤ ਤੌਰ ’ਤੇ ਪਲਾਂਟ ਦੇ ਇੱਕ ਯੂਨੀਅਨ ਆਗੂ ਤੇ ਉਸ ਦੇ ਅਧੀਨ ਕੰਮ ਕਰਦੀ ਇੱਕ ਔਰਤ ਦਾ ਸਹਿਯੋਗ ਵੀ ਮਿਲ ਰਿਹਾ ਹੈ।

 

 

ਸ਼ਿਕਾਇਤੀ ਚਿੱਠੀ ਮੁਤਾਬਕ ਸਭ ਤੋਂ ਪਹਿਲਾਂ ਅਫ਼ਸਰ ਕਿਸੇ ਔਰਤ ਕਰਮਚਾਰੀ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਦਾ ਹੈ। ਜਦੋਂ ਔਰਤ ਪਰੇਸ਼ਾਨ ਹੋ ਜਾਂਦੀ ਹੈ, ਤਾਂ ਯੂਨੀਅਨ ਆਗੂ ਅਧੀਨ ਕੰਮ ਕਰਦੀ ਔਰਤ ਉਸ ਸਬੰਧਤ ਪੀੜਤ ਨੂੰ ਯੂਨੀਅਨ ਆਗੂ ਨਾਲ ਮਿਲਾਉਂਦੀ ਹੈ। ਫਿਰ ਉਹ ਮੁਲਜ਼ਮ ਅਫ਼ਸਰ ਕੋਲ ਉਸ ਪੀੜਤ ਨੂੰ ਲੈ ਕੇ ਜਾਂਦਾ ਹੈ ਤੇ ਉਹ ਇਹ ਦੱਸਦਾ ਹੈ ਕਿ ਉਹ ਔਰਤ ਉਸ ਦੀ ਜਾਣਕਾਰ ਹੈ ਤੇ ਉਸ ਨੂੰ ਪਰੇਸ਼ਾਨ ਨਾ ਕੀਤਾ ਜਾਵੇ।

 

 

ਉਸ ਤੋਂ ਬਾਅਦ ਮੁਲਜ਼ਮ ਅਫ਼ਸਰ ਤੇ ਯੂਨੀਅਨ ਆਗੂ ਉਸ ਔਰਤ ਦਾ ਜਿਨਸੀ ਸ਼ੋਸ਼ਣ ਸ਼ੁਰੂ ਕਰ ਦਿੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is Sexual harassment really going on at Mohali Verka Milk Plant