ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰੀਦਕੋਟ ’ਚ ਫੜ੍ਹਿਆ ਗਿਆ ISI ਏਜੰਟ, ਪਾਕਿਸਤਾਨ ਨੂੰ ਭੇਜ ਰਿਹਾ ਸੀ ਜਾਣਕਾਰੀ

ਫਰੀਦਕੋਟ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਹੱਥ ਲਗੀ ਹੈ। ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਿਹੜਾ ਕਿ ਆਪਣੇ ਮੋਬਾਇਲ ਫੋਨ ਨਾਲ ਵਟਸਐੱਪ ਚੈਟ ਰਾਹੀਂ ਪਾਕਿਸਤਾਨ ਬੈਠੇ ਆਪਣੀ ਆਈਐਸਆਈ ਸਾਥੀਆਂ ਨੂੰ ਭਾਰਤੀ ਫੌਜ ਦੀ ਖੂਫੀਆ ਜਾਣਕਾਰੀ ਭੇਜਦਾ ਸੀ

 

ਜਾਣਕਾਰੀ ਦਿੰਦਿਆ ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਖਵਿੰਦਰ ਸਿੰਘ ਸਿੱਧੂ ਵਾਸੀ ਮੋਗਾ ਜੋ ਕਿ ਹੁਣ ਸੇਖੋਂ ਨਗਰ ਫਰੀਦਕੋਟ ਰਹਿ ਰਿਹਾ ਸੀ, ਨੂੰ ਆਰਮੀਂ ਏਰੀਆ ਫਰੀਦਕੋਟ ਕੋਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਪਾਸੋਂ 2 ਪਾਸ ਪੋਰਟ ਅਤੇ ਇਕ ਮੋਬਾਇਲ ਫੋਨ ਬਰਾਮਦ ਹੋਇਆ ਹੈ।

 

ਉਨਾ ਦੱਸਿਆ ਕਿ ਸੁਖਵਿੰਦਰ ਸਿੰਘ ਨਵੰਬਰ 2015 ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਪਾਕਿਸਤਾਨ ਗਿਆ ਸੀ ਜਿੱਥੇ ਉਸ ਦਾ ਸੰਪਰਕ ਪਾਕਿਸਤਾਨ ਦੇ 3 ਵਿਅਕਤੀਆਂ ਨਾਲ ਹੋਇਆ ਤੇ ਉਦੋਂ ਤੋਂ ਹੀ ਇਹ ਭਾਰਤੀ ਫੌਜ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਬੈਠੇ ਆਪਣੇ ਸਾਥੀਆਂ ਨੂੰ ਭੇਜ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਨੂੰ ਅਦਾਲਤ ਚ ਪੇਸ਼ ਕਰਕੇ ਇਸਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁੱਛਗਿੱਛ ਜਾਰੀ ਹੈ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISI agent arrested in Faridkot information sends to Pakistan