ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਇਸ਼ੁਮਾਰੀ ਸਮਾਰੋਹ ISI ਦੇ ਇਸ਼ਾਰੇ `ਤੇ ਧਨ ਬਟੋਰਨ ਦਾ ਪ੍ਰਪੰਚ ਸੀ: ਕੈਪਟਨ

ਰਾਇਸ਼ੁਮਾਰੀ ਸਮਾਰੋਹ ISI ਦੇ ਇਸ਼ਾਰੇ `ਤੇ ਧਨ ਬਟੋਰਨ ਦਾ ਪ੍ਰਪੰਚ ਸੀ: ਕੈਪਟਨ

-- ‘ਜੇ ਕਿਤੇ ‘ਸਿੱਖਸ ਫ਼ਾਰ ਜਸਟਿਸ` ਤੇ ਅਜਿਹੇ ਹੋਰ ਸਬੰਧਤ ਅਨਸਰ ਪੰਜਾਬ ਆ ਗਏ ਤਾਂ ਬਹੁਤ ਮਾੜਾ ਹਸ਼ਰ ਕਰਾਂਗੇ`

 

ਲੰਦਨ `ਚ ਕੱਲ੍ਹ ਐਤਵਾਰ ਨੂੰ ਜੋ ‘ਰੈਫ਼ਰੈਂਡਮ 2020` ਨਾਂਅ ਦੇ ਸਮਾਰੋਹ ਦਾ ਹਸ਼ਰ ਹੋਇਆ, ਉਸ ਤੋਂ ਸਪੱਸ਼ਟ ਹੈ ਕਿ ਵੱਖਵਾਦੀਆਂ ਦੀ ਨਾ ਤਾਂ ਕਿਤੇ ਵਿਦੇਸ਼ `ਚ ਤੇ ਨਾ ਹੀ ਪੰਜਾਬ ਵਿੱਚ ਕੋਈ ਪੁੱਛ-ਪ੍ਰਤੀਤ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਂਵੇਂ ਇੱਕ ਜਾਅਲੀ ਜਿਹੀ ਜੱਥੇਬੰਦੀ ਨੇ ਇਹ ਫਿ਼ਜ਼ੂਲ ਜਿਹਾ ਸਮਾਰੋਹ ਕਰਵਾਇਆ ਸੀ ਤੇ ਇਸ ਦਾ ਇੱਕੋ-ਇੱਕ ਮਕਸਦ ਭਾਰਤ, ਖ਼ਾਸ ਕਰਕੇ ਪੰਜਾਬ `ਚ ਗੜਬੜ ਫੈਲਾਉਣਾ ਹੀ ਸੀ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਸਿੱਖਸ ਫ਼ਾਰ ਜਸਟਿਸ` ਸਿਰਫ਼ ਕੁਝ ਮੁੱਠੀ ਭਰ ਤੱਤਾਂ ਦਾ ਇੱਕ ਸਮੂਹ ਹੈ, ਜੋ ਇਸ ਵੇਲੇ ਭਾਰਤ `ਚ ਵੰਡੀਆਂ ਪਾਉਣ ਲਈ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਹੱਥਾਂ `ਚ ਖੇਡ ਰਹੀ ਹੈ। ਕੱਲ੍ਹ ਵਾਲੀ ਲੰਦਨ ਦੀ ਰੈਲੀ `ਚ ਪਾਕਿਸਤਾਨੀ ਸਿਆਸੀ ਆਗੂਆਂ ਦੀ ਮੌਜੂਦਗੀ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਇਹ ਸਿਰਫ਼ ਤੇ ਸਿਰਫ਼ ਆਈਐੱਸਆਈ ਦੀ ਹੀ ਸਾਜਿ਼ਸ਼ ਸੀ, ਜੋ ਕਿ ਬੁਰੀ ਤਰ੍ਹਾਂ ਨਾਕਾਮ ਹੋ ਕੇ ਰਹਿ ਗਈ ਹੈ। ਉਂਝ ਵੀ ਪਿਛਲੇ ਕੁਝ ਦਿਨਾਂ ਤੋਂ ਉਹ ਭਾਰਤ `ਚ ਬਦਅਮਨੀ ਫੈਲਾਉਣ ਦੇ ਜਿਹੜੇ ਵੀ ਜਤਨ ਕਰਦੇ ਰਹੇ ਹਨ, ਉਹ ਸਾਰੇ ਹੀ ਮੂਧੇ ਮੂੰਹ ਡਿੱਗਦੇ ਰਹੇ ਹਨ।


ਇੰਗਲੈਂਡ ਦੀ ਇਸ ਰੈਲੀ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਿਵੇਂ ਸਭ ਨੂੰ ਪਹਿਲਾਂ ਤੋਂ ਹੀ ਆਸ ਸੀ ਕਿ ਇਹ ਰੈਲੀ ਠੁੱਸ ਹੋ ਕੇ ਰਹੇਗੀ ਕਿਉਂਕਿ ਇਸ ਪਿੱਛੇ ਸਿਰਫ਼ ਕੁਝ ਕੁ ਲੋਕਾਂ ਦਾ ਹੀ  ਹੱਥ ਸੀ। ਮੁੱਖ ਮੰਤਰੀ ਨੇ ਇੰਨਾ ਜ਼ਰੂਰ ਕਿਹਾ ਕਿ ਇੰਗਲੈਂਡ ਸਰਕਾਰ ਨੂੰ ਜ਼ਰੂਰ ਇਸ ਮਾਮਲੇ `ਚ ਕੋਈ ਲੋੜੀਂਦਾ ਕਦਮ ਚੁੱਕਣਾ ਚਾਹੀਦਾ ਸੀ ਅਤੇ ਉਸ ਨੂੰ ਆਪਣੀ ਧਰਤੀ ਦੀ ਵਰਤੋਂ ਭਾਰਤ-ਵਿਰੋਧੀ ਪ੍ਰਚਾਰ ਮੁਹਿੰਮਾਂ ਲਈ ਨਹੀਂ ਵਰਤਣ ਦੇਣੀ ਚਾਹੀਦੀ।


ਇੰਗਲੈਂਡ ਸਰਕਾਰ ਦੀ ਆਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਮੁਜ਼ਾਹਰਾਕਾਰੀਆਂ ਨੂੰ ਟ੍ਰਾਫ਼ਲਗਰ ਸਕੁਏਰ ਦੀ ਵਰਤੋਂ ਕਰਨ ਦੀ ਇਜਾਜ਼ਤ ਪਤਾ ਨਹੀਂ ਕਿਉਂ ਦੇ ਦਿੱਤੀ ਗਈ, ਜਦ ਕਿ ਅਜਿਹੇ ਮੰਤਵਾਂ ਲਈ ਆਮ ਤੌਰ `ਤੇ ਹਾਈਡ ਪਾਰਕ ਨੂੰ ਚੁਣਿਆ ਜਾਂਦਾ ਹੈ; ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਭਾਰਤ ਸਰਕਾਰ ਵੱਲੋਂ ਚੇਤੇ ਕਰਵਾਉਣ ਦੇ ਬਾਵਜੂਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।


ਅਜਿਹੇ ਰਾਇਸ਼ੁਮਾਰੀ ਸਮਾਰੋਹ ਦਾ ਪ੍ਰਪੰਚ ਸਿਰਫ਼ ‘ਸਿੱਖਸ ਫ਼ਾਰ ਜਸਟਿਸ` ਵੱਲੋਂ ਧਨ ਇਕੱਠਾ ਕਰਨ ਲਈ ਰਚਿਆ ਗਿਆ ਸੀ। ਭਾਰਤ `ਚ ਅਜਿਹੀ ਮੁਹਿੰਮ ਦੀ ਕੋਈ ਵੁੱਕਤ ਨਹੀਂ ਹੈ ਤੇ ਨਾ ਹੀ ਕਿਤੇ ਬਾਹਰ ਹੈ। ਲੰਦਨ ਦੇ ਪੰਜਾਬੀਆਂ ਨੇ ਵੀ ਉਸ ਰੈਲੀ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ।


ਨਜ਼ੀਰ ਅਹਿਮਦ ਜਿਹੇ ਪਾਕਿਸਤਾਨੀ ਆਗੂਆਂ ਦੀ ਮੌਜੂਦਗੀ ਦਾ ਸਪੱਸ਼ਟ ਹੈ ਕਿ ਇਹ ਰੈਲੀ ਸਿਰਫ਼ ਭਾਰਤ `ਚ ਵੰਡੀਆਂ ਪਾਉਣ ਲਈ ਹੀ ਸੀ ਕਿਉਂਕਿ ਕਸ਼ਮੀਰ, ਪੰਜਾਬ ਤੇ ਨਾਗਾਲੈਂਡ ਦਾ ਨਾਂਅ ਲੈ ਕੇ ਭਾਰਤ ਨੂੰ ਵੰਡਣ ਦੇ ਮੁੱਦੇ `ਤੇ ਹੀ ਬੋਲਿਆ ਹੈ। ਇਸ ਤੋਂ ਬਹੁਤ ਸਾਫ਼ ਹੈ ਕਿ ਇਹ ਰੈਲੀ ਆਈਐੱਸਆਈ ਦੀ ਹੀ ਯੋਜਨਾ ਸੀ। 


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੰਗਲੈਂਡ `ਚ ਬਹੁਤ ਸਾਰੇ ਕਸ਼ਮੀਰੀ ਵੀ ਰਹਿੰਦੇ ਹਨ ਤੇ ਉਨ੍ਹਾਂ ਸਭ ਨੂੰ ਦਸਤਾਰਾਂ ਰਾਹੀਂ ਸਿੱਖਾਂ ਦਾ ਭੇਸ ਸਜਾ ਕੇ ਟ੍ਰਾਫ਼ਲਗਰ ਸਕੁਏਅਰ ਆਉਣ ਲਈ ਕਿਹਾ ਗਿਆ ਸੀ, ਤਾਂ ਜੋ ਉੱਥੇ ਸਿੱਖਾਂ ਦਾ ਇਕੱਠ ਜਿ਼ਆਦਾ ਜਾਪੇ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਰਫ਼ ਸੋਸ਼ਲ ਮੀਡੀਆ ਦੇ ਸ਼ੇਰ ਇਹੋ ਦਰਸਾਉਣਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਬਹੁਤ ਜਿ਼ਆਦਾ ਹਮਾਇਤ ਮਿਲੀ ਹੈ, ਜਦ ਕਿ ਅਜਿਹਾ ਕੁਝ ਵੀ ਨਹੀਂ ਸੀ।  ਕੈਪਟਨ ਨੇ ਕਿਹਾ ਕਿ ਇਸ ਵੇਲੇ ਭਾਰਤੀ ਫ਼ੌਜ `ਚ 90 ਹਜ਼ਾਰ ਸਿੱਖ ਦੇਸ਼ ਦੀ ਸੇਵਾ ਕਰ ਰਹੇ ਹਨ ਤੇ ਭਾਰਤ ਦੀਆਂ ਸਰਹੱਦਾਂ `ਤੇ ਰਾਖੀ ਕਰ ਰਹੇ ਹਨ। ਉਹ ਸਦਾ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਖੜ੍ਹੇ ਹਨ।


ਕੈਪਟਨ ਨੇ ‘ਸਿੱਖਸ ਫ਼ਾਰ ਜਸਟਿਸ` ਤੇ ਭਾਰਤ ਵਿਰੋਧੀ ਹੋਰ ਤੱਤਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਦੇਸ਼, ਖ਼ਾਸ ਕਰ ਕੇ ਪੰਜਾਬ ਤੋਂ ਦੂਰ ਰਹਿਣ ਤੇ ਇੱਥੇ ਕੋਈ ਗੜਬੜੀ ਫੈਲਾਉਣ ਦਾ ਜਤਨ ਵੀ ਨਾ ਕਰਨ, ਨਹੀਂ ਤਾਂ ਉਨ੍ਹਾਂ ਦਾ ਹਸ਼ਰ ਬਹੁਤ ਮਾੜਾ ਹੋਵੇਗਾ। ਉਨ੍ਹਾਂ ਨਾਲ ਬਹੁਤ ਸਖ਼ਤੀ ਵਰਤੀ ਜਾਵੇਗੀ। ਕਿਸੇ ਨੂੰ ਵੀ ਸੂਬੇ ਦੇ ਅਮਨ ਤੇ ਫਿਰਕੂ ਇੱਕਸੁਰਤਾ ਨੂੰ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISI behind London Referendum event says captain