ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਆਈ.ਐਸ.ਆਈ ਦੀ ਸਰਪ੍ਰਸਤੀ ਵਾਲੇ ਅੱਤਵਾਦੀ ਗੁੱਟ ਦਾ ਪਰਦਾਫਾਸ਼

ਪੰਜਾਬ ’ਚ ਆਈ.ਐਸ.ਆਈ ਦੀ ਸਰਪ੍ਰਸਤੀ ਵਾਲੇ ਅੱਤਵਾਦੀ ਗੁੱਟ ਦਾ ਪਰਦਾਫਾਸ਼

  ਸੂਬੇ ਵਿੱਚ ਐਸ.ਜੇ.ਐਫ ਵੱਲੋਂ ਰੈਫਰੈਂਡਮ-2020 ਦੀ ਆੜ ਵਿੱਚ ਫੈਲਾਈ ਜਾ ਰਹੀ ਹਿੰਸਾ, ਸਾੜ-ਫੂਕ ਅਤੇ ਅੱਤਵਾਦਦੀ ਸਰਗਰਮੀਆਂ ’ਤੇ ਇੱਕ ਅਹਿਮ  ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਪਾਕਿਸਤਾਨ ਦੀ ਸਰਪਰਸਤੀ ਵਾਲੇ ਅੱਤਵਾਦੀ ਗੁੱਟ ਖ਼ਾਲਿਸਤਾਨ ਗ਼ਦਰ ਫੋਰਸ ਦੇ ਇੱਕ ਵਿਅਕਤੀ ਸ਼ਬਨਮਦੀਪ ਸਿੰਘ ਨੂੰ ਪਟਿਆਲਾ ਤੋਂ ਗਿਰਫਤਾਰ ਕੀਤਾ ਹੈ।


     ਸ਼ਬਨਮਦੀਪ ਸਿੰਘ ਦੇਸ਼ ਵਿੱਚ ਚੱਲ ਰਹੇ ਇਹਨਾਂ ਤਿਉਹਾਰਾਂ ਦੇ ਦਿਨਾਂ ਵਿੱਚ ਪੁਲਿਸ ਥਾਣਿਆਂ/ ਚੌਕੀਆਂ ਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਭਾਲ ਵਿੱਚ ਸੀ। ਪੁਲਿਸ ਨੇ ਉਕਤ ਪਾਸੋਂ ਇੱਕ  ਪਿਸਤੌਲ, ਹੈਂਡ ਗਰਨੇਡ, ਸੀਟੀ-100 ਬਜਾਜ ਪਲਾਟੀਨਮ ਕਾਲਾ ਮੋਟਰਸਾਇਕਲ, ਖ਼ਾਲਿਸਤਾਨ ਗ਼ਦਰ ਫੋਰਸ ਅਤੇ ਹੋਰ ਪਾਬੰਦੀਸ਼ੁਦਾ ਅੱਤਵਾਦੀ ਜੱਥੇਬੰਦੀਆਂ ਨਾਲ ਸਬੰਧਤ ਲੈਟਰ ਪੈਡ ਬਰਾਮਦ ਕੀਤੇ ਹਨ।


     ਇਸ ਗਿਰਫਤਾਰੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਅਰੋੜਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਰੈਫਰੈਂਡਮ 2020 ਨੂੰ ਹੋਰ ਹਵਾ ਦੇਣ ਲਈ ਚਲਾਏ ਜਾ ਰਹੇ ਪਾਕਿਸਤਾਨੀ ਏਜੰਸੀ ਆਈਐਸਆਈ ਤੇ ਗੁਰਪਤਵੰਤ ਸਿੰਘ ਪੰਨੂੰ ਦੇ ਕੋਝੇ ਮਨਸੂਬਿਆਂ ਨੂੰ ਢਹਿ -ਢੇਰੀ ਕਰ ਦਿੱਤਾ ਹੈ ਅਤੇ ਆਈਐਸਆਈ ਦੀ ਸ਼ੈਅ ’ਤੇ ਐਸਜੇਐਫ ਵੱਲੋਂ ਪੰਜਾਬ ਤੇ ਦੇਸ਼ ਦੇ ਹੋਰ ਇਲਾਕਿਆਂ ਵਿੱਚ ਫੈਲਾਈ ਜਾ ਰਹੀ ਅਫਰਾ-ਤਫ਼ਰੀ ਨੂੰ ਵੀ ਠੱਲ ਪਾਈ ਹੈ।


     ਡੀਜੀਪੀ ਅਰੋੜਾ ਨੇ ਕਿਹਾ ਕਿ ਸ਼ਬਨਮਦੀਪ ਦੀ ਗਿਰਫਤਾਰੀ ਤੋਂ ਇਹ ਸਾਫ਼ ਹੋ ਗਿਆ ਹੈ ਕਿ ਹਿੰਸਾ, ਸਾੜ-ਫੂਕ ਜਿਹੀਆਂ ਗਤੀਵਿਧੀਆਂ ਰਾਹੀਂ ਐਸਜੇਐਫ ਰੈਫਰੈਂਡਮ 2020 ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਉਹਨਾਂ ਕਿਹਾ ਇਹ ਸੰਗਠਨ ਪੰਜਾਬ ਦੇ ਗਰੀਬ, ਅਨਪੜ ਸਿੱਖ ਨੌਜਵਾਨਾਂ ਨੂੰ ਧਰਮ ਦੇ ਨਾਂ ਤੇ ਵਰਗਲਾਕੇ ਆਪਣੇ ਜਾਲ ’ਚ ਫਸਾ ਰਿਹਾ ਹੈ


ਇਸ ਤੋਂ ਪਹਿਲਾਂ ਬਟਾਲਾ ਪੁਲਿਸ ਨੇ  31 ਮਈ, 2018 ਨੂੰ ਦੋ ਕੱਟੜਪੰਥੀਆਂ ਧਰਮਿੰਦਰ ਸਿੰਘ  ਅਤੇ ਕਿ੍ਰਪਾਲ ਸਿੰਘ ਨੂੰ ਗਿ੍ਰਫਤਾਰ ਕੀਤਾ ਜਿਹਨਾਂ ਨੇ ਜ਼ਿਲਾ ਪੁਲਿਸ ਬਟਾਲਾ ਦੇ ਸ੍ਰੀ ਹਰਗੋਬਿੰਦਪੁਰ ਬਲਾਕ ਵਿਚ ਪੈਂਦੇ ਪਿੰਡ ਹਰਪੁਰਾ ਧੰਨਡੋਈ ਅਤੇ ਪੰਜਗਰੀਆਂ ਵਿਚ ਸ਼ਰਾਬ ਦੇ ਦੋ ਠੇਕਿਆਂ ਨੂੰ ਅੱਗ ਲਗਾ ਦਿੱਤੀ ਸੀ। ਇਸ ਤਰਾਂ ਐਸ.ਐਫ.ਜੇ ਦੇ ਇਹਨਾਂ ਕੱਟੜਪੰਥੀਆਂ ਵਲੋਂ ਸ਼ਰਾਬ ਦੇ ਠੇਕੇ ਵਿਚ ਕੰਮ ਕਰਨ ਵਾਲੇ ਗਰੀਬ ਵਿਅਕਤੀ ਦੀ ਜਿੰਦਗੀ ਨੂੰ ਵੀ ਖਤਰੇ ਵਿਚ ਪਾ ਦਿੱਤਾ ਜੋ ਕਿ ਅੱਗ ਲਾਉਣ ਦੌਰਾਨ ਸ਼ਰਾਬ ਦੇ ਠੇਕੇ ਅੰਦਰ ਸੋ ਰਿਹਾ ਸੀ।


     ਅੱਜ ਦੀ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਸ਼ਬਨਮਦੀਪ ਸਿੰਘ ਉਰਫ ਮਨਿੰਦਰ ਲਾਹੌਰੀਆ ਉਰਫ ਸ਼ੇਰੂ ਉਰਫ ਦੀਪ ਉਰਫ ਬਿੱਲਾ ਪੁੱਤਰ ਜਸਵੀਰ ਸਿੰਘ, ਨੂੰ ਜ਼ਿਲਾ ਬਟਾਲਾ ਦੇ ਪਿੰਡ ਦਫਤਾਰੀ ਵਾਲਾ ਬੁਰਾੜ, ਸਮਾਣਾ ਤੋਂ ਕਾਬੂ ਕੀਤਾ ਗਿਆ ਜੋ ਕਿ ਹੁਣ ਰਾਜਸਥਾਨ ਦੇ ਕਿਸੇ ਛੋਟੇ ਕੇਸ ਵਿਚੋਂ ਜ਼ਮਾਨਤ ‘ਤੇ ਬਰੀ ਹੋਇਆ ਸੀ।


     ਇਸ ਵੀ ਪਤਾ ਲੱਗਾ ਹੈ ਕਿ ਸ਼ਬਨਮਦੀਪ ਇਕ ਫੇਸਬੁੱਕ ਅਕਾਊਂਟ ਵੀ ਚਲਾ ਰਿਹਾ ਸੀ ਜੋ ਕਿ ‘ਲਾਹੌਰੀਆ ਜੱਟ ਗਿੱਲ‘ ਦੇ ਨਾਂ ਤੇ ਸੀ ਅਤੇ ਜਿਸ ਉਤੇ ਪ੍ਰੋਫਾਇਲ ਫੋਟੋ ਜਰਨੈਲ ਸਿੰਘ ਭਿੰਡਰਾਵਾਲੇ ਦੀ ਲਗਾਈ ਹੋਈ ਸੀ।
     ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੁਲਾਈ, 2018 ਨੂੰ ਉਹ ਪਾਕਿਸਤਾਨ ਦੇ ਇਕ ਸ਼ੱਕੀ ਪਾਕ ਇੰਟੈਲੀਜੈਂਸ ਆਫਸਰ (ਪੀ.ਆਈ.ਓ), ਜਾਵੇਦ ਖਾਨ ਵਾਜ਼ੀਰ ਨੂੰ ਮਿਲਿਆ ਅਤੇ ਅੱਗੇ ਪਾਕਿਸਤਾਨੀ ਸਿੱਖ ਗੋਪਾਲ ਸਿੰਘ ਚਾਵਲਾ ਨੂੰ ਮਿਲਿਆ। ਉਹ ਅੱਗੇ ਦੋ ਹੋਰ ਵਿਅਕਤੀਆਂ ਨੂੰ ਮਿਲਿਆ ਜੋ ਸਿੱਖ ਫਾਰ ਜਸਟਿਸ (ਐਸ.ਐਫ.ਜੇ) ਦੇ ਸਮਰਥਕ ਸਨ ਅਤੇ ਉਹਨਾਂ ਨੇ ਸ਼ਬਨਮਦੀਪ ਨੂੰ ਹੋਰ ਸਾਥੀਆਂ ਨੂੰ ਮਿਲਾਉਣ ਅਤੇ ਵੱਡੇ ਪੱਧਰ ‘ਤੇ ਸਿੱਖ ਰੈਫਰੰਡਮ-2020 ਦੇ ਪ੍ਰਸਾਰ ਲਈ ਕਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISI sponsored extremists group unearthed