ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਸਵਾਈਨ ਫਲੂ ਦੇ 60 ਮਰੀਜ਼ ਸਾਹਮਣੇ ਆਏ

ਪੰਜਾਬ `ਚ ਸਵਾਈਨ ਫਲੂ ਦੇ 60 ਮਰੀਜ਼ ਸਾਹਮਣੇ ਆਏ

ਪੰਜਾਬ `ਚ ਇਨਫਲੂਐਂਜ਼ਾ ਏ ਐਚ1ਐਨ1 ਦੇ ਕੇਸਾਂ ਦੀ ਵਧਦੀ ਜਾ ਰਹੀ ਹੈ। ਸੂਬੇ ਭਰ `ਚ 60 ਕੇਸ ਸਾਹਮਣੇ ਆਏ ਹਨ। ਏਐਚ1ਐਨ1 ਦੇ ਸੂਬੇ `ਚ 140 ਸ਼ੱਕੀ ਕੇਸ਼ਾਂ ਦੀ ਜਾਂਚ ਕੀਤੀ ਗਈ, ਜਿਸ `ਚੋਂ 60 ਨੂੰ ਪਾਜ਼ਟਿਵ ਪਾਇਆ ਗਿਆ। ਸੂਬੇ `ਚ 7 ਮਰੀਜ਼ਾਂ ਦੀ ਗੰਭੀਰ ਸਮੱਸਿਆਵਾਂ ਤੇ ਹੋਰ ਬਿਮਾਰੀਆਂ ਕਾਰਨ ਮੌਤ ਹੋ ਗਈ ਹੈ। 


ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਉਚ ਪੱਧਰ ਮੀਟਿੰਗ ਕੀਤੀ। ਮੀਟਿੰਗ `ਚ ਉਨ੍ਹਾਂ ਨੇ ਇਨਫਲੂਐਂਜ਼ਾ ਏ ਐਚ1ਐਨ1 ਨਾਲ ਨਜਿੱਠਣ ਲਈ ਸੂਬੇ ਵਲੋਂ ਕੀਤੇ ਪ੍ਰਬੰਧਾਂ ਅਤੇ ਕੰਮਾਂ ਦੀ ਸਮੀਖਿਆ ਕੀਤੀ।  ਸਿਹਤ ਮੰਤਰੀ ਨੇ ਪ੍ਰੈਸ ਬਿਆਨ `ਚ ਦੱਸਿਆ ਕਿ ਇਨਫਲੂਐਂਜ਼ਾ ਏ ਐਚ1ਐਨ1 ਨਾਲ ਨਜਿੱਠਣ ਸਬੰਧੀ ਦਿਸ਼ਾ-ਨਿਰਦੇਸ਼ ਸੂਬੇ ਦੇ ਸਾਰੇ ਜ਼ਿਲਿਆਂ ਨੂੰ ਪਹਿਲਾਂ ਹੀ ਭੇਜ ਦਿੱਤੇ ਗਏ ਹਨ।

 

ਉਨ੍ਹਾਂ ਦੱਸਿਆ ਕਿ  ਇਨਫਲੂਐਂਜ਼ਾ ਏ ਐਚ1ਐਨ1 ਦੇ ਪ੍ਰਬੰਧਾਂ ਦੇ ਮੱਦੇਨਜ਼ਰ 3 ਸਰਕਾਰੀ ਮੈਡੀਕਲ ਕਾਲਜਾਂ, 22 ਜ਼ਿਲ੍ਹਾ ਹਸਪਤਾਲਾਂ ਤੇ 41 ਸਬ ਡਵਿਜਨਲ ਹਸਪਤਾਲਾਂ `ਚ ਅਲੱਗ ਆਈਸੋਲੇਸ਼ਨ ਵਾਰਡ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨਾਂ ਕੇਸਾਂ ਦੀ ਜਾਂਚ ਜੀ ਐਮ ਸੀ ਅੰਮਿ੍ਰਤਸਰ, ਪਟਿਆਲਾ ਅਤੇ ਪੀ ਜੀ ਆਈ ਐਮ ਈ ਆਰ ਚੰਡੀਗੜ੍ਹ ਵਿਖੇ ਮੁਫਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਇਨ੍ਹਾਂ ਸਾਰੇ ਸਰਕਾਰੀ ਹਸਪਤਾਲਾਂ `ਚ ਇਨਫਲੂਐਂਜ਼ਾ ਏ ਐਚ1ਐਨ1 ਦੇ ਸਾਰੇ ਸ਼ੱਕੀ ਅਤੇ ਪੁਸ਼ਟੀ ਵਾਲੇ ਕੇਸਾਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ।


ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਰੋਗੀਆਂ ਦੇ ਘਰਾਂ ਦਾ ਦੌਰਾ ਕੀਤਾ ਅਤੇ ਇਨ੍ਹਾਂ ਮਰੀਜਾਂ ਦੇ ਸੰਪਰਕ `ਚ ਆਏ 435 ਲੋਕਾਂ ਦਾ ਵੀ ਮੁਫਤ ਇਲਾਜ ਕੀਤਾ ਗਿਆ।
ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਉਨ੍ਹਾਂ ਨੂੰ ਫਲੂ ਤੋਂ ਪੀੜਤ ਰੋਗੀਆਂ ਦਾ ਪਤਾ ਲੱਗੇ ਜਿਨ੍ਹਾਂ ਨੂੰ ਖਾਂਸੀ, ਜੁਕਾਮ ਅਤੇ ਤੇਜ਼ ਬੁਖ਼ਾਰ ਦੇ ਲੱਛਣ ਹੋਣ ਤਾਂ ਤੁਰੰਤ ਸਰਕਾਰੀ ਹਸਪਤਾਲ `ਚ ਸੂਚਨਾ ਦੇਣ ਤਾਂ ਜੋ ਅਜਿਹੇ ਸ਼ੱਕੀ ਰੋਗੀਆਂ ਦਾ ਸਮੇਂ ਰਹਿੰਦਿਆਂ ਇਲਾਜ ਕੀਤਾ ਜਾ ਸਕੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISOLATION WARDS SET UP AT 3 GMCs 22 DISTRICT HOSPITALS AND 41 SUB DIVISIONAL HOSPITALS