ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਜ਼ਰਾਈਲੀ ਮੇਜਰ ਜਨਰਲ ਯੋਸ਼ੀ ਬੇਨ-ਹਾਨਨ ਨੇ ਮੁੜ ਯਾਦ ਕੀਤੇ ਜੰਗ ਦੇ ਦਿਨ

ਇਜ਼ਰਾਈਲੀ ਲੋਕਾਂ ਦੇ ਸਮਰਪਣ ਤੇ ਦਿਲੇਰਾਨਾ ਵਚਨਬੱਧਤਾ ਦੀ ਭਾਵਨਾ ਨੇ ਹਮੇਸ਼ਾਂ ਹੀ ਉਨ੍ਹਾਂ ਨੂੰ ਅਰਬ ਦੇਸ਼ਾਂ ਵਲੋਂ ਕੀਤੇ ਹਮਲਿਆਂ ਦਾ ਡੱਟ ਕੇ ਟਾਕਰਾ ਵਿੱਚ ਮਦਦ ਕੀਤੀ ਹੈ ਇੱਥੋਂ ਤੱਕ ਕਿ ਜੰਗ ਦੌਰਾਨ ਉਨ੍ਹਾਂ ਨੇ ਬੜੀ ਫੁਰਤੀ ਨਾਲ ਟੈਂਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਕਰਕੇ ਹਥਿਆਰਾਂ ਨਾਲ ਲੈਸ ਦੁਸ਼ਮਣ ਦਾ ਮੁਕਾਬਲਾ ਕੀਤਾ


ਮਿਲਟਰੀ ਲਿਟਰੇਚਰ ਫੈਸਟੀਵਲ-2019 ਦੇ ਆਖਰੀ ਦਿਨ ਮਾਹਰਾਂ ਨੇ 'ਡਿਫੈਂਡਿੰਗ ਅਗੇਂਸਟ ਫਾਰਮਿਡੇਬਲ ਆਡਜ਼:ਗੋਲਨ ਹਾਈਟਸ, 1973' ਦੇ ਵਿਸ਼ੇ 'ਤੇ ਵਿਚਾਰ ਚਰਚਾ ਕਰਦਿਆਂ ਇਜ਼ਰਾਈਲੀਆਂ ਦੇ ਰਾਸ਼ਟਰਵਾਦ ਦੀ ਭਾਵਨਾ ਦੀ ਸ਼ਲਾਘਾ ਕੀਤੀ ਵਿਚਾਰ ਵਟਾਂਦਰੇ ਦੌਰਾਨ ਸਪੀਕਰ ਮੇਜਰ ਜਨਰਲ ਯੋਸੀ ਬੇਨ-ਹੈਨਨ ਨੇ ਪ੍ਰੇਰਣਾਦਾਇਕ ਪੇਸ਼ਕਾਰੀ ਨਾਲ ਆਪਣੇ ਜੰਗ ਦੇ ਤਜ਼ਰਬੇ ਵੀ ਸਾਂਝੇ ਕੀਤੇ


ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕਰਦਿਆਂ ਸੰਚਾਲਕ ਲੈਫਟੀਨੈਂਟ ਜਨਰਲ ਕੇ.ਜੇ ਸਿੰਘ ਨੇ ਕਿਹਾ ਕਿ ਇਜ਼ਰਾਈਲੀ ਨੌਜਵਾਨ ਆਪਣੀ ਕੌਮ ਦੀ ਸੇਵਾ ਕਰਨ ਲਈ ਫੌਜ ਵਿੱਚ ਭਰਤੀ ਹੋਣ ਲਈ ਬਹੁਤ ਉਤਸੁਕ ਰਹਿੰਦੇ ਹਨ ਅਤੇ ਉਹ ਮਾਤ ਭੂਮੀ ਉੱਤੇ ਆਪਣੀ ਜਾਨ ਕੁਰਬਾਨ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ ਉਨ੍ਹਾਂ ਅੱਗੇ ਕਿਹਾ ਕਿ ਜੇ ਕੋਈ ਆਪਣੇ ਦੇਸ਼ ਦੀ ਸੁਰੱਖਿਆ ਲਈ ਕੰਮ ਕਰਨਾ ਚਾਹੁੰਦਾ ਹੈ ਤਾਂ ਪ੍ਰੇਰਣਾ ਲੈਣ ਲਈ ਇਜ਼ਰਾਈਲੀ ਲੋਕ ਅੱਵਲ ਦਰਜੇ ਦੀਆਂ ਉਦਾਹਰਣਾਂ ਵਿੱਚੋਂ ਇੱਕ ਹਨ


ਇਜ਼ਰਾਈਲੀ ਮੇਜਰ ਜਨਰਲ ਯੋਸ਼ੀ ਬੇਨ-ਹਾਨਨ ਨੇ ਜੰਗ ਵਿੱਚ ਆਪਣੇ ਦਿਨਾਂ ਬਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਸ਼ੁਰੂਆਤ ਵਿਚ ਸਿਰਫ 10 ਟੈਂਕ ਸਨ ਪਰ ਜਦੋਂ ਉਨ੍ਹਾਂ ਨੇ ਦੁਸ਼ਮਣ ਦੇ ਟੈਂਕਾਂ ਨੂੰ ਨਿਸ਼ਾਨਾ ਬਣਾ ਕੇ ਚੰਗਾ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਤਾਂ ਹੋਰ ਬਟਾਲੀਅਨਾਂ ਦੇ ਟੈਂਕ ਵੀ ਉਨ੍ਹਾਂ ਨਾਲ ਰਲੇ ਉਨ੍ਹਾਂ ਦੱਸਿਆ ਕਿ ਆਪਣੇ 10 ਟੈਂਕਾਂ ਨਾਲ ਉਨ੍ਹਾਂ ਨੇ ਦੁਸ਼ਮਣ ਦੇ 90 ਤੋਂ ਵੱਧ ਟੈਂਕਾਂ ਨੂੰ ਨਿਸ਼ਾਨਾ ਬਣਾਇਆ ਸੀ


ਇਸ ਦੌਰਾਨ ਲੈਫਟੀਨੈਂਟ ਜਨਰਲ ਆਈ ਐਸ ਸਿੰਘਾ ਨੇ ਵੀ ਇਜ਼ਰਾਈਲੀ ਨੌਜਵਾਨਾਂ ਦੀ ਇਸ ਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ਹਰ ਸਾਲ 60,000 ਲੜਕੇ ਅਤੇ 60,000 ਲੜਕੀਆਂ ਫੌਜ ਦੀ ਸੇਵਾ ਲਈ ਕੁਆਲੀਫਾਈ ਕਰਦੇ ਹਨ ਜੋ ਕਿ ਭਾਰਤ ਵਰਗੇ ਦੇਸ਼ਾਂ ਲਈ ਇਕ ਹੋਰ ਪ੍ਰੇਰਣਾਦਾਇਕ ਪਹਿਲੂ ਹੈ ਉਨ੍ਹਾਂ ਕਿਹਾ ਕਿ ਇਹ ਧਰਮ ਨਹੀਂ ਹੈ ਜੋ ਉਨ੍ਹਾਂ ਨੂੰ ਇਕਜੁੱਟਤਾ ਵਿੱਚ ਬੰਨਦਾ ਹੈ, ਇਹ ਉਨ੍ਹਾਂ ਦੀ ਭਾਸ਼ਾ ਹੈ ਜੋ ਉਨ੍ਹਾਂ ਵਿਚ ਰਾਸ਼ਟਰਵਾਦ ਦੀ ਭਾਵਨਾ ਨੂੰ ਭਰਦੀ ਹੈ


ਯੁੱਧ ਦੇ ਹਾਲਾਤਾਂ ਬਾਰੇ ਗੱਲ ਕਰਦਿਆਂ ਲੈਫਟੀਨੈਂਟ ਜਨਰਲ ਆਈ.ਐਸ. ਸਿੰਘਾ ਨੇ ਦਾਅਵਾ ਕੀਤਾ ਕਿ ਕਿਸੇ ਵੀ ਫੌਜ ਨੂੰ ਯੁੱਧ ਲਈ ਤਿਆਰ ਹੋਣ ਲਈ 10 ਦਿਨਾਂ ਦੀ ਅਗਾਊਂ ਸੂਚਨਾ ਦੀ ਲੋੜ ਹੁੰਦੀ ਹੈ ਪਰ ਖੁਫੀਆ ਏਜੰਸੀਆਂ ਦੀ ਅਸਫ਼ਲਤਾ ਕਾਰਨ ਇਜ਼ਰਾਈਲ ਨੂੰ ਕੁਝ ਹੀ ਘੰਟਿਆਂ ਦਾ ਨੋਟਿਸ ਮਿਲਿਆ ਉਨ੍ਹਾਂ ਅੱਗੇ ਕਿਹਾ ਕਿ ਇੱਕ ਖੁਫ਼ੀਆ ਅਫਸਰ ਨੂੰ ਕਦੇ ਵੀ ਅਤਿ ਵਿਸ਼ਵਾਸ਼ਪੂਰਨ ਨਹੀਂ ਹੋਣਾ ਚਾਹੀਦਾ ਕਿਉਂਕਿ ਯੁੱਧ ਦੇ ਨਤੀਜੇ ਉਸ ਵੱਲੋਂ ਕੀਤੀ ਕਾਰਵਾਈ 'ਤੇ ਜ਼ਿਆਦਾ ਨਿਰਭਰ ਕਰਦੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Israeli Maj Gen yoshi Ben-Hanan Reminisces Days of War