ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਨਾ ਸੁਖਾਲ਼ਾ ਨਹੀਂ ਪੰਜਾਬ ਦੇ ਕਿਸਾਨਾਂ ਨੂੰ ਪਰਾਲ਼ੀ ਸਾੜਨ ਤੋਂ ਰੋਕਣਾ

ਇੰਨਾ ਸੁਖਾਲ਼ਾ ਨਹੀਂ ਪੰਜਾਬ ਦੇ ਕਿਸਾਨਾਂ ਨੂੰ ਪਰਾਲ਼ੀ ਸਾੜਨ ਤੋਂ ਰੋਕਣਾ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

 

ਝੋਨੇ ਦੀ ਪਰਾਲ਼ੀ ਸਾੜਨ ਦੀ ਸਮੱਸਿਆ ਹੁਣ ਇੰਨੀ ਗੁੰਝਲਦਾਰ ਹੋ ਚੁੱਕੀ ਹੈ ਕਿ ਉਸ ਦਾ ਕੋਈ ਤੁਰਤ–ਫੁਰਤ ਹੱਲ ਸੰਭਵ ਨਹੀਂ ਹੈ। ਦਰਅਸਲ, ਐਤਕੀਂ ਖੇਤਾਂ ਨੂੰ ਅੱਗਾਂ ਦੀ ਸਮੱਸਿਆ ਦਾ ਟਾਕਰਾ ਕਰਨ ਲਈ ਕਈ ਏਜੰਸੀਆਂ ਤੇ ਵਿਭਾਗ ਮੈਦਾਨ ’ਚ ਕੁੱਦੇ ਹੋਏ ਸਨ; ਜਿਵੇਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT), ਅਦਾਲਤਾਂ, ਵਾਤਾਵਰਣ ਪ੍ਰਦੂਸ਼ਣ ਰੋਕਥਾਮ ਅਥਾਰਟੀ, ਸੂਬਾਈ ਖੇਤੀਬਾੜੀ ਵਿਭਾਗ, ਸੂਬਿਆਂ ਦੇ ਪ੍ਰਦੂਸ਼ਣ ਰੋਕਥਾਮ ਬੋਰਡ।

 

 

ਇਸ ਸਭ ਵਿੱਚੋਂ ਮਾਹਿਰ ਗ਼ਾਇਬ ਸਨ। ਪੰਜਾਬ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸੂਬੇ ਨੂੰ ਥੋੜ੍ਹੀ ਲੰਮਾ ਸਮਾਂ ਤੱਕ ਨਿਭਣ ਤੇ ਚੱਲਣ ਵਾਲੀ ਨੀਤੀ ਉਲੀਕਣੀ ਹੋਵੇਗੀ, ਕਿਸਾਨਾਂ ਨੂੰ ਮਸ਼ੀਨਾਂ ਦੀ ਵਰਤੋਂ ਲਈ ਤਿਆਰ ਕਰਨਾ ਹੋਵੇਗਾ, ਕਿਸਾਨਾਂ ਨੂੰ ਪ੍ਰੋਤਸਾਹਨ ਦੇਣੇ ਹੋਣਗੇ ਅਤੇ ਪਰਾਲ਼ੀ ਨੂੰ ਹੋਰ ਮੰਤਵਾਂ ਲਈ ਵਰਤਣ ਦੀ ਸਲਾਹ ਵੀ ਦੇਣੀ ਹੋਵੇਗੀ।

 

 

ਇਸ ਵੇਲੇ ਪੰਜਾਬ ਵਿੱਚ 12 ਲੱਖ ਮੀਟ੍ਰਿਕ ਟਨ ਝੋਨੇ ਪਰਾਲ਼ੀ ਦੀ ਵਰਤੋਂ ਬਿਜਲੀ ਪ੍ਰੋਜੈਕਟਾਂ ਉੱਤੇ ਆਧਾਰਤ ਬਾਇਓਮਾਸ ਲਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਪਰਾਲੀ ਦੀ ਵਰਤੋਂ ਬਾਇਓ–ਗੈਸ ਉਤਪਾਦਨ ਲਈ ਕੀਤੀ ਜਾ ਰਹੀ ਹੈ ਤੇ ਈਥਾਨੋਲ ਵੀ ਤਿਆਰ ਕੀਤਾ ਜਾ ਰਿਹਾ ਹੈ।

 

 

ਪੰਜਾਬ ਸਰਕਾਰ ਦਾ ਰਵੱਈਆ ਕਿਸਾਨਾਂ ਪ੍ਰਤੀ ਕੁਝ ਨਰਮ ਹੀ ਰਿਹਾ ਹੈ ਕਿਉਂਕਿ ਉਹ ਸਰਕਾਰ ਦੇ ਵੋਟਰ ਵੀ ਹਨ। ਫਿਰ ਕਿਸਾਨ ਯੂਨੀਅਨਾਂ ਵੀ ਸਦਾ ਰੋਸ ਮੁਜ਼ਾਹਰਿਆਂ ਲਈ ਤਿਆਰ ਹੀ ਰਹਿੰਦੀਆਂ ਹਨ। ਇਸ ਵਾਰ ਤਾਂ ਸੂਬੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਮਿੱਥ ਕੇ ਪਰਾਲ਼ੀ ਨੂੰ ਅੱਗਾਂ ਲਾਈਆਂ ਹਨ। ਕਿਸੇ ਮੰਤਰੀ ਨੇ ਵੀ ਕਿਸਾਨਾਂ ਨੂੰ ਅੱਗਾਂ ਨਾ ਲਾਉਣ ਲਈ ਨਹੀਂ ਆਖਿਆ। ਇਸੇ ਕਾਰਨ ਪੰਜਾਬ ਸਰਕਾਰ ਦੀ ਮੁਹਿੰਮ ਫ਼ੇਲ੍ਹ ਹੋ ਗਈ।

 

 

ਫਿਰ ਜਦੋਂ ਸੁਪਰੀਮ ਕੋਰਟ ਕੁਝ ਸਖ਼ਤ ਹੋਈ, ਤਦ ਕਿਸਾਨਾਂ ਵਿਰੁੱਧ 1,700 ਦੇ ਲਗਭਗ FIR ਦਰਜ ਵੀ ਕੀਤੀਆਂ ਗਈਆਂ। ਪੰਜਾਬ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਕਿਸਾਨਾਂ ਵਿਰੁੱਧ ਵੱਡੇ ਪੱਧਰ ’ਤੇ ਕੇਸ ਵੀ ਦਾਇਰ ਨਹੀਂ ਕੀਤੇ ਜਾ ਸਕਦੇ ਕਿਉਂਕਿ ਇਸ ਸਰਹੱਦੀ ਸੂਬੇ ’ਚ ਕਾਨੂੰਨ ਤੇ ਵਿਵਸਥਾ ਦੀ ਕੋਈ ਹਾਲਤ ਵੀ ਪੈਦਾ ਹੋ ਸਕਦੀ ਹੈ।

 

 

ਦਰਅਸਲ, ਪੰਜਾਬ ਦੇ ਕਿਸਾਨਾਂ ’ਚ ਭੰਬਲ਼ਭੂਸਾ ਉਦੋਂ ਉੱਸਰਿਆ, ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਕਤੂਬਰ ਮਹੀਨੇ ਦੇ ਅੱਧ ਵਿੱਚ ਇਹ ਹੁਕਮ ਦਿੱਤਾ ਕਿ ਰਾਜ ਦੇ ਕਿਸੇ ਵੀ ਕਿਸਾਨ ਨੂੰ ਪਰਾਲ਼ੀ ਸਾੜਨ ਕਾਰਨ ਜੁਰਮਾਨਾ ਨਾ ਲਾਇਆ ਜਾਵੇ। ਜਦ ਕਿ ਅਜਿਹਾ ਕਰਨ ਦੇ ਹੁਕਮ NGT ਨੇ ਦਿੱਤੇ ਹੋਏ ਸਨ। ਅਦਾਲਤ ਨੇ ਤਾਂ ਅਜਿਹਾ ਹੁਕਮ ਇਸ ਲਈ ਸੁਣਾਇਆ ਸੀ ਕਿ ਕਿਸਾਨ ਤਾਂ ਪਹਿਲਾਂ ਹੀ ਮਾੜੀ ਆਰਥਿਕਤਾ ਦੇ ਝੰਬੇ ਹੋਏ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It is not easy to stop Punjab Farmers from burning stubble