ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਗਦੈ, ਸਿੱਖਾਂ ਨੂੰ ਭਾਰਤ `ਚ ਕੋਈ ਆਜ਼ਾਦੀ ਨਹੀਂ: ਜੱਥੇਦਾਰ ਗਿ. ਗੁਰਬਚਨ ਸਿੰਘ

ਲਗਦੈ, ਸਿੱਖਾਂ ਨੂੰ ਭਾਰਤ `ਚ ਕੋਈ ਆਜ਼ਾਦੀ ਨਹੀਂ: ਜੱਥੇਦਾਰ ਗਿ. ਗੁਰਬਚਨ ਸਿੰਘ

ਦੇਸ਼ `ਚ ਸਿੱਖਾਂ `ਤੇ ਹੋ ਰਹੇ ਕਥਿਤ ਹਮਲਿਆਂ `ਤੇ ਚਿੰਤਾ ਪ੍ਰਗਟਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ‘‘ਇੰਝ ਜਾਪਦਾ ਹੈ ਕਿ ਸਿੱਖਾਂ ਨੂੰ ਭਾਰਤ `ਚ ਕੋਈ ਆਜ਼ਾਦੀ ਨਹੀਂ ਹੈ।``


ਇੱਥੇ ਜਾਰੀ ਕੇ ਗਏ ਇੱਕ ਬਿਆਨ `ਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ,‘‘ਭਾਰਤ ਤੇ ਵਿਦੇਸ਼ `ਚ ਸਿੱਖਾਂ ਲਈ ਹਾਲਾਤ ਸਾਜ਼ਗਾਰ ਨਹੀਂ ਹਨ। ਸਿੱਖ ਭਲਵਾਨਾਂ ਨੂੰ ਕੁਸ਼ਤੀ ਦੌਰਾਨ ਪਟਕਾ ਪਹਿਨਣ ਤੋਂ ਵਰਜਿਆ ਜਾ ਰਿਹਾ ਹੈ। ਸਿੱਖ ਵਿਦਿਆਰਥੀਆਂ ਨੂੰ ਕ੍ਰਿਪਾਨ ਤੇ ਕੜੇ ਜਿਹੇ ਜ਼ਰੂਰੀ ਧਾਰਮਿਕ ਕਕਾਰਾਂ ਸਮੇਤ ਇਮਤਿਹਾਨ ਨਹੀਂ ਦੇਣ ਦਿੱਤਾ ਜਾਂਦਾ। ਉਨ੍ਹਾਂ ਨਾਲ ਗਾਲੀ-ਗਲੋਚ ਕਰ ਕੇ ਉਨ੍ਹਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ।``


ਜੱਥੇਦਾਰ ਨੇ ਅੱਗੇ ਕਿਹਾ,‘‘ਸਿੱਖਾਂ `ਤੇ ਸਮੁੱਚੇ ਦੇਸ਼ `ਚ ਹੀ ਤਸ਼ੱਦਦ ਢਾਹਿਆ ਜਾ ਰਿਹਾ ਹੈ। ਮੇਘਾਲਿਆ ਤੇ ਮੁੰਬਈ `ਚ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ `ਚੋਂ ਜ਼ਬਰਦਸਤੀ ਬਾਹਰ ਕੱਢਿਆ ਜਾ ਰਿਹਾ ਹੈ। ਆਜ਼ਾਦ ਭਾਰਤ `ਚ ਹਾਲੇ ਤੱਕ ਕਿਸੇ ਨੂੰ ਸਿੱਖ ਧਰਮ ਦੀਆਂ ਖ਼ਾਸ ਗੱਲਾਂ ਬਾਰੇ ਹੀ ਪਤਾ ਨਹੀਂ ਹੈ। ਇੰਝ ਜਾਪਦਾ ਹੈ ਕਿ ਸਿੱਖਾਂ ਨੂੰ ਇਸ ਦੇਸ਼ ਵਿੱਚ ਕੋਈ ਆਜ਼ਾਦੀ ਹੀ ਨਹੀਂ ਹੈ।``


ਆਪਣੇ ਬਿਆਨ `ਚ ਜੱਥੇਦਾਰ ਹੁਰਾਂ ਨੇ ਸਨੌਰ ਘਟਨਾ ਦਾ ਵਰਨਣ ਵੀ ਕੀਤਾ ਹੇ, ਜਿਸ ਵਿੱਚ ਪੁਲਿਸ ਨੇ ਥਾਣੇ ਅੰਦਰ ਸੱਤ ਸਿੱਖ ਨੌਜਵਾਨਾਂ `ਤੇ ਤਸ਼ੱਦਦ ਢਾਹਿਆ ਸੀ ਤੇ ਅਤੇ ਰਾਜਸਥਾਨ ਦੇ ਸ਼ਹਿਰ ਹਨੂਮਾਨਗੜ੍ਹ `ਚ ਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਸਮੇਤ ਇਮਤਿਹਾਨ ਨਹੀਂ ਦੇਣ ਦਿੱਤਾ ਗਿਆ।


ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ,‘‘ਭਾਰਤ `ਚ ਬਹੁਤ ਸਾਰੇ ਵੱਖੋ-ਵੱਖਰੇ ਧਰਮਾਂ ਦੇ ਲੋਕ ਵਸਦੇ ਹਨ ਤੇ ਹਰੇਕ ਧਰਮ ਦੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਇੰਤਜ਼ਾਮ ਕਰਨਾ ਸਰਕਾਰਾਂ ਦੀ ਜਿ਼ੰਮੇਵਾਰੀ ਹੁੰਦੀ ਹੈ। ਸਿੱਖ ਧਰਮ ਦੀਆਂ ਆਪਣੀਆਂ ਰਹਿਤ ਮਰਿਆਦਾਵਾਂ ਤੇ ਆਪਣੇ ਧਾਰਮਿਕ ਸਿਧਾਂਤ ਹਨ। ਇਹ ਸਰਕਾਰਾਂ ਦੀ ਜਿ਼ੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਹਰੇਕ ਵਿਭਾਗ ਨੂੰ ਇਨ੍ਹਾਂ ਮਰਿਆਦਾਵਾਂ ਤੇ ਸਿਧਾਂਤਾਂ ਤੋਂ ਜਾਣੂ ਕਰਵਾਏ ਤੇ ਉਹ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਣ, ਤਾਂ ਜੋ ਸਿੱਖਾਂ ਤੇ ਉਨ੍ਹਾਂ ਦੇ ਬੱਚਿਆਂ ਨਾਲ ਕਿਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।``


ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਜੱਥੇਬੰਦੀਆਂ ਨੁੰ ਧਾਰਮਿਕ ਸਾਹਿਤ, ਇੰਟਰਨੈੱਟ ਤੇ ਇਲੈਕਟ੍ਰੌਨਿਕ ਮੀਡੀਆ ਰਾਹੀਂ ਸਿੱਖ ਧਰਮ ਬਾਰੇ ਆਮ ਜਨਤਾ ਵਿੱਚ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It seems Sikhs have not any independence in India