ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਮਾ `ਤੇ ਦੁਸ਼ਮਣਾਂ ਦੇ ਛੱਕੇ ਛੁਡਾਉਣ ਵਾਲੇ ਆਈਟੀਬੀਪੀ ਜਵਾਨਾਂ ਵੱਲੋਂ ਸਫ਼ਾਈ ਮੁਹਿੰਮ

ਸੀਮਾ `ਤੇ ਦੁਸ਼ਮਣਾਂ ਦੇ ਛੱਕੇ ਛੁਡਾਉਣ ਵਾਲੇ ਆਈਟੀਬੀਪੀ ਜਵਾਨਾਂ ਵੱਲੋਂ ਸਫ਼ਾਈ ਮੁਹਿੰਮ

ਆਈ.ਟੀ.ਬੀ.ਪੀ ਦੀ ਟਰਾਂਸਪੋਰਟ ਬਟਾਲੀਅਨ ਨੇ ਵੀਰਵਾਰ, ਚੰਡੀਗੜ- ਅੰਬਾਲਾ ਸੜਕ ਤੇ ਤੇਜ ਧੁੱਪ ਦੇ ਬਾਵਜੂਦ ਜ਼ੀਰਕਪੁਰ ਦੇ ਪੰਚਕੂਲਾ ਲਾਈਟ ਪਾਇੰਟ ਤੋਂ ਲੈ ਕੇ ਏਅਰਪੋਰਟ ਚੌਕ ਤੱਕ ਸਫਾਈ ਅਭਿਆਨ ਚਲਾਇਆ ਆਈ.ਟੀ.ਬੀ.ਪੀ ਦੇ ਕਮਾਂਡੇਂਟ ਰਜਿੰਦਰ ਕੁਮਾਰ ਵਰਮਾ ਦੀ ਅਗੁਵਾਈ ਵਿੱਚ ਸਵੱਛ ਭਾਰਤ ਅਭਿਆਨ ਤਹਿਤ ਸਫਾਈ ਮੁਹਿੰਮ ਚਲਾਇਆ ਗਿਆ ਇਸ ਦੌਰਾਨ ਸੜਕ ਦੇ ਵਿੱਚ ਦੇ ਹਿੱਸੇ ਵਿੱਚ ਘਾਹ ਅਤੇ ਝਾੜਿਆ ਵੀ ਕੱਟਿਆ ਗਿਆ  ਉਨਾਂਨੇ ਸਾਫ਼ - ਸਫਾਈ ਕਰ ਪਾਲਿਥੀਨ ਅਤੇ ਕੂੜੇ ਨੂੰ ਇਕੱਠਾ ਕੀਤਾ  ਸ਼ਾਮ ਤੱਕ ਚਲੇ ਇਸ ਸਫਾਈ ਅਭਿਆਨ ਦੇ ਰਾਹੀਂ ਜਵਾਨਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਆਪਣਾ ਆਲਾ ਦੁਆਲਾ ਆਪ ਸਾਫ ਸੁੱਥਰਾ ਰੱਖਾਂਗੇ ਤਾਂ ਸ਼ਹਿਰ ਆਪਣੇ ਆਪ ਸਵੱਛ ਹੋ ਜਾਵੇਗਾ  ਕਮਾਂਡੈਂਟ ਰਾਜਿੰਦਰ ਕੁਮਾਰ ਵਰਮਾ ਨੇ ਦੱਸਿਆ ਕਿ ਆਈਟੀਬੀਪੀ ਪਰਿਆਵਰਣ ਦੇ ਪ੍ਰਤੀ ਕਾਫ਼ੀ ਜਾਗਰੁਕ ਹੈ ਅਤੇ ਇਹ ਫੋਰਸ ਜਿੱਥੇ ਵੀ ਤੈਨਾਤ ਹੁੰਦੀ ਹੈ ਆਪਣੇ ਆਸਪਾਸ  ਦੇ ਖੇਤਰ ਨੂੰ ਖਾਸ ਬਣਾ ਦਿੰਦੀ ਹੈ ਕਮਾਂਡੇਂਟ ਵਰਮਾ ਨੇ ਵਾਤਾਵਰਨ ਦੀ ਸੁੱਧਤਾ ਦੇ ਮਹੱਤਵ ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਆਈ.ਟੀ.ਬੀ.ਪੀ ਸਾਫ-ਸਫਾਈ ਲਈ ਹਮੇਸ਼ਾਂ ਵਚਨਬੱਧ ਹੈ ਕਿਉਂਕਿ ਨਰੋਏ ਸਮਾਜ ਦੀ ਸਿਰਜਣਾ ਲਈ ਸਵੱਛਤਾ ਬਹੁਤ ਜਰੂਰੀ ਹੈ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਮਾਰੀਆਂ ਤੋਂ ਬਚਾਅ ਲਈ ਆਪਣੇ ਨਿਜੀ ਚੌਗਿਰਦੇ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਜਨਤਕ ਥਾਵਾਂਤੇ ਕੂੜਾ-ਕਰਕਟ ਅਤੇ ਗੰਦਗੀ ਨਾ ਫੈਲਾਈ ਜਾਵੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ITBP Personnels Cleanliness Campaign