ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਗਮੀਤ ਬਰਾੜ ਤੇ ਬਾਦਲ ਨਿਰਾਸ਼, ਸਭ ਹਾਰਨਗੇ: ਕੈਪਟਨ ਅਮਰਿੰਦਰ ਸਿੰਘ

ਜਗਮੀਤ ਬਰਾੜ ਤੇ ਬਾਦਲ ਨਿਰਾਸ਼, ਸਭ ਹਾਰਨਗੇ: ਕੈਪਟਨ ਅਮਰਿੰਦਰ ਸਿੰਘ

––  ਕੈਪਟਨ ਅਮਰਿੰਦਰ ਸਿੰਘ ਨੇ ਜਗਮੀਤ ਬਰਾੜ ਦੇ ਸੁਨੇਹੇ ਕੀਤੇ ਵਾਇਰਲ

 

 

ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਦੇ ਅੱਜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ’ਤੇ ਤਤਫੱਟ ਪ੍ਰਤੀਕਰਮ ਪ੍ਰਗਟਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਮੌਕਾਪ੍ਰਸਤੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸ੍ਰੀ ਬਰਾੜ ਨੇ ਕਾਂਗਰਸ ਵਿੱਚ ਵਾਪਸੀ ਲਈ ਸਿਰ–ਤੋੜ ਜਤਨ ਕੀਤੇ ਪਰ ਹੁਣ ਉਹ ਆਪਣੇ ਸਿਆਸੀ ਕਰੀਅਰ ਦੀ ਡੁੱਬਦੀ ਬੇੜੀ ਨੂੰ ਤਾਰਨ ਲਈ ਅਕਾਲੀ ਦਲ ਵਿੱਚ ਚਲੇ ਗਏ ਹਨ।

 

 

ਉੱਧਰ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਜਗਮੀਤ ਸਿੰਘ ਬਰਾੜ ਤੋਂ ਆਏ ਸਾਰੇ ਮੋਬਾਇਲ ਸੁਨੇਹੇ ਅੱਜ ਸੋਸ਼ਲ ਮੀਡੀਆ ਰਾਹੀਂ ਵਾਇਰਲ ਕਰ ਦਿੱਤੇ। ਸ੍ਰੀ ਬਰਾੜ ਇਹ ਸੁਨੇਹੇ ਕੈਪਟਨ ਨੂੰ ਪਿਛਲੇ ਕਈ ਹਫ਼ਤਿਆਂ ਤੋਂ ਭੇਜ ਰਹੇ ਸਨ। ਕੈਪਟਨ ਨੇ ਦੱਸਿਆ ਕਿ ਜਗਮੀਤ ਸਿੰਘ ਬਰਾੜ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਬਥੇਰੇ ਜਤਨ ਕੀਤੇ ਪਰ ਪਾਰਟੀ ਹਾਈ ਕਮਾਂਡ ਨੇ ਇਸ ਮਾਮਲੇ ਵਿੱਚ ਕੋਈ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਲਈ ਕੈਪਟਨ ਨੇ ਵੀ ਸ੍ਰੀ ਬਰਾੜ ਦੇ ਸੁਨੇਹਿਆਂ ਦਾ ਕੋਈ ਨੋਟਿਸ ਨਹੀਂ ਲਿਆ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਅਜਿਹੇ ਮੌਕਾਪ੍ਰਸਤ ਤੇ ਸੁਆਰਥੀ ਵਿਅਕਤੀਆਂ ਤੋਂ ਬਗ਼ੈਰ ਹੀ ਚੰਗੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਬਾਦਲ ਤੇ ਬਰਾੜ ਦੋਵੇਂ ਹੀ ਨਿਰਾਸ਼ ਹਨ। ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਯਕੀਨੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jagmeet Brar and Badal desperate will face defeat Captain