ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ `ਚ ਬਣੇਗਾ ਜੇਲ੍ਹ ਮੁੱਖ ਦਫ਼ਤਰ, ਜ਼ਮੀਨ ਦੀ ਸਨਾਖਤ ਕਰਨ ਲਈ ਕਿਹਾ

ਮੋਹਾਲੀ `ਚ ਬਣੇਗਾ ਜੇਲ੍ਹ ਮੁੱਖ ਦਫ਼ਤਰ, ਜ਼ਮੀਨ ਦੀ ਸਨਾਖਤ ਕਰਨ ਲਈ ਕਿਹਾ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਮੋਹਾਲੀ `ਚ ਪੰਜਾਬ `ਚ ਜੇਲ੍ਹ ਵਿਭਾਗ ਦਾ ਨਵਾਂ ਹੈਡਕੁਆਟਰਜ਼ ਬਣਾਇਆ ਜਾਵੇਗਾ। ਹੈਡਕੁਆਟਰ ਬਣਾਉਣ ਲਈ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਮੋਹਾਲੀ `ਚ ਚੱਪੜਚਿੜੀ ਦੇ ਨੇੜੇ ਜ਼ਮੀਨ ਦੀ ਸ਼ਨਾਖਤ ਕਰਨ ਵਾਸਤੇ ਕਿਹਾ ਗਿਆ ਹੈ। 


ਪੰਜਾਬ ਭਵਨ `ਚ ਅੱਜ ਜੇਲ੍ਹ  ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵਿਭਾਗ ਦੇ ਉਚ ਅਧਿਕਾਰੀਆਂ ਤੇ ਸਮੂਹ ਜੇਲ੍ਹ ਸੁਪਰਡੈਂਟਾਂ ਨਾਲ ਮੀਟਿੰਗ ਹੋਈ। ਸੂਬਾ ਸਰਕਾਰ ਵੱਲੋਂ ਜੇਲ੍ਹਾਂ ਦੇ ਆਧੁਨਿਕੀਕਰਣ ਲਈ 5 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਸਰਕਾਰ ਦੀ ਇਹੋ ਕੋਸ਼ਿਸ਼ ਰਹੇਗੀ ਕਿ ਸੁਧਾਰ ਘਰ ਵਜੋਂ ਜਾਣੀਆਂ ਜਾਂਦੀਆਂ ਜੇਲ੍ਹਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਜੇਲ੍ਹਾਂ ਦੇ ਆਧੁਨਿਕੀਕਰਨ ਲਈ 2.75 ਕਰੋੜ ਰੁਪਏ ਨਵੇਂ ਵਾਹਨ ਅਤੇ 2.25 ਕਰੋੜ ਰੁਪਏ ਅਤਿ ਆਧੁਨਿਕ ਹਥਿਆਰ ਖਰੀਦੇ ਜਾਣਗੇ। ਮੰਤਰੀ ਕਿਹਾ ਕਿ 1 ਕਰੋੜ ਰੁਪਏ ਜ਼ਿਲ੍ਹਾ ਜੇਲ੍ਹਾਂ ਨੂੰ ਅਪਗ੍ਰੇਡ ਕਰਨ ਲਈ ਖਰਚੇ ਜਾਣਗੇ।


ਉਨ੍ਹਾਂ ਕਿਹਾ ਕਿ ਨਿਗਰਾਨੀ ਦੇ ਨਾਲ ਹੀ ਸੁਰੱਖਿਆ ਜ਼ੋਨ ਵੀ ਹੁਣ ਹੈੱਡਕੁਆਟਰਾਂ ਤੋਂ ਜੇਲ੍ਹਾਂ `ਚ ਲਿਆਂਦੇ ਜਾਣਗੇ ਤਾਂ ਜੋ ਏ ਕੈਟੇਗਰੀ ਦੇ ਅਪਰਾਧੀਆਂ ਨੂੰ ਇੱਥੇ ਕੈਦ ਕਰਕੇ ਰੱਖਿਆ ਜਾ ਸਕੇ। ਇਹ ਵੀ ਦੱਸਿਆ ਕਿ ਗੈਂਗਸਟਰਾਂ ਨੂੰ ਨਿਯਮਿਤ ਤੌਰ ’ਤੇ ਇਕ ਤੋਂ ਦੂਜੀ ਜੇਲ੍ਹ `ਚ ਬਦਲਿਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਪੱਕੀ ਠਹਿਰ ਤੋੜੀ ਜਾ ਸਕੀ ਜਿਸ ਨਾਲ ਉਹ ਨਾਪਾਕ ਗਠਜੋੜ ਨਾ ਬਣਾ ਸਕਣ। ਉਨ੍ਹਾਂ ਕਿਹਾ ਕਿ ਇਕ ਮਹੀਨੇ `ਚ 210 ਜੇਲ੍ਹ ਵਾਰਡਨ ਤੇ 57 ਮੈਟਰਨਸ ਭਰਤੀ ਕੀਤੇ ਜਾਣਗੇ। 

 

ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ਼, ਏ ਡੀ ਜੀ ਪੀ (ਜੇਲ੍ਹਾਂ) ਰੋਹਿਤ ਚੌਧਰੀ ਤੋਂ ਇਲਾਵਾ ਹੋਰ ਨੇ ਵੀ ਮੀਟਿੰਗ `ਚ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Jail head office to be made in Mohali to identify land