ਅਗਲੀ ਕਹਾਣੀ

ਪੰਜਾਬ `ਚ ਕੈਦੀ ਰੋਜ਼ ਕਰ ਸਕਣਗੇ ਰਿਸ਼ਤੇਦਾਰਾਂ ਨਾਲ ਫ਼ੋਨ `ਤੇ 8 ਮਿੰਟ ਹੈਲੋ-ਹੈਲੋ

ਪੰਜਾਬ `ਚ ਕੈਦੀ ਰੋਜ਼ ਕਰ ਸਕਣਗੇ ਰਿਸ਼ਤੇਦਾਰਾਂ ਨਾਲ ਫ਼ੋਨ `ਤੇ 8 ਮਿੰਟ ਹੈਲੋ-ਹੈਲੋ

ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਏਡੀਜੀਪੀ - ਜੇਲ੍ਹਾਂ) ਰੋਹਿਤ ਚੌਧਰੀ ਨੇ ਕਿਹਾ ਹੈ ਕਿ ਜੇਲ੍ਹਾਂ `ਚ ਬੰਦ ਕੈਦੀ ਹੁਣ ਹਰ ਰੋਜ਼ ਆਪਣੇ ਰਿਸ਼ਤੇਦਾਰਾਂ ਨਾਲ ਫ਼ੋਨ `ਤੇ 5 ਤੋਂ 8 ਮਿੰਟਾਂ ਤੱਕ ਗੱਲਬਾਤ ਕਰ ਸਕਣਗੇ।


ਸ੍ਰੀ ਚੌਧਰੀ ਨੇ ਕਿਹਾ ਕਿ - ‘‘ਜੇਲ੍ਹਾਂ `ਚ ਮੋਬਾਇਲ ਫ਼ੋਨ ਵਰਤਣ ਦਾ ਖਿ਼ਆਲ ਸਿਰਫ਼ ਇਕੱਲਤਾ ਕਾਰਨ ਆਉਂਦਾ ਹੈ। ਇਸੇ ਲਈ ਅਸੀਂ ਜੇਲ੍ਹਾਂ `ਚ ਬੰਦ ਕੈਦੀਆਂ ਲਈ ਫ਼ੋਨ ਵੱਧ ਸਮਾਂ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਹੁਣ ਤੱਕ ਕੈਦੀ ਸਿਰਫ਼ 5 ਮਿੰਟ ਰੋਜ਼ਾਨਾ ਗੱਲ ਕਰਦੇ ਰਹੇ ਹਨ ਪਰ ਛੇਤੀ ਹੀ ਇਹ ਸਮਾਂ ਵਧਾ ਕੇ 8 ਮਿੰਟ ਕੀਤਾ ਜਾ ਰਿਹਾ ਹੈ।``


ਏਡੀਜੀਪੀ (ਜੇਲ੍ਹ) ਅੱਜ ਸੰਗਰੂਰ ਦੀ ਜਿ਼ਲ੍ਹਾ ਜੇਲ੍ਹ `ਚ ਪੁੱਜੇ ਤੇ ਜੇਲ ਦੇ ਇੰਤਜ਼ਾਮਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਪੰਜ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੂੰ ਤਰੱਕੀ ਦਿੱਤੀ ਗਈ ਹੈ।


ਸ੍ਰੀ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਸਮੁੱਚੇ ਪੰਜਾਬ ਦੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਗੈਂਗਸਟਰਾਂ ਤੇ ਅਜਿਹੇ ਹੋਰ ਕੈਦੀਆਂ ਦਾ ਵਰਗੀਕਰਨ ਕਰਨ, ਜਿਹੜੇ ਮੁੱਖਧਾਰਾ ਦੇ ਜੀਵਨ ਵਿੱਚ ਪਰਤਣਾ ਚਾਹੁੰਦੇ ਹਨ।


ਉਨ੍ਹਾਂ ਕਿਹਾ,‘ਕੁਝ ਕੈਦੀ ਮੁੱਖ ਮੁਲਜ਼ਮ ਨਹੀਂ ਹੁੰਦੇ; ਕੁਝ ਵਾਰ ਉਹ ਮੁੱਖ ਮੁਲਜ਼ਮ ਨਾਲ ਕਾਰ ਵਿੱਚ ਸਫ਼ਰ ਕਰਦੇ ਸਮੇਂ ਜਾਂ ਉਸ ਦੇ ਘਰ ਵਿੱਚ ਹੋਣ ਜਿਹੇ ਕਾਰਨਾਂ ਕਰਕੇ ਫੜੇ ਜਾਂਦੇ ਹਨ। ਜੇ ਉਹ ਚਾਹੁਣ, ਤਾਂ ਉਹ ਵਿਭਾਗ ਦੇ ਮੁੜ-ਵਸੇਬਾ ਪ੍ਰੋਗਰਾਮ ਨਾਲ ਜੁੜ ਸਕਦੇ ਹਨ। ਮੈਂ ਇਨ੍ਹਾਂ ਕੈਦੀਆਂ ਦੇ ਵਰਗ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਸੀਂ ਉਨ੍ਹਾਂ ਨੂੰ ਵੱਖੋ-ਵੱਖਰੇ ਸੈੱਲਾਂ ਵਿੱਚ ਤਬਦੀਲ ਕਰ ਦਿੱਤੇ ਜਾਣਗੇ, ਜਿੱਥੇ ਉਹ ਆਪਣੀ ਪੜ੍ਹਾਈ ਤੇ ਹੋਰ ਗਤੀਵਿਧੀਆਂ ਸ਼ੁਰੂ ਕਰ ਸਕਦੇ ਹਨ।`


ਸ੍ਰੀ ਚੌਧਰੀ ਨੇ ਕਿਹਾ ਕਿ ਜੇਲ੍ਹਾਂ `ਚ ਨਸ਼ੇ ਦੀ ਸਮੱਗਲਿੰਗ ਤੇ ਮੋਬਾਇਲ ਫ਼ੋਨਾਂ ਦੀ ਵਰਤੋਂ ਰੋਕਣ ਲਈ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੁਣ ਫ਼ੁਲ-ਬਾਡੀ ਸਕੈਨਰਜ਼ ਦੀ ਸਥਾਪਨਾ ਲਈ ਕੇਂਦਰ ਸਰਕਾਰ ਤੋਂ ਹੋਰ ਫ਼ੰਡ ਮੰਗਣ ਲਈ ਇੱਕ ਚਿੱਠੀ ਲਿਖਣ ਜਾ ਰਹੇ ਹਨ। ਅਜਿਹੀ ਇੱਕ ਮਸ਼ੀਨ ਇੱਕ ਕਰੋੜ ਰੁਪਏ ਦੀ ਹੈ। ਇਸ ਦੇ ਨਾਲ ਹੀ 4-ਜੀ ਜੈਮਰ ਵੀ ਸਥਾਪਤ ਕੀਤੇ ਜਾ ਰਹੇ ਹਨ।


ਸ੍ਰੀ ਚੌਧਰੀ ਨਾਲ ਐੱਸਐੱਸਪੀ ਸੰਦੀਪ ਗਰਗ ਵੀ ਮੌਜ਼ੂਦ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jail Inamates shall be allowed daily phone use for 8 minutes