ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲੇਰਕੋਟਲਾ ’ਚ ਜੈਨ ਸਵੀਟਸ ਦੇ ਮਾਲਕ ਵੱਲੋਂ ਪਤਨੀ ਤੇ ਪੁੱਤਰ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ

ਮਾਲੇਰਕੋਟਲਾ ’ਚ ਜੈਨ ਸਵੀਟਸ ਦੇ ਮਾਲਕ ਵੱਲੋਂ ਪਤਨੀ ਤੇ ਪੁੱਤਰ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ

ਮਾਲੇਰਕੋਟਲਾ ’ਚ ਇੱਕ ਬਹੁਤ ਦੁਖਦਾਈ ਘਟਨਾ ਵਾਪਰ ਗਈ ਹੈ। ਇੱਥੋਂ ਦੇ ਪ੍ਰਸਿੱਧ ਜੈਨ ਸਵੀਟਸ ਦੇ ਮਾਲਕ ਵਿਜੇ ਕੁਮਾਰ ਜੈਨ (40) ਨੇ ਆਪਣੀ ਪਤਨੀ ਆਸ਼ਾ ਜੈਨ ਤੇ ਆਪਣੇ ਪੁੱਤਰ ਸਾਹਿਲ ਨੂੰ ਗੋਲੀਆਂ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ।

 

 

ਵਿਜੇ ਕੁਮਾਰ ਜੈਨ ਨੇ ਖ਼ੁਦਕੁਸ਼ੀ ਕਰਨ ਲਈ ਤੜਕੇ ਚਾਰ ਕੁ ਵਜੇ ਆਪਣੀ ਛਾਤੀ ’ਚ ਗੋਲ਼ੀ ਮਾਰੀ। ਉਸ ਤੋਂ ਪਹਿਲਾਂ ਉਸ ਨੇ ਆਪਣੇ ਲਾਇਸੈਂਸਸ਼ੁਦਾ ਰਿਵਾਲਵਰ ਨਾਲ ਆਪਣੀ ਪਤਨੀ ਤੇ ਪੁੱਤਰ ਉੱਤੇ ਗੋਲ਼ੀਆਂ ਚਲਾਈਆਂ।

 

 

ਆਸ਼ਾ ਕੁਮਾਰੀ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਪਰ ਇਹ ਖ਼ਬਰ ਲਿਖੇ ਜਾਣ ਤੱਕ ਸਾਹਿਲ ਜੈਨ ਹਾਲੇ ਜ਼ਿੰਦਗੀ ਤੇ ਮੌਤ ਵਿਚਾਲੇ ਜੰਗ ਲੜ ਰਿਹਾ ਸੀ।

 

 

ਪੁਲਿਸ ਮੌਕੇ ’ਤੇ ਪੁੱਜ ਕੇ ਜਾਂਚ ਕਰ ਰਹੀ ਹੈ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਆਖ਼ਰ ਵਿਜੇ ਕੁਮਾਰ ਜੈਨ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ।

 

 

ਵਿਜੇ ਕੁਮਾਰ ਜੈਨ ਦਾ ਕਾਰੋਬਾਰ ਤਾਂ ਬਹੁਤ ਵਧੀਆ ਚੱਲ ਰਿਹਾ ਸੀ; ਇਸ ਲਈ ਉਸ ਦੇ ਕਿਸੇ ਕਰਜ਼ੇ ਤੋਂ ਤੰਗ ਆਉਣ ਦੀ ਕੋਈ ਸੰਭਾਵਨਾ ਨਹੀਂ ਜਾਪਦੀ। ਹੋ ਸਕਦਾ ਹੈ ਕਿ ਕਿਸੇ ਘਰੇਲੂ ਝਗੜੇ ਕਾਰਨ ਵਿਜੇ ਨੇ ਅਜਿਹਾ ਕਦਮ ਚੁੱਕਿਆ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jain Sweets Owner commits suicide in Malerkotla after shooting wife and son