ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕਸ਼ਮੀਰ ਤੋਂ ਪੰਜਾਬ ਤੇ ਦਿੱਲੀ ਤੱਕ ਸਰਗਰਮ ਹਨ ਜੈਸ਼ ਅੱਤਵਾਦੀ’

‘ਕਸ਼ਮੀਰ ਤੋਂ ਪੰਜਾਬ ਤੇ ਦਿੱਲੀ ਤੱਕ ਸਰਗਰਮ ਹਨ ਜੈਸ਼ ਅੱਤਵਾਦੀ’

ਪੰਜਾਬ ਤੇ ਜੰਮੂ–ਕਸ਼ਮੀਰ ਦੀ ਹੱਦ ਉੱਤੇ ਬੀਤੇ ਦਿਨੀਂ ਫੜੇ ਗਏ ਜੈਸ਼–ਏ–ਮੁਹੰਮਦ ਦੇ ਤਿੰਨ ਅੱਤਵਾਦੀਆਂ ਤੋਂ ਹੋ ਰਹੀ ਪੁੱਛਗਿੱਛ ਤੋਂ ਹੋਰ ਬਹੁਤ ਸਾਰੇ ਅਹਿਮ ਤੱਥਾਂ ਦਾ ਖ਼ੁਲਾਸਾ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜੈਸ਼–ਏ–ਮੁਹੰਮਦ ਦਾ ਇੱਕ ਵੱਡਾ ਨੈੱਟਵਰਕ ਕਠੂਆ ਤੇ ਪੰਜਾਬ ਵਿੱਚ ਸਰਗਰਮ ਹੋ ਚੁੱਕਾ ਹੈ, ਜਿਸ ਦੇ ਤਾਰ ਕਸ਼ਮੀਰ ਤੋਂ ਦਿੱਲੀ ਤੱਕ ਜੁੜੇ ਹੋਏ ਹਨ।

 

 

ਖ਼ੁਫ਼ੀਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਫੜੇ ਗਏ ਤਿੰਨ ਅੱਤਵਾਦੀਆਂ ਨੇ ਆਪਣੇ ਕੁਝ ਸਾਥੀਆਂ ਦੇ ਨਾਂਅ ਪੰਜਾਬ ਪੁਲਿਸ ਨੂੰ ਦੱਸੇ ਹਨ, ਜਿਨ੍ਹਾਂ ਨੂੰ ਹੁਣ ਛੇਤੀ ਹੀ ਕਿਸੇ ਵੀ ਵੇਲੇ ਕਾਬੂ ਕੀਤਾ ਜਾ ਸਕਦਾ ਹੈ।

 

 

ਇਨ੍ਹਾਂ ਅੱਤਵਾਦੀਆਂ ਦੇ ਕਾਲ–ਵੇਰਵੇ ਵੀ ਪੁਲਿਸ ਨੇ ਕੱਢ ਲਏ ਹਨ; ਜਿੱਥੋਂ ਸਪੱਸ਼ਟ ਪਤਾ ਚੱਲਦਾ ਹੈ ਕਿ ਉਨ੍ਹਾਂ ਦੀ ਗੱਲਬਾਤ ਕਸ਼ਮੀਰ ਵਿੱਚ ਰਹਿ ਰਹੇ ਅੱਤਵਾਦੀਆਂ ਨਾਲ ਹੋ ਰਹੀ ਹੈ।

 

 

ਪੰਜਾਬ ਵਿੱਚ ਸਰਗਰਮ ਅੱਤਵਾਦੀ ਵੀ ਇਨ੍ਹਾਂ ਦੇ ਨਾਲ ਹੋ ਸਕਦੇ ਹਨ। ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਕ ਇਹ ਅੱਤਵਾਦੀ ਅੰਮ੍ਰਿਤਸਰ ਲਾਗਲੇ ਰਾਜਾ ਸਾਂਸੀ ਸਥਿਤ ਨਿਰੰਕਾਰੀ ਭਵਨ ਵਿੱਚ ਹੋਣ ਵਾਲੇ ਅੱਤਵਾਦੀ ਹਮਲੇ ਪਿਛਲੀ ਸਾਜ਼ਿਸ਼ ਦੇ ਭੇਤ ਵੀ ਖੋਲ੍ਹ ਸਕਦੇ ਹਨ।

 

 

ਪਹਿਲਾਂ ਜਦੋਂ ਪਿਛਲੇ ਵਰ੍ਹੇ ਝੱਜਰ ਕੋਟਲੀ ’ਚ ਤਿੰਨ ਅੱਤਵਾਦੀ ਮਾਰੇ ਗਏ ਸਨ; ਤਦ ਪੁਲਿਸ ਨੇ ਤਿੰਨ ਤੋਂ ਚਾਰ ਜਣਿਆਂ ਨੂੰ ਕਾਬੂ ਕੀਤਾ ਸੀ। ਉਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਹ ਕਠੂਆ ਦੇ ਹੀਰਾਨਗਰ ਤੋਂ ਘੁਸਪੈਠ ਕਰਦੇ ਸਨ। ਪਿਛਲੇ ਤਿੰਨ ਸਾਲਾਂ ਦੌਰਾਨ ਉਪਰੋਕਤ ਖੇਤਰ ਤੋਂ 40 ਤੋਂ 50 ਅੱਤਵਾਦੀ ਹੀਰਾਨਗਰ ਰਸਤੇ ਕਸ਼ਮੀਰ ਪੁੱਜੇ ਸਨ।

 

 

ਹੁਣ ਫੜੇ ਗਏ ਅੱਤਵਾਦੀ ਜੰਮੂ ’ਚ ਅੱਤਵਾਦੀਆਂ ਦੇ ਨੈੱਟਵਰਕ ਬਾਰੇ ਵੀ ਕੋਈ ਵੱਡੇ ਭੇਤ ਖੋਲ੍ਹ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaish terrorists are active from Kashmir to Punjab and Delhi