ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਚੋਣਾਂ 'ਚ ਹਾਰ ਸਾਹਮਣੇ ਵੇਖ ਕੇ ਹੀ ਜਾਖੜ ਐਂਵੇਂ ਦੋਸ਼ ਲਾ ਰਿਹੈ: ਧਰਮਿੰਦਰ

​​​​​​​ਚੋਣਾਂ 'ਚ ਹਾਰ ਸਾਹਮਣੇ ਵੇਖ ਕੇ ਹੀ ਜਾਖੜ ਐਂਵੇਂ ਦੋਸ਼ ਲਾ ਰਿਹੈ: ਧਰਮਿੰਦਰ

ਪਠਾਨਕੋਟ ਦੇ ਮਾਮੂਨ ’ਚ ਬਾਲੀਵੁੱਡ ਸਟਾਰ ਧਰਮਿੰਦਰ ਨੇ ਅੱਜ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪੁਰਾਣੇ ਰਿਸ਼ਤਿਆਂ ਨੂੰ ਆਧਾਰ ਬਣਾ ਕੇ ਜਾਖੜ ਵੱਲੋਂ ਉਨ੍ਹਾਂ ਵਿਰੁੱਧ ਕੀਤੇ ਜਾ ਰਹੇ ਮਾੜੇ ਪ੍ਰਚਾਰ ਤੋਂ ਇਹੋ ਸਿੱਧ ਹੁੰਦਾ ਹੈ ਕਿ ਕਾਂਗਰਸ ਨੂੰ ਹੁਣ ਆਪਣੀ ਹਾਰ ਸਾਹਮਣੇ ਵਿਖਾਈ ਦੇ ਰਹੀ ਹੈ।

 

 

ਧਰਮਿੰਦਰ ਅੱਜ ਹਲਕਾ ਕਾਦੀਆਂ ਦੇ ਪਿੰਡ ਵਿੱਚ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਦੀਆਂ ਜਿਹੋ ਜਿਹੀਆਂ ਪ੍ਰਾਪਤੀਆਂ ਫ਼ਿਲਮੀ ਦੁਨੀਆ ਵਿੱਚ ਹਨ, ਉਸੇ ਤਰ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਉਹ ਸਿਆਸੀ ਪਿੜ ’ਚ ਵੀ ਕਰੇਗਾ। ਇੱਥੇ ਵਰਨਣਯੋਗ ਹੈ ਕਿ ਸੰਨੀ ਦਿਓਲ ਅੱਜ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਗੁਰਦੀਪ ਸਿੰਘ ਪੁਰੀ ਦੇ ਹੱਕ ਵਿੱਚ ਰੋਡ–ਸ਼ੋਅ ਕਰਨ ਲਈ ਗਏ ਹੋਏ ਹਨ।

 

 

ਧਰਮਿੰਦਰ ਨੇ ਅੱਗੇ ਕਿਹਾ ਕਿ ਸੰਨੀ ਦਿਓਲ ਜਿੱਤ ਹਾਸਲ ਕਰਨ ਤੋਂ ਬਾਅਦ ਹਲਕਾ ਗੁਰਦਾਸਪੁਰ ਦਾ ਹੀ ਹੋ ਜਾਵੇਗਾ। ਉਹ ਇੱਥੇ ਵੱਡੇ ਕੰਮ ਕਰ ਕੇ ਨਾ ਸਿਰਫ਼ ਹਲਕੇ ਦੇ ਹਾਲਾਤ ਸੁਧਾਰੇਗਾ, ਸਗੋਂ ਇਸ ਹਲਕੇ ਨੂੰ ਤਰੱਕੀ ਦੇ ਨਵੇਂ ਸਿਖ਼ਰਾਂ ਤੱਕ ਵੀ ਲੈ ਕੇ ਜਾਵੇਗਾ।

 

 

ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਅਜਿਹਾ ਕਦੇ ਨਹੀਂ ਕਿਹਾ ਕਿ ਬਲਰਾਮ ਜਾਖੜ ਦੇ ਪਰਿਵਾਰ ਨਾਲ ਉਹ ਚੋਣ ਨਹੀਂ ਲੜਨਗੇ। ‘ਭਾਰਤੀ ਜਨਤਾ ਪਾਰਟੀ ਨੇ ਸੰਨੀ ਨੂੰ ਕਾਬਲ ਸਮਝਦੇ ਹੋਏ ਟਿਕਟ ਦਿੱਤੀ ਹੈ। ਮੈਂ ਸਿਰਫ਼ ਇਸ ਮੁਹਿੰਮ ਨੂੰ ਹੱਲਾਸ਼ੇਰੀ ਦੇਣ ਲਈ ਆਇਆ ਹਾਂ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jakhar is accusing because he has seen his defeat in polls Dharmendra