ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜਾਖੜ ਸਿਰਫ਼ ਚੋਣ–ਮੁਕਾਬਲੇ ’ਚ ਬਣੇ ਰਹਿਣ ਲਈ ਬਿਆਨਬਾਜ਼ੀ ਕਰ ਰਹੇ: ਸੰਨੀ ਦਿਓਲ

​​​​​​​ਜਾਖੜ ਸਿਰਫ਼ ਚੋਣ–ਮੁਕਾਬਲੇ ’ਚ ਬਣੇ ਰਹਿਣ ਲਈ ਬਿਆਨਬਾਜ਼ੀ ਕਰ ਰਹੇ: ਸੰਨੀ ਦਿਓਲ

ਬਾਲੀਵੁੱਡ ਦੇ ਅਦਾਕਾਰ ਤੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੇ ਅੱਜ ਕਾਂਗਰਸੀ ਉਮੀਦਵਾਰ ਸ੍ਰੀ ਸੁਨੀਲ ਜਾਖੜ ਉੱਤੇ ਪਹਿਲਾ ਸਿਆਸੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸ੍ਰੀ ਜਾਖੜ ਸਿਰਫ਼ ਚੋਣ ਮੁਕਾਬਲੇ ਵਿੱਚ ਬਣੇ ਰਹਿਣ ਲਈ ਬਿਆਨਬਾਜ਼ੀ ਕਰ ਰਹੇ ਹਨ।

 

 

ਦਰਅਸਲ, ਬੀਤੇ ਦਿਨੀਂ ਸ੍ਰੀ ਜਾਖੜ ਨੇ ਕਿਹਾ ਸੀ ਕਿ ਸ੍ਰੀ ਸੰਨੀ ਦਿਓਲ ਨੂੰ ਸਰਹੱਦੀ ਜ਼ਿਲ੍ਹੇ ਤੇ ਲੋਕ ਸਭਾ ਹਲਕੇ ਗੁਰਦਾਸਪੁਰ ਦੇ ਮੁੱਖ ਤੇ ਸਥਾਨਕ ਮੁੱਦਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਨਾਲ ਹੀ ਸੰਨੀ ਦਿਓਲ ਨੇ ਤਾਂ ਚੋਣਾਂ ਤੋਂ ਬਾਅਦ ਮੁੰਬਈ ਵਾਪਸ ਚਲੇ ਜਾਣਾ ਹੈ।

 

 

ਸ੍ਰੀ ਜਾਖੜ ਦੇ ਇਸ ਬਿਆਨ ਤੋਂ ਸੰਨੀ ਦਿਓਲ ਅੱਜ ਕੁਝ ਭੜਕੇ ਵਿਖਾਈ ਦਿੱਤੇ। ਉਨ੍ਹਾਂ ਪੰਜਾਬੀ ਵਿੱਚ ਬੋਲਦਿਆਂ ਆਖਿਆ – ‘ਜਾਖੜ ਤਾਂ ਬੋਲਦਾ ਰਹੂਗਾ, ਬੋਲਦਾ ਰਹੂਗਾ, ਕਿਉਂਕਿ ਉਹ ਜਾਣਦੈ ਕਿ ਜੇ ਉਹ ਨਹੀਂ ਬੋਲਦਾ ਤਾਂ ਉਹ ਜਿੱਤੂ ਕਿੱਦਾਂ।’

 

 

ਸੰਨੀ ਦਿਓਲ ਨੇ ਅੱਜ ਪਠਾਨਕੋਟ ਦੇ ਸਰਹੱਦੀ ਪਿੰਡਾਂ ਵਿੱਚ ਰੋਡ–ਸ਼ੋਅ ਕੀਤਾ। ਉਨ੍ਹਾਂ ਕਿਹਾ,‘ਮੇਰੇ ਪਿਤਾ ਨੇ ਦੇਸ਼ ਲਈ ਬਹੁਤ ਕੁਝ ਕੀਤਾ ਤੇ ਮੈਂ ਵੀ ਕੁਝ ਕਰਨ ਲਈ ਸਿਆਸਤ ਵਿੱਚ ਆਇਆ ਹਾਂ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jakhar is giving statments only to remain in poll contest Sunny Deol