ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲਾਲਾਬਾਦ ਜ਼ਿਮਨੀ ਚੋਣ: 3 ਕਵਰਿੰਗ ਉਮੀਦਵਾਰਾਂ ਦੇ ਕਾਗਜ਼ ਰੱਦ

-----8 ਉਮੀਦਵਾਰਾਂ ਦੇ ਕਾਗਜ਼ ਦਰੁਸਤ ਪਾਏ ਗਏ----

 

ਜਲਾਲਾਬਾਦ ਜ਼ਿਮਨੀ ਲਈ 11 ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਦਾਖਲ ਕਰਵਾਏ ਸਨ, ਜਿਨ੍ਹਾਂ ਦੀ ਅੱਜ ਹੋਈ ਪੜ੍ਹਤਾਲ ਦੌਰਾਨ 3 ਕਵਰਿੰਗ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ ਅਤੇ 8 ਉਮੀਦਵਾਰਾਂ ਦੇ ਕਾਗਜ਼ ਦਰੁਸਤ ਪਾਏ ਗਏ ਹਨ।

 

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਪੜ੍ਹਤਾਲ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਵਰਿੰਗ ਉਮੀਦਵਾਰ ਸੁਖਬੀਰ ਸਿੰਘ, ਸੋ੍ਰਮ੍ਹਣੀ ਅਕਾਲੀ ਦੇ ਕਵਰਿੰਗ ਉਮੀਦਵਾਰ ਪੂਰਨ ਚੰਦ ਅਤੇ ਆਮ ਆਦਮੀ ਪਾਰਟੀ ਦੇ ਕਵਰਿੰਗ ਉਮੀਦਵਾਰ ਗੁਰਪ੍ਰੀਤ ਕੌਰ ਦੇ ਕਾਗਜ਼ ਰੱਦ ਕੀਤੇ ਹਨ।

 

ਉਨ੍ਹਾਂ ਦੱਸਿਆ ਕਿ ਉਮੀਦਵਾਰ 3 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ 24 ਅਕਤੂਬਰ ਨੂੰ ਗਿਣਤੀ ਹੋਵੇਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalalabad by-election: Cancellation of papers covering 3 candidates