ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲਾਲਾਬਾਦ ਜ਼ਿਮਨੀ ਚੋਣ 2019: ਸਮੁੱਚੇ ਪ੍ਰਬੰਧ ਮੁਕੰਮਲ, ਵੋਟਿੰਗ ਦਾ ਇੰਤਜ਼ਾਰ

----ਉਲੰਘਣਾ ਦੀ ਕੰਟਰੋਲ ਰੂਮ ਦੇ ਨੰਬਰ 85588-00900 ’ਤੇ ਸੰਪਰਕ ਕਰਨ----

---ਹਲਕੇ ਅੰਦਰ ਵੋਟਿੰਗ ਤੋਂ 48 ਘੰਟੇ ਪਹਿਲਾਂ ਅਤੇ ਗਿਣਤੀ ਵਾਲੇ ਦਿਨ ਹੋਵੇਗੀ ਸ਼ਰਾਬਬੰਦੀ---

 

ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਜਲਾਲਾਬਾਦ ਜ਼ਿਮਨੀ ਚੋਣ ਦੇ ਸਮੁੱਚੇ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਮਨਪ੍ਰੀਤ ਸਿੰਘ ਛੱਤਵਾਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ।

 

ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮਨਪ੍ਰੀਤ ਸਿੰਘ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

 

ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀ ਹਦਾਇਤਾਂ ਨੂੰ ਧਿਆਨ ’ਚ ਰੱਖਦਿਆਂ ਨਿਰਪੱਖ ਅਤੇ ਸੁਖਾਵੇਂ ਮਾਹੌਲ ’ਚ ਜ਼ਿਮਨੀ ਚੋਣ ਦੇ ਕੰਮ ਨੂੰ ਨੇਪਰੇ ਚੜਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ।

 

ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪੋਿਗ ਬੂਥ ਤੋਂ 200 ਮੀਟਰ ਦੂਰ ਬੂਥ ਲਗਾਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ।

 

ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮਨਪੀ੍ਰਤ ਸਿੰਘ ਛੱਤਵਾਲ ਨੇ ਦੱਸਿਆ ਕਿ ਜਲਾਲਾਬਾਦ ਹਲਕੇ ਅੰਦਰ 9 ਉੱਡਣ ਦਸਤੇ, 9 ਸਟੈਟਿਕ ਸਰਵਿਲੈਂਸ ਟੀਮਾਂ, 3 ਵੀਡੀਊ ਸਰਵਿਲੈਂਸ ਟੀਮਾਂ, 1 ਵੀਡੀਊ ਵਿਊਇੰਗ ਟੀਮ ਅਤੇ 1 ਅਕਾਊਂਟਿੰਗ ਟੀਮ ਸਮੁੱਚੀ ਚੋਣ ਪ੍ਰਕਿਰਿਆ ’ਤੇ ਨਿਗਰਾਨੀ ਰੱਖ ਰਹੀਆਂ ਹਨ।

 

ਉਨ੍ਹਾਂ ਦੱਸਿਆ ਕਿ ਕੁੱਲ 239 ਬੂਥ ਬਣਾਏ ਗਏ ਹਨ ਜਿਸਦੇ ਵਿੱਚੋਂ 104 ਬੂਥਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਬੂਥਾਂ ਅੰਦਰ ਵੈਬ ਕਾਸਟਿੰਗ ਰਾਹੀ ਵੋਟਿੰਗ ਪ੍ਰਕਿਰਿਆ ’ਤੇ ਨਿਗਰਾਨੀ ਰੱਖੀ ਜਾਵੇਗੀ ਜਦਕਿ ਸੰਵੇਦਨਸ਼ੀਲ ਬੂਥਾਂ ’ਤੇ ਅੰਦਰ ਅਤੇ ਬਾਹਰ ਕੈਮਰੇ ਲਗਾਏ ਗਏ ਹਨ, ਤਾਂ ਜੋ ਵੋਟਿੰਗ ਵੇਲੇ ਕੋਈ ਸਮੱਸਿਆ ਪੇਸ਼ ਨਾ ਆਵੇ।

 

ਉਨ੍ਹਾਂ ਦੱਸਿਆ ਕਿ ਵੋਟਿੰਗ ਪ੍ਰਕਿਰਿਆ ਵਾਲੇ ਦਿਨ 239 ਬੂਥਾਂ ਲਈ ਕੁੱਲ 169 ਥਾਵਾਂ (ਲੋਕੇਸ਼ਨ) ਸਥਾਪਤ ਕੀਤੀਆ ਗਈਆਂ ਹਨ ਅਤੇ 169 ਹੀ ਮਾਈਕਰੋ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਸਮੁੱਚੇ ਵੋਟਿਗ ਪ੍ਰਬੰਧਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ।

 

ਉਨ੍ਹਾਂ ਦੱਸਿਆ ਕਿ ਹਲਕੇ ਅੰਦਰ 23 ਸੈਕਟਰ ਮੈਜਿਸਟਰ੍ਰੇਟ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 21 ਅਕਤੂਬਰ ਨੂੰ ਸਵੇਰੇ 7 ਵਜ੍ਹੇ ਤੋਂ ਸ਼ਾਮ 6 ਵਜ੍ਹੇ ਤੱਕ ਵੋਟਾ ਪੈਣਗੀਆਂ।

 

ਜ਼ਿਲ੍ਹਾ ਚੋਣ ਅਫ਼ਸਰ . ਛੱਤਵਾਲ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਹਲਕਾ  ਜਲਾਲਾਬਾਦ ਅੰਦਰ 19 ਅਕਤੂਬਰ ਸ਼ਾਮ 6 ਵਜ੍ਹੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋਣ ਦੇ ਨਾਲ ਹੀ ਕਿਸੇ ਵੀ ਰਾਜਸੀ ਪਾਰਟੀ ਦੇ ਆਗੂ ਵੱਲੋਂ ਕੀਤੇ ਜਾਣ ਵਾਲੀਆਂ ਸਿਆਸੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਨਾ ਹੀ ਹਲਕੇ ਤੋਂ ਬਾਹਰਲੇ ਵਿਅਕਤੀ ਜੋ ਹਲਕੇ ਦੇ ਵਸਨੀਕ ਨਹੀ ਹਨ ਜਾਂ ਜਿਨ੍ਹਾਂ ਦੀ ਉਥੇ ਵੋਟ ਨਹੀ ਅਜਿਹੇ ਵਿਅਕਤੀਆਂ ਨੂੰ 19 ਅਕਤੂਬਰ ਨੂੰ ਸ਼ਾਮ 5 ਵਜ੍ਹੇ ਤੋਂ ਬਾਅਦ ਜਲਾਲਾਬਾਦ ਹਲਕੇ ਅੰਦਰ ਠਹਿਰਣ ਦੀ ਇਜ਼ਾਜਤ ਨਹੀ ਹੋਵੇਗੀ।

 

ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟ ਪਾਉਣ ਤੋਂ ਤੁਰੰਤ ਬਾਅਦ ਵੋਟਿੰਗ ਵਾਲੀ ਥਾਂ ਤੇ ਨਾ ਰੁਕਿਆ ਜਾਵੇ, ਬਲਕਿ ਵੋਟ ਭੁਗਤਨ ਤੋਂ ਬਾਅਦ ਆਪਣੇ ਘਰ ਜਾਣਾ ਯਕੀਨੀ ਬਣਾਇਆ ਜਾਵੇ।

 

. ਛੱਤਵਾਲ ਨੇ ਦੱਸਿਆ ਕਿ ਜਲਾਲਾਬਾਦ ਹਲਕੇ ਅੰਦਰ ਵੋਟਿੰਗ ਤੋਂ 48 ਘੰਟੇ ਪਹਿਲਾਂ ਤੱਕ ਅਤੇ ਗਿਣਤੀ ਵਾਲੇ ਦਿਨ ਸ਼ਰਾਬਬੰਦੀ (ਡਰਾਈ-ਡੇ) ਦੇ ਹੁਕਮ ਜਾਰੀ ਕੀਤੇ ਗਏ ਹਨ।

 

ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ ਵੰਡਣ, ਸ਼ਰਾਬ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਜਾਂ ਸ਼ਰਾਬਬੰਦੀ ਦੀਆਂ ਹਦਾਇਤਾਂ ਦੀ ਕਿਸੇ ਵੀ ਤਰ੍ਹਾਂ ਉਲੰਘਣਾ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

 

ਇਸ ਮੌਕੇ ਜਿਲ੍ਹਾ ਪੁਲਿਸ ਮੁਖੀ . ਭੁਪਿੰਦਰ ਸਿੰਘ ਨੇ ਕਿਹਾ ਚੋਣ ਪ੍ਰਕਿਰਿਆ ਅੰਦਰ ਵਿਘਨ ਪਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਨਿਬੜਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਤੇ ਭੈੜੇ ਅਨਸਰਾਂ ਤੇ ਪੁਲਿਸ ਟੀਮਾਂ ਵੱਲੋਂ ਪੈਨੀ ਨਜ਼ਰ ਰੱਖੀ ਜਾ ਰਹੀ ਹੈ, ਤਾਂ ਕਿ ਸਮੁੱਚੀ ਚੋਣ ਨੂੰ ਸੁਖਾਵੇਂ ਢੰਗ ਨਾਲ ਨੇਪਰੇ ਚੜਾਇਆ ਜਾ ਸਕੇ।

 

ਉਨ੍ਹਾਂ ਦੱਸਿਆ ਕਿ ਹਲਕੇ ਅੰਦਰ 375 ਪੁਲਿਸ ਮੁਲਾਜ਼ਮ ਨਿਯੁਕਤ ਕੀਤੇ ਗਏ ਹਨ, ਜਿਸਦੇ ਅੰਦਰ 2 ਬੀ.ਐਸ.ਐਫ ਅਤੇ 3 ਪੀ..ਪੀ ਦੀਆਂ ਕੰਪਨੀਆਂ ਵੀ ਸ਼ਾਮਿਲ ਕੀਤੀਆ ਗਈਆਂ ਹਨ।

 

ਉਨ੍ਹਾਂ ਦੱਸਿਆ ਕਿ 22 ਪੈਟਰੋਗ ਪਾਰਟੀਆਂ ਹਲਕੇ ਅੰਦਰ ਨਿਰੰਤਰ ਗਸ਼ਤ ਕਰਦੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਹਲਕਾ ਜਲਾਲਾਬਾਦ ਨੂੰ ਸੁਰੱਖਿਆ ਦੇ ਮੱਦੇਨਜ਼ਰ 4 ਸੈਕਟਰਾਂ ’ਚ ਵੰਡਿਆ ਗਿਆ ਹੈ, ਜਿਨ੍ਹਾਂ ਦੀ ਸਮੁੱਚੀ ਨਿਗਰਾਨੀ ਲਈ ਹਰੇਕ ਸੈਕਟਰ ਅੰਦਰ 1 ਐਸ.ਪੀ. ਨਿਯੁਕਤ ਕੀਤਾ ਗਿਆ ਹੈ।

 

ਉਨ੍ਹਾਂ ਕਿਹਾ ਕਿ ਚੋਣਾਂ ਪ੍ਰਕਿਰਿਆ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਆਉਣ ’ਤੇ ਹਲਕਾ ਵਾਸੀ ਪੁਲਿਸ ਕੰਟਰੋਲ ਰੂਮ ਦੇ ਨੰਬਰ 85588-00900, 100 ਜਾਂ 112 ਤੇ ਸੰਪਰਕ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalalabad by-polls 2019: All arrangements complete voting awaits