ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ `ਚ ਡਾਕਟਰ ਨੇ 5 ਨਰਸਾਂ ਕੁੱਟ ਕੇ ਮੰਗ ਲਈ ਮਾਫ਼ੀ

ਜਲੰਧਰ `ਚ ਡਾਕਟਰ ਨੇ 5 ਨਰਸਾਂ ਕੁੱਟ ਕੇ ਮੰਗ ਲਈ ਮਾਫ਼ੀ

ਜਲੰਧਰ ਦੇ ਕਪੂਰਥਲਾ ਚੌਕ ਤੋਂ ਕੁਝ ਦੂਰ ਇੱਕ ਪ੍ਰਾਈਵੇਟ ਹਸਪਤਾਲ `ਚ ਸਨਿੱਚਰਵਾਰ-ਐਤਵਾਰ ਦੀ ਰਾਤ ਨੂੰ ਇੱਕ ਡਾਕਟਰ ਵੱਲੋਂ ਕਥਿਤ ਤੌਰ `ਤੇ ਸ਼ਰਾਬ ਦੇ ਨਸ਼ੇ `ਚ ਪੰਜ ਨਰਸਾਂ ਨਾਲ ਕੁੱਟਮਾਰ ਕਰ ਦਿੱਤੀ। ਉਹ ਡਾਕਟਰ ਆਪਣੇ ਇਲਾਕੇ ਦਾ ਪ੍ਰਸਿੱਧ ਨਿਊਰੋ-ਸਰਜਨ ਮੰਨਿਆ ਜਾਂਦਾ ਹੈ। ‘ਸਵੇਰੇ ਜਦੋਂ ਉਸ ਦਾ ਨਸ਼ਾ ਉੱਤਰਿਆ, ਤਾਂ ਉਸ ਨੇ ਨਰਸਾਂ ਤੋਂ ਮਾਫ਼ੀ ਮੰਗ ਕੇ ਸਮਝੌਤਾ ਕਰ ਲਿਆ।`


ਪ੍ਰਾਪਤ ਜਾਣਕਾਰੀ ਅਨੁਸਾਰ ਰਾਤੀਂ ਇੱਕ ਨਰਸ ਨੇ ਹਸਪਤਾਲ `ਚ ਇੱਕ ਮਰੀਜ਼ ਨੂੰ ਇੰਜੈਕਸ਼ਨ ਲਾਇਆ ਸੀ। ਉਸੇ ਵੇਲੇ ਉਸ ਹਸਪਤਾਲ ਦਾ ਮਾਲਕ ਡਾਕਟਰ ਉੱਥੇ ਪੁੱਜ ਗਿਆ ਤੇ ਉਸ ਨੇ ਨਰਸ ਨੂੰ ਕਿਹਾ ਕਿ ਉਸ ਮਰੀਜ਼ ਨੂੰ ਘੱਟ ਡੋਜ਼ ਦਿੱਤੀ ਹੈ। ਨਰਸ ਨੇ ਜਦੋਂ ਜਵਾਬ `ਚ ਕੁਝ ਆਖਣਾ ਚਾਹਿਆ, ਤਾਂ ਉਹ ਕਾਬੂ ਤੋਂ ਬਾਹਰ ਹੋ ਗਿਆ ਤੇ ਉਸ ਨਾਲ ਕੁੱਟਮਾਰ ਕਰਨ ਲੱਗਾ।


ਚਾਰ ਹੋਰ ਨਰਸਾਂ ਨੇ ਜਦੋਂ ਉਸ ਡਾਕਟਰ ਨੂੰ ਰੋਕਣ ਦਾ ਜਤਨ ਕੀਤਾ, ਤਾਂ ਉਸ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਹਸਪਤਾਲ ਦੇ ਹੀ ਕੁਝ ਮੁਲਾਜ਼ਮਾਂ ਨੇ ਦੱਸਿਆ ਕਿ ਉਸ ਵੇਲੇ ਡਾਕਟਰ ਨਸ਼ੇ `ਚ ਲੱਗ ਰਿਹਾ ਸੀ ਤੇ ਉਸ ਨੇ ਨਰਸਾਂ ਨੂੰ ਘਸੁੰਨਾਂ ਤੇ ਠੁੱਡਿਆਂ ਨਾਲ ਕੁੱਟਿਆ। ਸਟਾਫ਼ ਦੇ ਹੋਰ ਮੈਂਬਰਾਂ ਨੇ ਮਸਾਂ ਵਿੱਚ ਪੈ ਕੇ ਨਰਸਾਂ ਨੂੰ ਬਚਾਇਆ। ਬਾਅਦ `ਚ ਡਾਕਟਰ ਉੱਥੋਂ ਚਲਾ ਗਿਆ।


ਜਦੋਂ ਸਵੇਰੇ ਡਾਕਟਰਾਂ ਨੂੰ ਪਤਾ ਲੱਗਾ ਕਿ ਨਰਸਾਂ ਪੁਲਿਸ ਕੋਲ ਸਿ਼ਕਾਇਤ ਕਰਨ ਜਾ ਰਹੀਆਂ ਹਨ, ਤਾਂ ਉਹ ਤੁਰੰਤ ਹਸਪਤਾਲ ਪੁੱਜਾ ਤੇ ਪੀੜਤ ਨਰਸਾਂ ਨੂੰ ਸੱਦ ਕੇ ਉਨ੍ਹਾਂ ਦੇ ਪੈਰ ਫੜ ਕੇ ਮਾਫ਼ੀ ਮੰਗ ਲਈ। ਇੰਝ ਦੋਵੇਂ ਧਿਰਾਂ ਨਾਲ ਸਮਝੌਤਾ ਹੋ ਗਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalandhar Doctor beats 5 Nurses and apologises