ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਲੁਧਿਆਣਾ ਚੋਣ–ਪਿੜ: ਇੱਕ ਨਜ਼ਰ

ਜਲੰਧਰ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਲੁਧਿਆਣਾ ਚੋਣ–ਪਿੜ: ਇੱਕ ਨਜ਼ਰ

ਤਸਵੀਰ: ਸਮੀਰ ਸਹਿਗਲ, ਅੰਮ੍ਰਿਤਸਰ, ਹਿੰਦੁਸਤਾਨ ਟਾਈਮਜ਼

 

ਅੱਜ ਪੰਜਾਬ ਵਿੱਚ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੋ ਗਈ। ਆਓ ਹੁਣ ਇਸ ਤੋਂ ਬਾਅਦ ਪਾਈਏ ਇਸ ਦੇ ਕੁਝ ਹਲਕਿਆਂ ਦੇ ਚੋਣ–ਪਿੜ ਉੱਤੇ ਨਜ਼ਰ:

 

 

ਜਲੰਧਰ (ਐੱਸਸੀ)

ਜਲੰਧਰ (ਐੱਸਸੀ) ਹਲਕੇ ਤੋਂ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ, ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ, ਆਮ ਆਦਮੀ ਪਾਰਟੀ ਦੇ ਜਸਟਿਸ (ਸੇਵਾ–ਮੁਕਤ) ਜ਼ੋਰਾ ਸਿੰਘ ਤੇ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਚੋਣ ਮੈਦਾਨ ਵਿੱਚ ਹਨ। ਇਸ ਹਲਕੇ ਦੇ ਚੋਣ ਮੁਕਾਬਲੇ ’ਤੇ ਵੀ ਸਭ ਦੀਆਂ ਉਤਸੁਕ ਨਜ਼ਰਾਂ ਲੱਗੀਆਂ ਰਹਿਣਗੀਆਂ। ਇਸ ਹਲਕੇ ਤੋਂ ਸੰਤੋਖ ਸਿੰਘ ਚੌਧਰੀ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ।

 

 

ਹੁਸ਼ਿਆਰਪੁਰ (ਐੱਸਸੀ)

ਹੁਸ਼ਿਆਰਪੁਰ ਸੰਸਦੀ ਹਲਕੇ ਤੋਂ ਕਾਂਗਰਸ ਦੇ ਰਾਜਕੁਮਾਰ ਚੱਬੇਵਾਲ, ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼, ਆਮ ਆਦਮੀ ਪਾਰਟੀ ਦੇ ਰਵਜੋਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਖ਼ੁਸ਼ੀ ਰਾਮ ਚੋਣ ਮੈਦਾਨ ’ਚ ਹਨ।

 

 

ਪਹਿਲਾਂ ਇਸ ਹਲਕੇ ਤੋਂ ਭਾਜਪਾ ਸ੍ਰੀ ਵਿਜੇ ਸਾਂਪਲਾ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ ਤੇ ਉਹ ਕੇਂਦਰੀ ਮੰਤਰੀ ਵੀ ਸਨ। ਪਰ ਐਤਕੀਂ ਜਦੋਂ ਉਨ੍ਹਾਂ ਨੂੰ ਪਾਰਟੀ ਦੀ ਟਿਕਟ ਨਹੀਂ ਮਿਲੀ ਸੀ, ਤਦ ਉਨ੍ਹਾਂ ਕੁਝ ਬਾਗ਼ੀਆਨਾ ਸੁਰ ਅਪਣਾ ਲਈ ਸੀ। ਆਪਣੇ ਟਵਿਟਰ ਤੇ ਫ਼ੇਸਬੁੱਕ ਖਾਤਿਆਂ ਉੱਤੇ ਆਪਣੇ ਨਾਂਅ ਨਾਲੋਂ ਸ਼ਬਦ ‘ਚੌਕੀਦਾਰ’ ਹਟਾ ਲਿਆ ਸੀ ਤੇ ਉਨ੍ਹਾਂ ਆਖਿਆ ਸੀ ਕਿ ‘ਗਊ ਹੱਤਿਆ ਕਰ ਦਿੱਤੀ ਗਈ ਹੈ।’

 

 

ਪਰ ਬਾਅਦ ’ਚ ਭਾਜਪਾ ਲੀਡਰਸ਼ਿਪ ਨੇ ਸ੍ਰੀ ਸਾਂਪਲਾ ਨੂੰ ਮਨਾ ਲਿਆ ਸੀ। ਇਸੇ ਲਈ ਇਸ ਵਾਰ ਕੁਝ ਅੰਦਰੂਨੀ ਵਿਰੋਧ ਦੇ ਡਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਖ਼ੁਦ ਹੁਸ਼ਿਆਰਪੁਰ ਸੀਟ ਲਈ ਵੱਖੋ–ਵੱਖਰੀਆਂ ਚੋਣ–ਰੈਲੀਆਂ ਕਰ ਕੇ ਗਏ ਹਨ।

 

 

ਅਨੰਦਪੁਰ ਸਾਹਿਬ

ਅਨੰਦਪੁਰ ਸਾਹਿਬ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰਗਿੱਲ, ਬਹੁਜਨ ਸਮਾਜ ਪਾਰਟੀ ਦੇ ਵਿਕਰਮ ਸਿੰਘ ਸੋਢੀ ਚੋਣ ਮੈਦਾਨ ’ਚ ਹਨ। ਇਸ ਹਲਕੇ ਤੋਂ ਪ੍ਰੇਮ ਸਿੰਘ ਚੰਦੂਮਾਜਰਾ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ।

 

 

ਲੁਧਿਆਣਾ

ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ, ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ, ਆਮ ਆਦਮੀ ਪਾਰਟੀ ਦੇ ਤੇਜਪਾਲ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਸ੍ਰੀ ਸਿਮਰਜੀਤ ਸਿੰਘ ਬੈਂਸ ਚੋਣ–ਮੈਦਾਨ ’ਚ ਹਨ। ਇੱਥੇ ਮੁਕਾਬਲਾ ਤਿਕੋਨਾ ਬਣਿਆ ਹੋਇਆ ਹੈ। ਇੱਥੇ ਮੁੱਖ ਮੁਕਾਬਲਾ ਰਵਨੀਤ ਸਿੰਘ ਬਿੱਟੂ, ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸਿਮਰਜੀਤ ਸਿੰਘ ਬੈਂਸ ਵਿਚਾਲੇ ਹੈ। ਇਸ ਹਲਕੇ ਤੋਂ ਰਵਨੀਤ ਸਿੰਘ ਬਿੱਟੂ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ।

 

 

ਇੱਥੇ ਹੇਠਾਂ ਐਗਜ਼ਿਟ ਪੋਲ ਦੇ ਨਤੀਜੇ ਦਿੱਤੇ ਜਾ ਰਹੇ ਹਨ; ਜਿਨ੍ਹਾਂ ਵਿੱਚ ਹਰੇਕ ਪਾਰਟੀ ਵੱਲੋਂ ਜਿੱਤੀਆਂ ਜਾ ਸਕਣ ਵਾਲੀਆਂ ਸੀਟਾਂ ਦੇ ਅਨੁਮਾਨ ਦਿੱਤੇ ਜਾ ਰਹੇ ਹਨ ਇਹ ਐਗਜ਼ਿਟ ਪੋਲ ਵੱਖੋਵੱਖਰੀਆਂ ਏਜੰਸੀਆਂ ਨੇ ਕਰਵਾਏ ਹਨ, ਜਿਨ੍ਹਾਂ ਦੇ ਨਾਂਅ ਇੱਥੇ ਦਿੱਤੇ ਗਏ ਹਨ (ਐਗਜ਼ਿਟ ਪੋਲ ਦੇ ਨਤੀਜੇ ਗ਼ਲਤ ਵੀ ਹੋ ਸਕਦੇ ਹਨ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalandhar Hoshiarpur Anandpur Sahib Ludhiana Poll Fray An Overview