ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ’ਚ ਹੋਟਲ ਮਾਲਕ ਨੇ ਪੁਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਜਲੰਧਰ ਵਿਖੇ ਰੇਲਵੇ ਰੋਡ 'ਤੇ ਭਗਤ ਸਿੰਘ ਚੌਕ ਨੇੜੇ ਸਥਿਤ ਹੋਟਲ ਮਹਾਰਾਜਾ ਰੈਜ਼ੀਡੈਂਸੀ ਦੇ ਮਾਲਿਕ ਨੇ ਪਠਾਨਕੋਟ ਚੌਕ 'ਤੇ ਬਣੇ ਪੁਲ ਉੱਪਰੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
 

ਅਮਨ ਨਗਰ ਵਾਸੀ ਅਸ਼ੋਕ ਕੁਮਾਰ ਸੇਠੀ (65) ਨੇ ਮਹਾਰਾਜਾ ਹੋਟਲ ਨੂੰ ਕਿਰਾਏ 'ਤੇ ਲਿਆ ਹੋਇਆ ਸੀ। ਉਹ ਕਾਫੀ ਕਰਜ਼ੇ 'ਚ ਡੁੱਬੇ ਹੋਏ ਸਨ ਅਤੇ ਕਈ ਦਿਨਾਂ ਤੋਂ ਪ੍ਰੇਸ਼ਾਨ ਸਨ। ਉਨ੍ਹਾਂ ਦੀ ਜੇਬ 'ਚੋਂ 120 ਰੁਪਏ ਮਿਲੇ ਅਤੇ ਸਵੇਰੇ ਉਹ ਪਤਨੀ ਨੂੰ ਇਹ ਕਹਿ ਕੇ ਘਰੋਂ ਨਿਕਲੇ ਸਨ ਕਿ 120 ਰੁਪਏ 'ਚ ਕਿਵੇਂ ਜ਼ਿੰਦਗੀ ਚਲੇਗੀ।
 

ਦੱਸਿਆ ਜਾ ਰਿਹਾ ਹੈ ਕਿ ਅਸ਼ੋਕ ਕੁਮਾਰ ਵੀਰਵਾਰ ਸਵੇਰੇ ਆਪਣੀ ਗੱਡੀ 'ਚ ਆਇਆ ਅਤੇ ਗੱਡੀ ਖੜ੍ਹੀ ਕਰਨ ਤੋਂ ਬਾਅਦ ਫਲਾਈਓਵਰ ਤੋਂ ਛਾਲ ਮਾਰ ਦਿੱਤੀ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
 

ਜਾਣਕਾਰੀ ਅਨੁਸਾਰ ਅਸ਼ੋਕ ਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਲੰਮੇ ਸਮੇਂ ਤੋਂ ਬਿਮਾਰ ਸੀ, ਜਿਸ ਦੇ ਇਲਾਜ ਲਈ ਅਸ਼ੋਕ ਨੇ ਕਾਫੀ ਕਰਜ਼ਾ ਚੁੱਕਿਆ ਸੀ। ਕਰਜ਼ੇ ਤੋਂ ਤੰਗ ਆ ਕੇ ਅਸ਼ੋਕ ਨੇ ਵੀਰਵਾਰ ਸਵੇਰੇ ਪਠਾਨਕੋਟ ਚੌਕ ਫਲਾਈਓਵਰ ਤੋਂ ਛਾਲ ਮਾਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalandhar Hotel owner commits suicide