ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ਦੀ ਬਹੁ-ਚਰਚਿਤ ਸਮਲਿੰਗੀ ਜੋੜੀ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਡਾਢੀ ਖ਼ੁਸ਼

ਜਲੰਧਰ `ਚ ਮਨਜੀਤ ਕੌਰ ਸੰਧੂ ਦੇ ਸਮਲਿੰਗੀ ਵਿਆਹ ਵੇਲੇ ਦੀ ਫ਼ਾਈਲ ਤਸਵੀਰ।

ਜਲੰਧਰ ਦੀ ਚਰਚਿਤ ਸਮਲਿੰਗੀ ਜੋੜੀ ਮਨਜੀਤ ਕੌਰ ਸੰਧੂ (43) ਅਤੇ ਉਨ੍ਹਾਂ ਦੀ 22 ਸਾਲਾ ਜੀਵਨ-ਸਾਥਣ ਅੱਜ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਡਾਢੇ ਖ਼ੁਸ਼ ਹੋਏ ਹਨ। ਮਨਜੀਤ ਕੌਰ ਸੰਧੂ ਕਪੂਰਥਲਾ ਦੀ ਆਧੁਨਿਕ ਜੇਲ੍ਹ `ਚ ਕਾਂਸਟੇਬਲ ਹਨ। ਉਨ੍ਹਾਂ ਪਿਛਲੇ ਵਰ੍ਹੇ ਬਠਿੰਡਾ ਦੀ ਇੱਕ ਵਿਧਵਾ ਨਾਲ ਵਿਆਹ ਰਚਾਇਆ ਸੀ।


ਇਹ ਵਿਆਹ ਜਲੰਧਰ ਦੇ ਜਨਤਾ ਮੰਦਰ `ਚ ਬਾਕਾਇਦਾ ਹੋਇਆ ਸੀ। ਮਨਜੀਤ ਕੌਰ ਸੰਧੂ ਦੇ ਸਾਰੇ ਪਰਿਵਾਰਕ ਮੈਂਬਰ ਤੇ ਹੋਰ ਜਾਣਕਾਰ ਉਸ ਮੌਕੇ ਮੌਜੂਦ ਸਨ। ਉਨ੍ਹਾਂ ਦੇ ਵਿਆਹ ਉਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ `ਤੇ ਵੀ ਵੱਡੇ ਪੱਧਰ `ਤੇ ਸ਼ੇਅਰ ਹੋਈਆਂ ਸਨ।


ਮਨਜੀਤ ਕੌਰ ਸੰਧੂ ਹੁਰਾਂ ਸੁਪਰੀਮ ਕੋਰਟ ਦੇ ਅੱਜ ਵਾਲੇ ਫ਼ੈਸਲੇ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਲੋਕਾਂ ਨੂੰ ਆਪਣਾ ਪਾਰਟਨਰ ਚੁਣਨ ਵਿੱਚ ਕੋਈ ਕਾਨੂੰਨੀ ਅੜਿੱਕਾ ਨਹੀਂ ਪਵੇਗਾ। ‘ਪੰਜਾਬ ਵਿੱਚ ਵੀ ਬਹੁਤ ਸਾਰੇ ਸਮਲਿੰਗੀ ਜੋੜੇ ਹਨ ਪਰ ਉਹ ਸਾਰੇ ਕਾਨੂੰਨ ਤੋਂ ਡਰਦੇ ਸਨ।`


ਮਨਜੀਤ ਕੌਰ ਸੰਧੂ ਆਪਣੀ ਪਾਰਟਨਰ ਨੂੰ ਪਹਿਲੀ ਵਾਰ ਉਦੋਂ ਮਿਲੇ ਸਨ, ਜਦੋਂ ਉਹ ਬਠਿੰਡਾ ਜੇਲ੍ਹ `ਚ ਨਿਯੁਕਤ ਸਨ। ਉਨ੍ਹਾਂ ਦੀ ਪਾਰਟਨਰ ਨੂੰ ਪਹਿਲਾਂ ਆਪਣੇ ਹੀ ਪਤੀ ਦੇ ਕਥਿਤ ਕਤਲ ਦੇ ਦੋਸ਼ ਵਿੱਚ ਫਸਾ ਦਿੱਤਾ ਗਿਆ ਸੀ ਪਰ ਬਾਅਦ `ਚ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਉਸ ਤੋਂ ਬਾਅਦ ਉਨ੍ਹਾਂ ਮਨਜੀਤ ਕੌਰ ਸੰਧੂ ਨਾਲ ਸਮਲਿੰਗੀ ਵਿਆਹ ਰਚਾ ਲਿਆ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalandhar lesbian couple is happy over SC Verdict