ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ: ਨਗਰ ਨਿਗਮ ਦੀ ਮੁਲਾਜ਼ਮ ਡਿਊਟੀ 'ਤੇ ਕੱਟਦੀ ਹੈ ਸਾਗ

ਨਗਰ ਨਿਗਮ ਹਮੇਸ਼ਾ ਆਪਣੀਆਂ ਹਰਕਤਾਂ ਕਾਰਨ ਸੁਰਖੀਆਂ ਚ ਰਹਿੰਦੇ ਹਨ ਤੇ ਨਿਗਮ ਅਧਿਕਾਰੀਆਂ ਨੂੰ ਇਨ੍ਹਾਂ ਗੱਲਾਂ ਨੂੰ ਜਾਣਨ ਦੇ ਬਾਅਦ ਵੀ ਅਣਜਾਣ ਬਣੇ ਰਹਿਣ ਦੀ ਆਦਤ ਹੈ। ਅਜਿਹਾ ਹੀ ਇੱਕ ਮਾਮਲਾ ਅੱਜ ਨਿਗਮ ਦੇ ਪ੍ਰਤਾਪ ਬਾਗ ਦੇ ਜ਼ੋਨ 1 ਚ ਦੇਖਣ ਨੂੰ ਮਿਲਿਆ, ਜਿੱਥੇ ਡਿਊਟੀ ’ਤੇ ਬੈਠੇ ਕਰਮਚਾਰੀ ਦਫ਼ਤਰ ਚ ਹੀ ਸਾਗ ਕੱਟਦੇ ਨਜ਼ਰ ਆਏ।

 

 

ਵੈਬਸਾਈਟ ਡੇਲੀ ਨਿਊਜ਼ ਰਿਪੋਰਟ ਡਾਟ ਇੰਨ ਦੀ ਰਿਪੋਰਟ ਮੁਤਾਬਕ ਜਦੋਂ ਇਸ ਬਾਰੇ ਰਿਪੋਰਟਰ ਨੇ ਮੌਕੇ ਤੇ ਪਹੁੰਚ ਕੇ ਇਸ ਬਾਰੇ ਮੁਲਾਜ਼ਮ ਨੂੰ ਪੁੱਛਿਆ ਤਾਂ ਮੁਲਾਜ਼ਮ ਨੇ 12 ਵਜੇ ਹੀ ਦੁਪਹਿਰ ਦੇ ਖਾਣੇ ਦਾ ਸਮਾਂ ਦੱਸ ਦਿੱਤਾ। ਜਦੋਂ ਕਿ ਦੁਪਹਿਰ ਦੇ ਖਾਣੇ ਦਾ ਸਮਾਂ ਆਮ ਤੌਰ ਤੇ ਦੁਪਹਿਰ 1 ਵਜੇ ਤੋਂ ਬਾਅਦ ਹੁੰਦਾ ਹੈ।

 

ਜਦੋਂ ਰਿਪੋਰਟਰ ਨੇ ਇਨ੍ਹਾਂ ਕਰਮਚਾਰੀਆਂ ਤੋਂ ਇਨ੍ਹਾਂ ਦਾ ਨਾਮ ਪੁੱਛਿਆ ਤਾਂ ਉਨ੍ਹਾਂ ਨੇ ਆਪਣਾ ਨਾਮ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਦੇ ਬਾਵਜੂਦ ਇਨ੍ਹਾਂ ਕਰਮਚਾਰੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਇਆ ਤੇ ਉਹ ਖੁੱਦ ਨੂੰ ਵਿਕਲਾਂਗ ਹੋਣ ਦਾ ਦਾਅਵਾ ਕਰਦੇ ਹੋਏ ਦਫ਼ਤਰ ਚ ਸਾਗ ਕੱਟਦੀਆਂ ਰਹੀਆਂ। ਤਸਵੀਰਾਂ ਚ ਇਹ ਦਰਸਾਉਂਦਾ ਹੈ ਕਿ ਨਿਗਮ ਕਰਮਚਾਰੀ ਆਪਣੇ ਕੰਮ ਪ੍ਰਤੀ ਕਿੰਨੇ ਇਮਾਨਦਾਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalandhar: Municipal corporation employee cuts saag on duty