ਜਲੰਧਰ-ਅੰਮ੍ਰਿਤਸਰ ਮਾਰਗ 'ਤੇ ਸਕੂਲ ਬੱਸ ਦਾ ਸਟੇਰਿੰਗ ਫ੍ਰੀ ਹੋਣ ਨਾਲ ਬੱਸ ਬੇਕਾਬੂ ਹੋ ਕੇ ਪੀ.ਏ.ਪੀ. ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ
ਜਾਣਕਾਰੀ ਦਿੰਦੇ ਹੋਏ ਸਕੂਲ ਬੱਸ ਚਾਲਕ ਗੁਰਨਾਮ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਅਜਨਾਲਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਸਕੂਲ ਦੇ ਕਰੀਬ 20 ਬੱਚਿਆਂ ਨੂੰ ਲੈ ਕੇ ਲਵਲੀ ਯੂਨੀਵਰਸਿਟੀ ਆ ਰਿਹਾ ਸੀ ਕਿ ਪੀ.ਏ.ਪੀ. ਫਲਾਈਓਵਰ ਉੱਤੇ ਸਟੇਰਿੰਗ ਅਚਾਨਕ ਫ੍ਰੀ ਹੋ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਰੇਲਵੇ ਕਰਾਸਿੰਗ ਕੋਲ ਜਾ ਡਿੱਗੀ। ਹਾਦਸੇ ਵਿੱਚ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਤਸਵੀਰਾਂ 'ਵਨ ਐਂਟਰਟੇਨਮੈਂਟ ਨੈੱਟਵਰਕ' ਤੋਂ ਲਈਆਂ ਗਈਆਂ ਹਨ।
ਸੂਚਨਾ ਮਿਲਦੇ ਹੀ ਥਾਣਾ ਰਾਮਾਂਮੰਡੀ ਥਾਣਾ ਬਾਰਾਦਰੀ ਅਤੇ ਪੀਸੀਆਰ ਦੀਆਂ ਟੀਮਾਂ ਮੌਕੇ ਉੱਤੇ ਪਹੁੰਚੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Punjab: A school bus carrying around 20 students fell down from PAP flyover on Jalandhar-Amritsar highway today, after the driver lost control of the bus. No casualties reported. pic.twitter.com/fq5evo0GFJ
— ANI (@ANI) June 29, 2019