ਅਗਲੀ ਕਹਾਣੀ

ਜਲੰਧਰ ਤੋਂ ਦਿੱਲੀ ਹਵਾਈ ਅੱਡੇ ਲਈ ਸਰਕਾਰੀ ਵੌਲਵੋ ਬੱਸ ਸੇਵਾ ਹੋਵੇਗੀ ਮੁੜ ਸ਼ੁਰੂ

ਜਲੰਧਰ ਤੋਂ ਦਿੱਲੀ ਹਵਾਈ ਅੱਡੇ ਲਈ ਸਰਕਾਰੀ ਵੌਲਵੋ ਬੱਸ ਸੇਵਾ ਹੋਵੇਗੀ ਮੁੜ ਸ਼ੁਰੂ

--  ਦਿੱਲੀ ਦੇ ਦਵਾਰਕਾ `ਚ ਬਣੇਗਾ ਵੌਲਵੋ ਲਈ ਵਿਸ਼ੇਸ਼ ਬੱਸ-ਅੱਡਾ

 

ਪਨਬੱਸ ਦੀਆਂ ਬੱਸਾਂ ਹੁਣ ‘ਨੈਸ਼ਨਲ ਟੂਰਿਸਟ ਪਰਮਿਟ` ਨਾਲ ਜਲੰਧਰ ਤੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਜਾਇਆ ਕਰਨਗੀਆਂ। ਪਿਛਲੇ ਕੁਝ ਦਿਨਾਂ ਤੋਂ ਇਹ ਸੇਵਾ ਬੰਦ ਪਈ ਸੀ ਪਰ ਹੁਣ ਇਹ ਦੋ ਕੁ ਦਿਨਾਂ `ਚ ਦੋਬਾਰਾ ਸ਼ੁਰੂ ਹੋ ਜਾਵੇਗੀ।


ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਦੱਸਿਆ ਕਿ ਇਹ ਸਰਕਾਰੀ ਵੌਲਵੋ ਬੱਸ ਸੇਵਾ ਐੱਨਆਰਆਈ ਪੰਜਾਬੀਆਂ ਲਈ ਬਹੁਤ ਫ਼ਾਇਦੇਮੰਦ ਰਹਿੰਦੀ ਹੈ ਤੇ ਇਸ ਦਾ ਕਿਰਾਇਆ ਵੀ ਬਹੁਤ ਵਾਜਬ 1,100 ਰੁਪਏ ਪ੍ਰਤੀ ਸਵਾਰੀ ਹੈ।


ਮੰਤਰੀ ਨੇ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਸੇਵਾ 15 ਕੁ ਦਿਨ ਪਹਿਲਾਂ ਬੰਦ ਕਰ ਦਿੱਤੀ ਗਈ ਸੀ। ਦਰਅਸਲ, ਅਜਿਹਾ ਕਦਮ ਦਿੱਲੀ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ `ਤੇ ਚੁੱਕਿਆ ਸੀ। ਦੇਸ਼ ਦੀ ਸਰਬਉੱਚ ਅਦਾਲਤ ਨੇ ਕਿਹਾ ਸੀ ਕਿ ਸਰਕਾਰੀ ਬੱਸਾਂ ਸਿਰਫ਼ ਨੋਟੀਫ਼ਾਈਡ ਬੱਸ ਅੱਡਿਆਂ ਤੋਂ ਹੀ ਚੱਲਣੀਆਂ ਚਾਹੀਦੀਆਂ ਹਨ। ਫਿਰ ਇਹ ਮਾਮਲਾ ਦਿੱਲੀ ਸਰਕਾਰ ਨਾਲ ਵਿਚਾਰਿਆ ਗਿਆ।


ਹੁਣ ਦਿੱਲੀ ਸਰਕਾਰ ਦਵਾਰਕਾ ਇਲਾਕੇ `ਚ ਵੌਲਵੋ ਦਾ ਇੱਕ ਵਿਸ਼ੇਸ਼ ਬੱਸ ਅੱਡਾ ਕਾਇਮ ਕਰਨ ਜਾ ਰਹੀ ਹੈ। ਦੋ ਕੁ ਮਹੀਨਿਆਂ ਤੱਕ ਉਸ ਬੱਸ ਅੱਡੇ ਦੀ ਉਸਾਰੀ ਵੀ ਹੋ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalandhar to Delhi airport Govt Volvo Bus service resumes