ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ 'ਚ ਸੜਕ ਹਾਦਸੇ 'ਚ ਮੌਤ

ਪੰਜਾਬ 'ਚੋਂ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਕਈ ਨੌਜਵਾਨ ਵਿਦੇਸ਼ ਜਾਂਦੇ ਹਨ ਪਰ ਕਈ ਨੌਜਵਾਨਾਂ ਦੀ ਲਾਸ਼ ਹੀ ਪਰਤ ਕੇ ਵਤਨ ਆਉਂਦੀ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਗਏ ਜਲੰਧਰ ਵਾਸੀ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ।
 

ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਛਾਣ ਜਰਮਨਜੋਤ ਸਿੰਘ ਵਾਸੀ ਪਿੰਡ ਲਾਂਬੜਾ, ਜਲੰਧਰ ਵਜੋਂ ਹੋਈ ਹੈ। ਉਹ ਸਟੱਡੀ ਵੀਜ਼ੇ 'ਤੇ ਆਸਟ੍ਰੇਲੀਆ ਗਿਆ ਸੀ। ਉਹ ਪੜ੍ਹਾਈ ਪੂਰੀ ਕਰਕੇ ਪੱਕਾ ਹੋ ਕੇ ਉੱਥੇ ਰਹਿ ਰਿਹਾ ਸੀ। 
 

ਬੀਤੇ ਦਿਨ ਮੈਲਬਰਨ ਸ਼ਹਿਰ 'ਚ ਜਰਮਨਜੋਤ ਸਿੰਘ ਆਪਣੀ ਕਾਰ ਰਾਹੀਂ ਕੰਮ ਤੋਂ ਘਰ ਆ ਰਿਹਾ ਸੀ। ਰਸਤੇ 'ਚ ਅਚਾਨਕ ਉਸ ਦੀ ਕਾਰ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ 'ਚ ਜਰਮਨਜੋਤ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦਾ ਅੰਤਮ ਸਸਕਾਰ 9 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalandhar youth death australia in road accident