ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਂਹ ਪੈਣ ਬਾਅਦ ਚੰਡੀਗੜ੍ਹ ਦੀਆਂ ਸੜਕਾਂ ’ਤੇ ਲੱਗਿਆ ਜਾਮ

ਚੰਡੀਗੜ੍ਹ : ਗਊਸ਼ਾਲਾ ਵਿਚ ਭਰਿਆ ਮੀਂਹ ਦਾ ਪਾਣੀ। ਫੋਟੋ : ਰਵੀ ਕੁਮਾਰ/ਹਿੰਦੁਸਤਾਨ ਟਾਈਮਜ਼

ਪੰਜਾਬ, ਚੰਡੀਗੜ੍ਹ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਅੱਜ ਪਏ ਮੀਂਹ ਨਾਲ ਲੋਕਾਂ ਗਰਮੀ ਤੋਂ ਰਾਹਤ ਮਿਲੀ ਹੈ।  ਪੰਜਾਬ ਦੀ ਰਾਜਧਾਜਨੀ ਅਤੇ ਬਿਊਟੀਫੁਲ ਸ਼ਹਿਰ ਚੰਡੀਗੜ੍ਹ ਮੀਂਹ ਪੈਣ ਨਾਲ ਜਲਥਲ ਹੋ ਗਿਆ। ਮੀਂਹ ਪੈਣ ਤੋਂ ਬਾਅਦ ਸੜਕਾਂ ਉਤੇ ਜਮ੍ਹਾਂ ਹੋਏ ਪਾਣੀ ਨੇ ਸੜਕਾਂ ਉਤੇ ਰਫਤਾਰ ਰੋਕ ਦਿੱਤੀ।  ਸੜਕਾਂ ਉਤੇ ਖੜ੍ਹੇ ਪਾਣੀ ਕਾਰਨ ਜਾਮ ਲੱਗ ਗਏ। ਸੜਕਾਂ ਉਤੇ ਪਾਣੀ ਵਿਚੋਂ ਨਿਕਲਦੇ ਹੋਏ ਮੋਟਰਸਾਈਕਲ ਤੇ ਐਕਟਿਵਾਂ ਅਤੇ ਕਾਰਾਂ ਬੰਦ ਹੋ ਗਈਆਂ ਜਿਸ ਕਾਰਨ ਜਾਮ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।  ਚੰਡੀਗੜ੍ਹ ਦੇ ਸੈਕਟਰ 45 ਸਥਿਤ ਗਊਸ਼ਾਲਾ ਵਿਚ ਪਾਣੀ ਭਰ ਗਿਆ।

ਚੰਡਗੀੜ੍ਹ : ਪਾਣੀ ਵਿਚੋਂ ਦੀ ਲੰਘਦਾ ਹੋਇਆ ਇਕ ਰਾਹੀਂ। ਫੋਟੋ : ਰਵੀ ਕੁਮਾਰ/ਹਿੰਦੁਸਤਾਨ ਟਾਈਮਜ਼

 

ਚੰਡੀਗੜ੍ਹ : ਪਾਣੀ ਵਿਚ ਫਸਿਆ ਇਕ ਆਟੋ। ਫੋਟੋ : ਰਵੀ ਕੁਮਾਰ/ਹਿੰਦੁਸਤਾਨ ਟਾਈਮਜ਼

ਚੰਡੀਗੜ੍ਹ ਤੋਂ ਪਟਿਆਲਾ ਨੂੰ ਜਾ ਰਹੀ ਇਕ ਪੰਜਾਬ ਰੋਡਵੇਜ ਬੱਸ 45 ਦੇ ਚੌਕ ਵਿਚ ਆ ਕੇ ਪਾਣੀ ਵਿਚ ਬੰਦ ਹੋ ਗਈ। ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ। ਬੱਸ ਵਿਚੋਂ ਸਵਾਰ ਸਵਾਰੀਆਂ ਨੂੰ ਬੱਸ ਨਾਲ ਟਰੱਕ ਲਗਾਕੇ ਕੱਢਿਆ ਗਿਆ।

ਚੰਡੀਗੜ੍ਹ : ਪਾਣੀ ਵਿਚ ਫਸੀ ਬੱਸ ਵਿਚੋਂ ਟਰੱਕ ਉਤੇ ਚੜ੍ਹੀ ਹੋਈ ਮਹਿਲਾ। ਫੋਟੋ : ਰਵੀ ਕੁਮਾਰ/ਹਿੰਦੁਸਤਾਨ ਟਾਈਮਜ਼

 

ਬੱਸ ਵਿਚੋਂ ਸਵਾਰੀਆਂ ਟਰੱਕ ਵਿਚ ਚੜ੍ਹਾਈਆਂ ਗਈਆਂ ਫਿਰ ਉਨ੍ਹਾਂ ਨੂੰ ਪਾਣੀ ਵਿਚੋਂ ਬਾਹਰ ਕੱਢਿਆ।

 

ਰੋਡ ਉਤੇ ਲੰਬਾ ਜਾਮ ਹੋਣ ਕਾਰਨ ਇਥੇ ਲੋਕ ਹੀ ਆਪਣੇ ਆਪ ਟ੍ਰੈਫਿਕ ਨੁੰ ਕੰਟਰੋਲ ਕਰਦੇ ਦਿਖਾਈ ਦਿੱਤੇ, ਪਰ ਟ੍ਰੈਫਿਕ ਪੁਲਿਸ ਨਾ ਪੁੱਜੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Jam on roads in Chandigarh after rains