ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨੀ ਸਟੀਲ ਕੰਪਨੀ ਆਇਚੀ ਦਾ ਪੰਜਾਬ ਦੀ ਵਰਧਮਾਨ ਸਪੈਸ਼ਲ ਸਟੀਲ ਨਾਲ ਕਰਾਰ

----ਬਰਾਮਦ, ਸਟੀਲ ਉਤਪਾਦਨ ਅਤੇ ਰੋਜਗਾਰ ਦੇ ਮੌਕਿਆਂ ’ਚ ਹੋਵੇਗਾ ਚੌਖਾ ਵਾਧਾ----
 
ਪੰਜਾਬ ਚ ਬਦਲੀ ਉਦਯੋਗਿਕ ਨੁਹਾਰ ਦਾ ਲਾਹਾ ਲੈਂਦਿਆਂ ਜਾਪਾਨ ਦੀ ਨਾਮੀ ਸਟੀਲ ਬਣਾਉਣ ਵਾਲੀ ਕੰਪਨੀ ਆਇਚੀ ਨੇ ਲੁਧਿਆਣਾ ਦੀ ਵਰਧਮਾਨ ਸਪੈਸ਼ਲ ਸਟੀਲ ਨਾਲ ਸਾਂਝ ਪਾਉਂਦਿਆਂ ਸੂਬੇ ਚੋਂ ਸਟੀਲ ਬਣਾਉਣ, ਸਟੀਲ ਦੀ ਬਰਾਮਦਗੀ ਅਤੇ ਰੋਜ਼ਗਾਰ ਦੇ ਮੌਕਿਆਂ ਦਾ ਦਾਇਰਾ ਹੋਰ ਵਿਸ਼ਾਲ ਕਰ ਦਿੱਤਾ ਹੈ।

ਜਾਪਾਨ ਦੀ ਟੋਇਟਾ ਮੋਟਰ ਕਾਰਪੋਰੇਸ਼ਨ ਦੀ ਸਹਿਯੋਗੀ ਆਇਚੀ ਪੰਜਾਬ ਅੰਦਰ ਵਰਧਮਾਨ ਰਾਹੀਂ ਆਧੁਨਿਕ ਸਟੀਲ ਤਕਨਾਲੌਜੀ ਦਾ ਪ੍ਰਸਾਰ ਕਰਨ ਦੇ ਨਾਲ-ਨਾਲ ਰਾਜ ਵਿਚ ਬਣਨ ਵਾਲੀ ਸਟੀਲ ਦੀ ਗੁਣਵੱਤਾ ਵਿੱਚ ਸੁਧਾਰ ਤੋਂ ਇਲਾਵਾ ਇਸ ਨੂੰ ਬਣਾਉਣ ’ਤੇ ਆਉਣ ਵਾਲੀ ਲਾਗਤ ਵਿਚ ਕਿਫਾਇਤ ਤੇ ਹੋਰ ਸੁਧਾਰ ਲਿਆਵੇਗੀ। ਜਾਪਾਨ ਤੇ ਲੁਧਿਆਣਾ ਦੀਆਂ ਕੰਪਨੀਆਂ ਵਿਚਾਲੇ ਸਾਂਝ ਨਾਲ ਪੰਜਾਬ (ਭਾਰਤ) ਅਤੇ ਜਾਪਾਨ ਦੇ ਉਦਯੋਗਿਕ ਸੰਬੰਧਾਂ ਵਿਚ ਵਿਸ਼ਵਾਸ ਅਤੇ ਭਰੋਸੇ ਨੂੰ ਹੋਰ ਬਲ ਮਿਲੇਗਾ।
 
ਜਾਣਕਾਰੀ ਦਿੰਦਿਆਂ ‘ਨਿਵੇਸ਼ ਪੰਜਾਬ’  ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦੋਵਾਂ ਕੰਪਨੀਆਂ ਵਿਚ ਸਾਂਝ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਭਾਰਤ ਵਿਚ ਜਾਪਾਨ ਦੇ ਰਾਜਦੂਤ ਕੇਂਜੀ ਹੀਰਾਮਾਤਸੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਰਾਜ ਵਿਚ ਉਦਯੋਗਿਕ ਅਤੇ ਨਿਵੇਸ਼ ਪੱਖਾਂ ਨੂੰ ਲੈ ਕੇ ਦਿੱਲੀ ਤੇ ਚੰਡੀਗੜ੍ਹ ਵਿਚ ਤਿੰਨ ਮੀਟਿੰਗਾਂ ਵੀ ਹੋਈਆ ਸਨ। ਇਹ ਸਾਂਝ ਮੁੱਖ ਮੰਤਰੀ ਵੱਲੋਂ ‘ਮੇਕ ਇਨ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਅਤੇ ਰਾਜ ਅੰਦਰ ਨਿਰੰਤਰ ਉਦਯੋਗਿਕ ਵਿਕਾਸ ਯਕੀਨੀ ਬਣਾਉਣ ਵਿਚ ਸਹਾਈ ਹੋਵੇਗੀ।
 
ਜ਼ਿਕਰਯੋਗ ਹੈ ਕਿ ਵਰਧਮਾਨ ਸਪੈਸ਼ਲ ਸਟੀਲ ਦੇ ਵਾਈਸ ਚੇਅਰਮੈਨ ਅਤੇ ਐਮ. ਡੀ ਸਚਿਤ ਜੈਨ ਨੇ ਜਾਪਾਨ ਦੇ ਰਾਜਦੂਤ ਕੇਂਜੀ ਹੀਰਾਮਾਤਸੂ ਸਮੇਤ ਬੀਤੇ ਦਿਨੀ ਨਵੀਂ ਦਿੱਲੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਭਾਈਵਾਲੀ ਤੋਂ ਜਾਣੂ ਕਰਾਇਆ ਸੀ। ਮੁੱਖ ਮੰਤਰੀ ਨੇ ਵਿਦੇਸ਼ੀ ਸਫੀਰਾਂ ਨੂੰ ਪੰਜਾਬ ਵਿਚ ਸੱਦਾ ਦੇਣ ਤੋਂ ਪਹਿਲਾਂ ਦੋਵਾਂ ਨਾਲ ਮੀਟਿੰਗ ਕਰਦਿਆਂ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ।
 
ਬੁਲਾਰੇ ਨੇ ਦੱਸਿਆ ਕਿ ਵਰਧਮਾਨ ਤੇ ਆਇਚੀ ਦੀ ਹਿੱਸੇਦਾਰੀ ਖਿੱਤੇ ਵਿਚਲੀਆਂ ਹੋਰਨਾਂ ਉਦਯੋਗਿਕ ਇਕਾਈਆਂ ਨੂੰ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਰਾਹੀਂ ਆਧੁਨਿਕ ਤਕਨਾਲੋਜੀ ਦੇ ਲਾਭ ਲਈ ਅਹਿਮ ਮਿਸਾਲ ਕਾਇਮ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਵੀ ਹੁਲਾਰਾ ਮਿਲੇਗਾ ਕਿਉਂਕਿ ਇਹ ਸਿੱਧੇ ਤੌਰ ’ਤੇ ਰਾਸ਼ਟਰੀ ਸਟੀਲ ਪਾਲਿਸੀ ਤਹਿਤ 2030 ਤੱਕ 300 ਮੀਟਰਿਕ ਟਨ ਕੱਚੀ ਸਟੀਲ ਦੇ ਮਿੱਥੇ ਟੀਚੇ ਦੇ ਅਨੂਕੂਲ ਹੈ।

ਇਸ ਹਿੱਸੇਦਾਰੀ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਰਧਮਾਨ ਸਪੈਸ਼ਲ ਸਟੀਲ ਦੇ ਵਾਈਸ-ਚੇਅਰਮੈਨ ਅਤੇ ਐਮ.ਡੀ ਸਚਿਤ ਜੈਨ ਨੇ ਦੱਸਿਆ ਕਿ ਇਸ ਦਾ ਉਦੇਸ਼ ਭਾਰਤ ਵਿਚ ਆਟੋਮੋਟਿਵ ਕੰਪਨੀਆਂ ਲਈ ਵਿਸ਼ੇਸ਼ ਸਟੀਲ ਗ੍ਰੇਡ ਤਿਆਰ ਕਰਨਾ ਹੈ ਜੋ ਕਿ ਇਸ ਸਮੇਂ ਬਰਾਮਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਤਿਆਰ ਕੀਤੀ ਸਪੈਸ਼ਲ ਗ੍ਰੇਡ ਸਟੀਲ ਨੂੰ ਦੱਖਣੀ ਏਸ਼ੀਆ ਅਤੇ ਯੂਰੋਪ ਨੂੰ ਵੀ ਬਰਾਮਦ ਕੀਤਾ ਜਾਵੇਗਾ।
 
ਆਇਚੀ ਦੇ ਮੁਖੀ ਤਾਕਾਹੀਰੋ ਫੂਜੀਓਕਾ ਨੇ ਕਿਹਾ ਕਿ ਇਸ ਹਿੱਸੇਦਾਰੀ ਨਾਲ ਆਇਚੀ ਆਪਣੇ ਸਪੈਸ਼ਲ ਸਟੀਲ ਦੇ ਵਪਾਰ ਦੀ ਨੀਂਹ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਨਾਲ ਇਸ ਦੀ ਗੁਣਵੱਤਾ ਵਿਚ ਸੁਧਾਰ ਅਤੇ ਆਲਮੀ ਪੱਧਰ ’ਤੇ ਲਾਗਤ ਵਿਚ ਸੁਧਾਰ ਲਿਆਏਗਾ।
 
ਬੁਲਾਰੇ ਨੇ ਦੱਸਿਆ ਕਿ ਵਰਧਮਾਨ ਪਿਛਲੇ 40 ਸਾਲ ਤੋਂ ਸਟੀਲ ਉਦਯੋਗ ਵਿਚ ਹੈ ਜਿਸਦੇ ਮੁੱਖ ਗ੍ਰਾਹਕਾਂ ਵਿਚ ਟੋਇਟਾ, ਹੀਰੋ ਮੋਟੇ ਕੋਰਪ., ਕੇਟਰਪਿੱਲਰ, ਹੀਰੋ ਮੋਟਰਜ, ਬੋਸ਼ ਆਦਿ ਹਨ। ਉਨ੍ਹਾਂ ਦੱਸਿਆ ਕਿ ਵਰਧਮਾਨ ਸਪੈਸ਼ਲ ਸਟੀਲ ਇੰਜਨੀਅਰਿੰਗ, ਆਟੋਮੈਟਿਕ ਟਰੈਕਟਰ, ਬੈਰਿੰਗ ਅਤੇ ਸਹਾਇਕ ਉਦਯੋਗਾਂ ਦੀਆਂ ਉੱਚ ਕੁਆਲਿਟੀ ਦੀਆਂ ਸਟੀਲ ਲੋਡਾਂ ਦੀ ਪੂਰਤੀ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੁਧਿਆਣਾ ਵਿਚ ਸਥਿਤ ਵਰਧਮਾਨ ਯੂਨਿਟ ਵਿੱਤੀ ਸਾਲ 2018 ਵਿਚ ਸਾਲਾਨਾ ਪੈਦਾਵਾਰ ਸਮਰੱਥਾ 1,80,000 ਟਨ ਨਾਲ 11.8 ਬਿਲੀਅਨ ਵਿਕਰੀ ਅੰਕੜੇ ਸਨ।
 
ਜ਼ਿਕਰਯੋਗ ਹੈ ਕਿ ਇਸ ਸਮਝੌਤੇ ਤਹਿਤ ਆਇਚੀ ਦੀ 50 ਕਰੋੜ ਰੁਪਏ ਦੇ ਵਿਸ਼ੇਸ਼ ਲਾਭ ਵਰਧਮਾਨ ਸਪੈਸ਼ਲ ਸਟੀਲ ਵਿੱਚ ਕਰੀਬ 11.4 ਫੀਸਦੀ ਹਿੱਸੇਦਾਰੀ ਹੋਵੇਗੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Japanese steel company Aichi agreement with Vardhman Special Steel Punjab