ਅਗਲੀ ਕਹਾਣੀ

ਐੱਨਆਰਆਈ ਪੰਜਾਬੀਆਂ ਲਈ - ਆਪਣੀਆਂ ਜੜ੍ਹਾਂ ਨਾਲ ਜੁੜੋ - ਯੋਜਨਾ

ਐਨ.ਆਰ.ਆਈ. ਮਾਮਲਿਆਂ ਦੇ ਪ੍ਰਮੁੱਖ ਸਕੱਤਰ ਐਸ.ਆਰ. ਲੱਧੜ ਇੰਗਲੈਂਡ ਅਧਾਰਿਤ ਐਨ.ਆਰ. ਆਈ ਵਰਿੰਦਰ ਸਿੰਘ ਖੇੜਾ ਨੂੰ ਨਿਯੁਕਤੀ

 

-- ‘ਆਪਣੀਆਂ ਜੜਾਂ ਨਾਲ ਜੁੜੋ’ ਸਕੀਮ ਤਹਿਤ ਨੌਜਵਾਨਾਂ ਦੇ ਪਹਿਲੇ ਬੈਚ ਦਾ ਦੌਰਾ 6 ਤੋਂ 17 ਅਗਸਤ ਨੂੰ

-- ਇੰਗਲੈਂਡ ਅਧਾਰਿਤ ਐਨ.ਆਰ.ਆਈ. ਵਰਿੰਦਰ ਸਿੰਘ ਖੇੜਾ ਕੋਆਰਡੀਨੇਟਰ ਨਿਯੁਕਤ

 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਬੱਚਿਆਂ ਨੂੰ ਆਪਣੇ ਪੁਰਖਿਆਂ ਦੀ ਜਨਮ ਭੂਮੀ ਨਾਲ ਜੋੜਨ ਲਈ ਸ਼ੁਰੂ ਕੀਤੀ ‘ਆਪਣੀਆਂ ਜੜਾਂ ਨਾਲ ਜੁੜੋ’ਸਕੀਮ ਤਹਿਤ 6 ਤੋਂ 17 ਅਗਸਤ ਤੱਕ ਬਰਤਾਨੀਆ ਤੋਂ ਆਉਣ ਵਾਲੇ ਨੌਜਵਾਨਾਂ ਦੇ ਪਹਿਲੇ ਬੈਚ ਦੀ ਮੇਜ਼ਬਾਨੀ ਲਈ ਸੂਬਾ ਸਰਕਾਰ ਨੇ ਅੱਜ ਤਿਆਰੀਆਂ ਦਾ ਜਾਇਜ਼ਾ ਲਿਆ।

ਇਹ ਪ੍ਰਗਟਾਵਾ ਕਰਦਿਆਂ ਐਨ.ਆਰ.ਆਈ. ਮਾਮਲਿਆਂ ਦੇ ਪ੍ਰਮੁੱਖ ਸਕੱਤਰ ਐਸ.ਆਰ. ਲੱਧੜ ਨੇ ਦੱਸਿਆ ਕਿ ਇਸ ਸਬੰਧੀ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਐਨ.ਆਰ.ਆਈ. ਨੌਜਵਾਨਾਂ ਦੇ ਸਵਾਗਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਇਨਾਂ ਨੌਜਵਾਨਾਂ ਵੱਲੋਂ ਇਤਿਹਾਸਕ ਅਤੇ ਧਾਰਮਿਕ ਥਾਵਾਂ ’ਤੇ ਜਾਣ ਅਤੇ ਉਨਾਂ ਦੇ ਰਹਿਣ-ਸਹਿਣ ਦੇ ਪ੍ਰਬੰਧਾਂ ’ਤੇ ਵੀ ਵਿਚਾਰ ਕੀਤੀ ਗਈ। ਉਨਾਂ ਦੱਸਿਆ ਕਿ ਮੁੱਖ ਮੰਤਰੀ ਨੇ ਐਨ.ਆਰ.ਆਈ. ਮਾਮਲਿਆਂ ਬਾਰੇ ਵਿਭਾਗ ਨੂੰ ਇਨਾਂ ਨੌਜਵਾਨ ਦੀ ਪੰਜਾਬ ਫੇਰੀ ਦੌਰਾਨ ਕਿਸੇ ਕਿਸਮ ਦੀ ਘਾਟ ਨਾ ਰਹਿਣ ਦੇਣ ਦੀ ਹਦਾਇਤ ਕੀਤੀ ਹੈ। ਇਹ ਬੈਚ 16-22 ਸਾਲ ਤੱਕ ਦੀ ਉਮਰ ਦੇ 10 ਲੜਕੇ-ਲੜਕੀਆਂ ’ਤੇ ਅਧਾਰਿਤ ਹੋਵੇਗਾ।

 

ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ ਤਹਿਤ ਬਰਤਾਨੀਆ ਅਧਾਰਿਤ ਐਨ.ਆਰ.ਆਈ. ਵਰਿੰਦਰ ਸਿੰਘ ਖੇੜਾ ਨੂੰ ਸਥਾਨਕ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਜੋ ਪੰਜਾਬ ਆਉਣ ਵਾਲੇ ਨੌਜਵਾਨਾਂ ਦੇ ਗਰੁੱਪ ਅਤੇ ਸੂਬੇ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਵਿਭਾਗ ਦਰਮਿਆਨ ਤਾਲਮੇਲ ਬਿਠਾਉਣਗੇ। ਸੂਬਾ ਸਰਕਾਰ ਦੀ ਤਰਫੋਂ ਅੱਜ ਪ੍ਰਮੁੱਖ ਸਕੱਤਰ ਨੇ ਸ੍ਰੀ ਖੇੜਾ ਨੂੰ ਸਥਾਨਕ ਕੋਆਰਡੀਨੇਟਰ ਦੇ ਅਹੁਦੇ ਲਈ ਨਿਯੁਕਤ ਪੱਤਰ ਵੀ ਸੌਂਪਿਆ।

 

            ਸ੍ਰੀ ਲੱਧੜ ਨੇ ਦੱਸਿਆ ਕਿ ਪੰਜਾਬ ਆਉਣ ਵਾਲੇ ਐਨ.ਆਰ.ਆਈ. ਨੌਜਵਾਨ ਅੰਮਿ੍ਰਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਇਲਾਵਾ ਜਲਿਆਂ ਵਾਲਾ ਬਾਗ, ਵਾਹਘਾ ਬਾਰਡਰ,ਜੰਗੀ ਯਾਦਗਾਰ, ਜੰਗ-ਏ-ਆਜ਼ਾਦੀ ਕਰਤਾਰਪੁਰ (ਜਲੰਧਰ), ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ਬੰਗਾ, ਖਾਲਸਾ ਵਿਰਾਸਤ ਕੰਪਲੈਕਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਜਾਣਗੇ। ਪ੍ਰਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਇਹ ਨੌਜਵਾਨ ਇਕ ਜਾਂ ਦੋ ਦਿਨ ਆਪਣੇ ਪੁਰਖਿਆਂ ਦੇ ਪਿੰਡ ਵਿੱਚ ਬਿਤਾਉਣਗੇ ਅਤੇ 15ਅਗਸਤ ਨੂੰ ਸਬੰਧਤ ਜ਼ਿਲਾ ਹੈੱਡਕੁਆਰਟਰਾਂ ’ਤੇ ਆਜ਼ਾਦੀ ਦਿਹਾੜੇ ’ਤੇ ਹੋਣ ਵਾਲੇ ਸਮਾਗਮਾਂ ਵਿੱਚ ਵੀ ਸ਼ਿਰਕਤ ਕਰਨਗੇ।

 

            ਮੀਟਿੰਗ ਦੌਰਾਨ ਕੋਆਰਡੀਨੇਟਰ ਪਰਵਾਸੀ ਭਾਰਤੀ ਸ੍ਰੀ ਖੇੜਾ ਨੇ ਦੱਸਿਆ ਕਿ ਇੰਗਲੈਂਡ ਰਹਿੰਦੇ ਪੰਜਾਬੀਆਂ ਦੇ ਬੱਚਿਆਂ ਵਿੱਚ ਆਪਣੇ ਪੁਰਖਿਆਂ ਦੀ ਧਰਤੀ ਵੇਖਣ ਦਾ ਬਹੁਤ ਚਾਅ ਤੇ ਉਤਸੁਕਤਾ ਹੈ। ਉਨਾਂ ਕਿਹਾ ਕਿ ਪਹਿਲੇ ਗਰੁੱਪ ਦੇ ਟੂਰ ਤੋਂ ਬਾਅਦ ਉਹ ਯੂਰਪ ਦੇ ਬਾਕੀ ਮੁਲਕਾਂ ਤੋਂ ਵੀ ਦੂਜਾ ਟੂਰ ਲਿਆਉਣ ਸਬੰਧੀ ਸੂਬਾ ਸਰਕਾਰ ਨੂੰ ਤਜਵੀਜ਼ ਭੇਜਣਗੇ ਤਾਂ ਕਿ ਉਥੇ ਵਸਦੇ ਪਰਵਾਸੀ ਪੰਜਾਬੀਆਂ ਦੇ ਬੱਚੇ ਵੀ ਆਪਣੇ ਅਮੀਰ ਵਿਰਸੇ ਅਤੇ ਗੌਰਵਮਈ ਵਿਰਾਸਤ ਤੋਂ ਜਾਣੰੂ ਹੋ ਸਕਣ।

 

            ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਵਿਦੇਸ਼ਾਂ ’ਚ ਵਸਦੇ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਦੀ ਮਾਤ ਭੂਮੀ ਨੂੰ ਦੇਖਣ ਦਾ ਸੁਨਹਿਰੀ ਮੌਕਾ ਮੁਹੱਈਆ ਕਰਵਾਇਆ ਗਿਆ ਹੈ ਅਤੇ ਇਛੁੱਕ ਨੌਜਵਾਨਾਂ ਦਾ ਸਾਰਾ ਖਰਚਾ ਵੀ ਸੂਬਾ ਸਰਕਾਰ ਵੱਲੋਂ ਸਹਿਣ ਕੀਤਾ ਜਾਣਾ ਹੈ। ਇਹ ਨਿਵੇਕਲਾ ਉਪਰਾਲਾ ਵਿਸ਼ਵ ਭਰ ’ਚ ਵਸਦੇ ਪੰਜਾਬੀ ਨੌਜਵਾਨ ਨੂੰ ਆਪਣੇ ਪੁਰਖਿਆਂ ਦੀ ਮਿੱਟੀ ਨਾਲ ਗੂੜੀ ਸਾਂਝ ਪਾਉਣ ਅਤੇ ਆਪਣੇ ਅਮੀਰ ਸੱਭਿਆਚਾਰ, ਰਵਾਇਤਾਂ ਅਤੇ ਕਦਰਾਂ-ਕੀਮਤਾਂ ਤੋਂ ਜਾਣੰੂ ਹੋਣ ਵਿੱਚ ਬਹੁਤ ਸਹਾਈ ਹੋਵੇਗਾ।  

 

            ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ, 2017 ਨੂੰ ਲੰਡਨ (ਇੰਗਲੈਂਡ) ਤੋਂ ‘ਆਪਣੀਆਂ ਜੜਾਂ ਨਾਲ ਜੁੜੋ’ ਨਾਂ ਹੇਠ ਨਿਵੇਕਲੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜਿੱਥੇ ਉਨਾਂ ਨੇ ਨੌਜਵਾਨ ਲੜਕੇ- ਲੜਕੀਆਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਸੀ।

 

            ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਿਪਾਲ ਸਿੰਘ ਅਤੇ ਵਧੀਕ ਮੁੱਖ ਸਕੱਤਰ ਗਿਰੀਸ਼ ਦਯਾਲਨ, ਐਨ.ਆਰ.ਆਈ ਮਾਮਲਿਆਂ ਦੇ ਕਮਿਸ਼ਨਰ ਇੰਦੂ ਮਲਹੋਤਰਾ ਵੀ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jarran nal jurro Punjab Govt scheme