ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈ. ਕੰਵਲਜੀਤ ਸਿੰਘ ਦਾ ਪੁੱਤਰ ਜਸਜੀਤ ਸਿੰਘ ਬੰਨੀ ਚਾਰਜਸ਼ੀਟ

ਕੈ. ਕੰਵਲਜੀਤ ਸਿੰਘ ਦਾ ਪੁੱਤਰ ਜਸਜੀਤ ਸਿੰਘ ਬੰਨੀ ਚਾਰਜਸ਼ੀਟ

--  28 ਜਨਵਰੀ, 2019 ਨੂੰ ਸ਼ੁਰੂ ਹੋਵੇਗੀ ਸੁਣਵਾਈ

 

ਚੰਡੀਗੜ੍ਹ ਦੀ ਜਿ਼ਲ੍ਹਾ ਅਦਾਲਤ `ਚ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ। ਬੰਨੀ `ਤੇ ਨਵੰਬਰ 2016 `ਚ ਪੰਜਾਬ ਪੁਲਿਸ ਦੇ ਸੇਵਾ-ਮੁਕਤ ਏਐੱਸਆਈ ਅਤੇ ਆਮ ਆਦਮੀ ਪਾਰਟੀ ਦੇ ਇੱਕ ਸਮਰਥਕ `ਤੇ ਹਮਲਾ ਕਰਨ ਦਾ ਦੋਸ਼ ਹੈ।

 

 

ਜਸਜੀਤ ਸਿੰਘ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਟਕਸਾਲੀ ਅਕਾਲੀ ਆਗੂ ਕੈਪਟਨ ਕੰਵਜੀਤ ਸਿੰਘ ਦੇ ਪੁੱਤਰ ਹਨ। ਉਨ੍ਹਾਂ ਨੂੰ ਮਈ 2017 `ਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਤੇ ਉਸੇ ਦਿਨ 30 ਹਜ਼ਾਰ ਰੁਪਏ ਦੇ ਜ਼ਮਾਨਤੀ ਬਾਂਡ ਦੇ ਆਧਾਰ `ਤੇ ਰਿਹਾਅ ਕਰ ਦਿੱਤਾ ਗਿਆ ਸੀ।

 

 

ਹਮਲੇ ਨਾਲ ਸਬੰਧਤ ਇਸ ਮਾਮਲੇ ਦੀ ਸੁਣਵਾਈ ਹੁਣ 28 ਜਨਵਰੀ, 2019 ਨੂੰ ਸ਼ੁਰੂ ਹੋਵੇਗੀ।

 

 

ਜਸਜੀਤ ਸਿੰਘ ਬੰਨੀ ਵਿਰੁੱਧ ਧਾਰਾਵਾਂ 341, 325 ਅਤੇ 506 ਅਧੀਨ ਦੋਸ਼ ਆਇਦ ਕੀਤੇ ਗਏ। ਇਨ੍ਹਾਂ ਦੇ ਆਧਾਰ `ਤੇ ਮੁਲਜ਼ਮ ਨੂੰ ਵੱਧ ਤੋਂ ਵੱਧ ਦੋ ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।

 

 

ਇਸ ਮਾਮਲੇ ਦੇ ਮੁੱਖ ਗਵਾਹ ਤੇ ਸਿ਼ਕਾਇਤਕਰਤਾ ਪ੍ਰਕਾਸ਼ ਚੰਦ ਹਨ। ਪੁਲਿਸ ਨੇ ਉਨ੍ਹਾਂ ਦੀਆਂ ਮੈਡੀਕਲ ਰਿਪੋਰਟਾਂ ਤੇ ਐੱਫ਼ਆਈਆਰ ਦੀ ਕਾਪੀ ਸਬੂਤਾਂ ਦੀ ਸੂਚੀ ਵਿੱਚ ਸ਼ਾਮਲ ਕੀਤੀਆਂ ਹਨ।

 

 

ਸ੍ਰੀ ਪ੍ਰਕਾਸ਼ ਚੰਦ ਦਰਅਸਲ ਕੈਪਟਨ ਕੰਵਲਜੀਤ ਸਿੰਘ ਦੇ ਨਿਜੀ ਸੁਰੱਖਿਆ ਅਧਿਕਾਰੀ ਸਨ। ਪੰਜਾਬ ਪੁਲਿਸ ਤੋਂ ਸੇਵਾ-ਮੁਕਤੀ ਤੋਂ ਬਾਅਦ ਉਹ ਜਸਜੀਤ ਸਿੰਘ ਬੰਨੀ ਦੀ ਮਾਂ ਸਰਬਜੀਤ ਕੌਰ ਕੋਲ ਹੀ ਰਹਿੰਦੇ ਰਹੇ ਹਨ ਕਿਉਂਕਿ ਇਸ ਪਰਿਵਾਰ ਨਾਲ ਉਨ੍ਹਾਂ ਦੇ ਸਬੰਧ ਬਹੁਤ ਵਧੀਆ ਹਨ।

 

 

ਬੀਬੀ ਸਰਬਜੀਤ ਕੌਰ ਨੇ ਜਦੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਡੇਰਾ ਬੱਸੀ ਹਲਕੇ ਤੋਂ ਚੋਣ ਲੜੀ ਸੀ, ਤਦ ਵੀ ਉਨ੍ਹਾਂ ਸ੍ਰੀ ਪ੍ਰਕਾਸ਼ ਚੰਦ ਨੂੰ ਆਪਣੀ ਮਦਦ ਲਈ ਸੱਦਿਆ ਸੀ।

 

 

ਸ੍ਰੀ ਪ੍ਰਕਾਸ਼ ਚੰਦ ਨੇ ਦੋਸ਼ ਲਾਇਆ ਸੀ ਕਿ ਉਹ ਜਸਜੀਤ ਸਿੰਘ ਬੰਨੀ ਦੇ ਸੈਕਟਰ 9, ਚੰਡੀਗੜ੍ਹ ਸਥਿਤ ਘਰ ਦੇ ਬਾਹਰ ਆਪਣੇ ਸਕੂਟਰ `ਤੇ ਖੜ੍ਹੇ ਸਨ ਤੇ ਕੁਝ ਚਿਰ ਪਹਿਲਾਂ ਬੀਬੀ ਸਰਬਜੀਤ ਕੌਰ ਨਾਲ ਆਮ ਆਦਮੀ ਪਾਰਟੀ ਦੀ ਰੈਲੀ ਖ਼ਤਮ ਹੋ ਕੇ ਹਟੀ ਸੀ। ਤਦ ਹੀ ਜਸਜੀਤ ਸਿੰਘ ਬੰਨੀ ਨੇ ਉਨ੍ਹਾਂ `ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ।

 

 

ਤਦ ਸ੍ਰੀ ਪ੍ਰਕਾਸ਼ ਚੰਦ ਨੂੰ ਸਰਕਾਰੀ ਮਲਟੀ ਸਪੈਸਿ਼ਐਲਿਟੀ ਹਸਪਤਾਲ ਲਿਜਾਂਦਾ ਗਿਆ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਮੁਲਜ਼ਮ ਵਿਰੁੱਧ ਰਸਮੀ ਸਿ਼ਕਾਇਤ ਦਰਜ ਕਰਵਾਈ ਸੀ।

 

 

ਤਦ ਜਸਜੀਤ ਸਿੰਘ ਬੰਨੀ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

 

 

ਬਚਾਅ ਪੱਖ ਦੇ ਵਕੀਲ ਤਰਮਿੰਦਰ ਸਿੰਘ ਨੇ ਅਦਾਲਤ ਸਾਹਵੇਂ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲ ਜਸਜੀਤ ਸਿੰਘ ਬੰਨੀ ਨੂੰ ਐਂਵੇਂ ਝੂਠਾ ਫਸਾਇਆ ਗਿਆ ਤੇ ਉਸ ਵਿਰੁੱਧ ਕੋਈ ਵੀ ਸਬੂਤ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਬੰਨੀ ਦੀ ਅੱਜ-ਕੱਲ੍ਹ ਆਪਣੀ ਮਾਂ ਨਾਲ ਬਣਦੀ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jasjit Singh Bunny chargesheeted