ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਸਨੂਰ ਕੌਰ ਨੇ ਜਿੱਤਿਆ ਤੈਰਾਕੀ ਦਾ 100 ਮੀਟਰ ਬਟਰ ਫਲਾਈ ਮੁਕਾਬਲਾ

ਜਸਨੂਰ ਕੌਰ ਨੇ ਜਿੱਤਿਆ ਤੈਰਾਕੀ ਦਾ 100 ਮੀਟਰ ਬਟਰ ਫਲਾਈ ਮੁਕਾਬਲਾ

1 / 2ਜਸਨੂਰ ਕੌਰ ਨੇ ਜਿੱਤਿਆ ਤੈਰਾਕੀ ਦਾ 100 ਮੀਟਰ ਬਟਰ ਫਲਾਈ ਮੁਕਾਬਲਾ

ਜਸਨੂਰ ਕੌਰ ਨੇ ਜਿੱਤਿਆ ਤੈਰਾਕੀ ਦਾ 100 ਮੀਟਰ ਬਟਰ ਫਲਾਈ ਮੁਕਾਬਲਾ

2 / 2ਜਸਨੂਰ ਕੌਰ ਨੇ ਜਿੱਤਿਆ ਤੈਰਾਕੀ ਦਾ 100 ਮੀਟਰ ਬਟਰ ਫਲਾਈ ਮੁਕਾਬਲਾ

PreviousNext


550ਵੇਂ ਪ੍ਰਕਾਸ਼ ਪੁਰਬ ਨੂੰ ਸਪਰਪਿਤ ਕਰਵਾਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ


ਖੇਡ ਵਿਭਾਗ, ਪੰਜਾਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਭਵਨ ਸੈਕਟਰ-78 ਮੁਹਾਲੀ ਵਿਖੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲੜਕੇ ਅਤੇ ਲੜਕੀਆਂ ਅੰਡਰ-18 ਸਾਲ ਅੱਜ ਸਮਾਪਤ ਹੋ ਗਏ। 

 

ਇਸ ਮੌਕੇ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਤਕਸੀਮ ਕੀਤੇ। ਇਸ ਦੌਰਾਨ ਜਸਮਿੰਦਰ ਸਿੰਘ ਲੇਖਾਕਾਰ, ਹਰਪ੍ਰੀਤ ਸਿੰਘ ਸਟੈਨੋ, ਸ੍ਰੀਮਤੀ ਸਰਬਜੀਤ ਕੌਰ ਕਲਰਕ, ਪਰਮਿੰਦਰ ਸਿੰਘ ਕਲਰਕ, ਹਰਮਨਜੀਤ ਸਿੰਘ ਅਤੇ ਸਮੂਹ ਖੇਡਾਂ ਦੇ ਕੋਚ ਅਤੇ ਅਧਿਆਪਕ ਹਾਜ਼ਰ ਸਨ।

 

ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਨੇ ਅੱਜ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਬਾਰੇ ਦੱਸਿਆ ਕਿ ਤੈਰਾਕੀ ਦੇ 100 ਮੀਟਰ ਬਟਰ ਫਲਾਈ (ਲੜਕੇ) ਮੁਕਾਬਲੇ ਵਿੱਚ ਆਚਮਨ ਸ਼ਰਮਾ ਨੇ ਪਹਿਲਾ ਅਤੇ ਗੁਰਕੀਰਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ 100 ਮੀਟਰ ਬਟਰ ਫਲਾਈ (ਲੜਕੀਆਂ) ਦੇ ਮੁਕਾਬਲੇ ਵਿੱਚ ਜਸਨੂਰ ਕੌਰ ਨੇ ਪਹਿਲਾ ਅਤੇ ਕੀਰਤੀ ਜੋਸ਼ੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 

 

 

ਬਾਸਕਟਬਾਲ (ਲੜਕੇ) ਵਿੱਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ ਨੇ ਮਾਰੀ ਬਾਜ਼ੀ

 

ਇਸੇ ਤਰ੍ਹਾਂ ਹੈਂਡਬਾਲ (ਲੜਕੇ) ਵਿੱਚ ਕੋਚਿੰਗ ਸੈਂਟਰ 3ਬੀ1 ਮੁਹਾਲੀ ਨੇ ਪਹਿਲਾ ਅਤੇ ਸਰਕਾਰੀ ਮਿਡਲ ਸਕੂਲ ਫੇਜ਼-7 ਮੁਹਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਾਸਕਟਬਾਲ (ਲੜਕੇ) ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ ਨੇ ਪਹਿਲਾ ਅਤੇ ਸੇਂਟ ਸੋਲਜਰ ਸਕੂਲ ਮੁਹਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਬੱਡੀ (ਲੜਕੇ) ਵਿੱਚ ਸਰਕਾਰੀ ਸਕੂਲ ਲਾਲੜੂ ਪਹਿਲੇ ਅਤੇ ਸਰਕਾਰੀ ਸਕੂਲ ਸੋਹਾਣਾ ਦੂਜਾ ਸਥਾਨ ਉਤੇ ਰਿਹਾ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jasnur Kaur won the 100 meter butter fly competition in swimming