ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ

ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ

ਹਨੂੰਮਾਗੜ੍ਹ ਵਿਚ ਇਕ ਮਿਲੀ ਲਾਸ਼ ਦੀ ਪੁਲਿਸ ਹਿਰਾਸਤ ਵਿਚ ਮਾਰੇ ਗਏ ਜਸਪਾਲ ਸਿੰਘ ਪਰਿਵਾਰ ਮੈਂਬਰਾਂ ਵੱਲੋਂ ਸ਼ਨਾਖਤ ਕੀਤੀ ਗਈ। ਪਰਿਵਾਰ ਮੈਂਬਰਾਂ ਨੇ ਕਿਹਾ ਕਿ ਇਹ ਲਾਸ਼ ਜਸਪਾਲ ਸਿੰਘ ਦੀ ਨਹੀਂ ਹੈ, ਕਿਉਂਕਿ ਜਸਪਾਲ ਦਾ ਕੱਦ 5 ਫੁੱਟ 3–4 ਇੰਚ ਹੈ, ਜਦੋਂ ਕਿ ਲਾਸ਼ 5 ਫੁੱਟ 10 ਇੰਚ ਹੈ।

 

ਲਾਸ਼ ਨੂੰ ਹਨੂੰਮਾਨਗੜ੍ਹ ਦੇ ਹਸਪਤਾਲ ਵਿਚ ਰੱਖਿਆ ਗਿਆ ਸੀ, ਜਿਸ ਵਿਚ ਡਾਕਟਰਾਂ ਨੇ ਕਿਹਾ ਕਿ ਇਹ ਮੌਤ ਹੋਈ ਨੂੰ 4 ਤੋਂ 6 ਦਿਨ ਹੋ ਗਏ ਹਨ, ਕੰਬਲ ਨਾਲ ਜ਼ੋਰ ਦੀ ਰਗੜ ਕੇ ਵੀ ਲਾਸ਼ ਤੋਂ ਚਮੜੀ ਨਹੀਂ ਲੈ ਰਹੀ।  ਇਸ ਤੋਂ ਸਪੱਸ਼ਟ ਹੈ ਕਿ ਇਹ ਲਾਸ਼ ਪਿਛਲੇ 11 ਦਿਨ ਤੋਂ ਪਾਣੀ ਵਿਚ ਨਹੀਂ ਹੈ।  ਜਸਪਾਲ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਹੋਰ ਵੀ ਕਈ ਪੱਖਾਂ ਤੋਂ ਇਹ ਲਾਸ ਜਸਪਾਲ ਦੀ ਨਹੀਂ ਲੱਗਦੀ।

 

ਜ਼ਿਕਰਯੋਗ ਹੈ ਕਿ ਸੀ ਆਈ ਏ ਫਰੀਦਕੋਟ ਦੀ ਹਿਰਾਸਤ ਵਿਚ ਨੌਜਵਾਨ ਜਸਪਾਲ ਸਿੰਘ ਦੀ 18 ਮਈ ਨੂੰ ਮੌਤ ਹੋ ਗਈ ਸੀ।  ਜਸਪਾਲ ਦੀ ਮੌਤ ਹੋ ਜਾਣ ਬਾਅਦ ਪੁਲਿਸ ਨੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਸੀ, ਜੋ ਅਜੇ ਤੱਕ ਨਹੀਂ ਮਿਲੀ। ਪੁਲਿਸ ਵੱਲੋਂ ਇਸਦੀ ਭਾਲ ਕੀਤੀ ਜਾ ਰਹੀ ਹੈ। ਜਸਪਾਲ ਦੀ ਮੌਤ ਦੇ ਅਗਲੇ ਦਿਨ ਉਸ ਨੂੰ ਗ੍ਰਿਫਤਾਰ ਕਰਨ ਵਾਲਾ ਪੁਲਿਸ ਇੰਸੈਪਟਰ ਅਗਲੇ ਦਿਨ ਆਤਮ ਹੱਤਿਆ ਕਰ ਗਿਆ ਸੀ।  ਪਰਿਵਾਰ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਇਨਸਾਫ ਲਈ ਸੰਘਰਸ਼ ਕੀਤਾ ਜਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Jaspal body not found from Hanumangarh