ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਸੀ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਬ੍ਰਿਟਿਸ਼ ਕੋਲੰਬੀਆ ਤੋਂ ਪੰਜਾਬ ਲਿਆਂਦਾ ਜਾਵੇਗਾ

ਜੱਸੀ ਦੀ ਮਾਂ ਮਲਕੀਤ ਕੌਰ ਤੇ ਜੱਸੀ ਦਾ ਮਾਮਾ ਸੁਰਜੀਤ ਸਿੰਘ ਬਦੇਸ਼ਾ

ਪੰਜਾਬ ਪੁਲਿਸ ਵੱਲੋਂ ਛੇਤੀ ਹੀ ਇੱਕ ਟੀਮ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਭੇਜ ਕੇ ਜੱਸੀ ਕਤਲ ਕਾਂਡ ਦੇ ਕਥਿਤ ਮੁੱਖ ਮੁਲਜ਼ਮਾਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।


ਕੈਨੇਡਾ ਦੀ ਜੰਮਪਲ਼ ਜਸਵਿੰਦਰ ਕੌਰ ਸਿੱਧੂ ਉਰਫ਼ ਜੱਸੀ (25) ਦਾ ਕਤਲ ਸਾਲ 2000 `ਚ ਹੋ ਗਿਆ ਸੀ। ਕਿਸੇ ਨੇ ਗਲ਼ਾ ਵੱਢ ਕੇ ਉਸ ਦੀ ਹੱਤਿਆ ਕੀਤੀ ਸੀ।


ਪੰਜਾਬ ਪੁਲਿਸ ਮੁਤਾਬਕ ਇਹ ਪਰਿਵਾਰਕ ਅਣਖ ਖ਼ਾਤਰ ਕੀਤਾ ਕਤਲ ਸੀ ਤੇ ਇਸਦੇ ਕਥਿਤ ਮੁੱਖ ਮੁਲਜ਼ਮ - ਜੱਸੀ ਦੀ ਮਾਂ ਮਲਕੀਤ ਕੌਰ ਤੇ ਜੱਸੀ ਦਾ ਮਾਮਾ ਸੁਰਜੀਤ ਸਿੰਘ ਬਦੇਸ਼ਾ ਹਨ।


ਉੱਘੇ ਪੱਤਰਕਾਰ ਜੁਪਿੰਦਰਜੀਤ ਸਿੰਘ ਨੇ ਇਸ ਬਾਰੇ ਪੂਰੀ ਇੱਕ ਕਿਤਾਬ ਅੰਗਰੇਜ਼ੀ `ਚ ਲਿਖੀ ਹੈ; ਜਿਸ ਵਿੱਚ ਜੱਸੀ ਦੇ ਪਤੀ (ਜਿਸ ਨਾਲ ਜੱਸੀ ਨੇ ਆਪਣੇ ਪਰਿਵਾਰ ਦੀ ਮਰਜ਼ੀ ਖਿ਼ਲਾਫ਼ ਚੋਰੀ-ਛਿਪੇ ਵਿਆਹ ਰਚਾ ਲਿਆ ਸੀ) ਸੁਖਵਿੰਦਰ ਸਿੰਘ ਉਰਫ਼ ਮਿੱਠੂ ਨਾਲ ਕੀਤੀ ਲੰਮੇਰੀ ਗੱਲਬਾਤ ਦੇ ਆਧਾਰ `ਤੇ ਇਸ ਸਾਰੇ ਮਾਮਲੇ ਨਾਲ ਸਬੰਧਤ ਠੋਸ ਤੱਥ ਦਿੱਤੇ ਗਏ ਹਨ। ਇਹ ਕਤਲ ਕਾਂਡ ਕਿਉਂਕਿ ਕਾਫ਼ੀ ਹਾਈ-ਪ੍ਰੋਫ਼ਾਈਲ ਹੋ ਚੁੱਕਾ ਹੈ, ਇਸ ਲਈ ਇਸ ਕਿਤਾਬ ਦੀ ਵੀ ਡਾਢੀ ਚਰਚਾ ਹੋਈ ਹੈ।


ਮਿੱਠੂ ਲੁਧਿਆਣਾ ਜਿ਼ਲ੍ਹੇ `ਚ ਜਗਰਾਓਂ ਲਾਗਲੇ ਪਿੰਡ ਕਾਉਂਕੇ ਖੋਸਾ ਦਾ ਵਸਨੀਕ ਹੈ ਤੇ ਜੱਸੀ ਨੇ ਕੈਨੇਡਾ ਤੋਂ ਪੰਜਾਬ ਆ ਕੇ ਉਸ ਨਾਲ ਵਿਆਹ ਰਚਾਇਆ ਸੀ।

ਸੁਖਵਿੰਦਰ ਸਿੰਘ ਉਰਫ਼ ਮਿੱਠੂ ਅਤੇ ਜੱਸੀ ਦੀ ਇੱਕ ਯਾਦਗਾਰ ਤਸਵੀਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jassi Murder case accused would be extradited to Punjab