ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਸੀ ਕਤਲ ਕੇਸ: ਅਦਾਲਤ ਨੇ ਮਾਂ ਤੇ ਮਾਮੇ ਨੂੰ ਨਿਆਇਕ ਹਿਰਾਸਤ ’ਚ ਭੇਜਿਆ

ਬਹੁ-ਚਰਚਿਤ ਜੱਸੀ ਸਿੱਧੂ ਕਤਲ ਕੇਸ 'ਚ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਅੱਜ ਥਾਣਾ ਅਮਰਗੜ੍ਹ ਦੀ ਪੁਲਿਸ ਵੱਲੋਂ ਮਲੇਰਕੋਟਲਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਦੋਹਾਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਸੰਗਰੂਰ ਜੇਲ੍ਹ 'ਚ ਭੇਜ ਦਿੱਤਾ ਹੈ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਅਦਾਲਤ ਚ ਸੁਣਵਾਈ ਦੌਰਾਨ ਪੰਜਾਬ ਪੁਲਿਸ ਨੇ ਇਨ੍ਹਾਂ ਦੋਹਾਂ ਮੁਲਜ਼ਮਾਂ ਦਾ ਰਿਮਾਂਡ 2 ਦਿਨ ਹੋਰ ਵਧਾਉਣ ਲਈ ਅਰਜ਼ੀ ਦਾਖ਼ਲ ਕੀਤੀ ਸੀ ਪਰ ਅਦਾਲਤ ਵਲੋਂ ਇਸ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਗਿਆ। ਇਸ ਦੌਰਾਨ ਮਾਣਯੋਗ ਅਦਾਲਤ ਨੇ ਅੱਜ ਦੋਹਾਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਸੰਗਰੂਰ ਜੇਲ੍ਹ 'ਚ ਭੇਜ ਦਿੱਤਾ ਹੈ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੱਸਣਯੋਗ ਹੈ ਕਿ ਲੰਘੇ ਕੁਝ ਦਿਨ ਪਹਿਲਾਂ ਹੀ ਮ੍ਰਿਤਕ ਲੜਕੀ ਜੱਸੀ ਸਿੱਧੂ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਕੈਨੇਡਾ ਤੋਂ ਡੀਪੋਰਟ ਕਰਕੇ ਭਾਰਤ ਲਿਆਂਦਾ ਗਿਆ ਸੀ।

 

 
 
ਉੱਘੇ ਪੱਤਰਕਾਰ ਜੁਪਿੰਦਰਜੀਤ ਸਿੰਘ ਨੇ ਇਸ ਬਾਰੇ ਪੂਰੀ ਇੱਕ ਕਿਤਾਬ ਅੰਗਰੇਜ਼ੀ `ਚ ਲਿਖੀ ਹੈ; ਜਿਸ ਵਿੱਚ ਜੱਸੀ ਦੇ ਪਤੀ (ਜਿਸ ਨਾਲ ਜੱਸੀ ਨੇ ਆਪਣੇ ਪਰਿਵਾਰ ਦੀ ਮਰਜ਼ੀ ਖਿ਼ਲਾਫ਼ ਚੋਰੀ-ਛਿਪੇ ਪ੍ਰੇਮ ਵਿਆਹ ਰਚਾ ਲਿਆ ਸੀ) ਸੁਖਵਿੰਦਰ ਸਿੰਘ ਉਰਫ਼ ਮਿੱਠੂ ਨਾਲ ਕੀਤੀ ਲੰਮੇਰੀ ਗੱਲਬਾਤ ਦੇ ਆਧਾਰ `ਤੇ ਇਸ ਸਾਰੇ ਮਾਮਲੇ ਨਾਲ ਸਬੰਧਤ ਠੋਸ ਤੱਥ ਦਿੱਤੇ ਗਏ ਹਨ। ਇਹ ਕਤਲ ਕਾਂਡ ਕਿਉਂਕਿ ਕਾਫ਼ੀ ਹਾਈ-ਪ੍ਰੋਫ਼ਾਈਲ ਹੋ ਚੁੱਕਾ ਹੈ, ਇਸ ਲਈ ਇਸ ਕਿਤਾਬ ਦੀ ਵੀ ਡਾਢੀ ਚਰਚਾ ਹੋਈ ਹੈ।
 
 
 
 
 
ਮਿੱਠੂ ਲੁਧਿਆਣਾ ਜਿ਼ਲ੍ਹੇ `ਚ ਜਗਰਾਓਂ ਲਾਗਲੇ ਪਿੰਡ ਕਾਉਂਕੇ ਖੋਸਾ ਦਾ ਵਸਨੀਕ ਹੈ ਤੇ ਜੱਸੀ ਨੇ ਕੈਨੇਡਾ ਤੋਂ ਪੰਜਾਬ ਆ ਕੇ ਉਸ ਨਾਲ ਵਿਆਹ ਰਚਾਇਆ ਸੀ।
 
 
 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jassi murder case Mother and Mama sent to Malaria Court in judicial custody