ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਸਵੰਤ ਸਿੰਘ ਕੰਵਲ ਦਾ 100ਵਾਂ ਜਨਮ ਦਿਨ ਢੁੱਡੀਕੇ ਚ ਮਨਾਇਆ

ਜਸਵੰਤ ਸਿੰਘ ਕੰਵਲ ਦਾ ਜਨਮ ਦਿਹਾੜਾ ਢੁੱਡੀਕੇ `ਚ ਮਨਾਇਆ

--  ਸਰਬਸੰਮਤੀ ਨਾਲ ਹਜ਼ਾਰਾਂ ਦੇ ਇਕੱਠ ਚ ਭਾਰਤ ਸਰਕਾਰ ਤੋਂ ਕੰਵਲ ਨੂੰ ਪਦਮ ਵਿਭੂਸ਼ਨ ਦੇਣ ਦਾ ਪਤਾ ਪਾਸ

 

--  ਸਾਬਕਾ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਚਾਚਾ ਜਸਵੰਤ ਸਿੰਘ ਕੰਵਲ ਤੇ ਆਪਣੇ ਬਾਪ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਦੋਸਤੀ ਦੇ ਹਵਾਲੇ ਨਾਲ ਕੁਝ ਯਾਦਾਂ ਸਾਂਝੀਆਂ ਕੀਤੀਆਂ

 

 

ਸਿਰਮੌਰ ਲੇਖਕ ਤੇਪੰਜਾਬੀ ਨਾਵਲ ਪਿਤਾਮਾ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਉਤਸਵ ਮੌਕੇ ਪੰਜਾਬੀ ਲੇਖਕਾਂ, ਪਾਠਕਾਂ, ਦੇਸ਼ ਬਦੇਸ਼ ਤੋਂ ਆਏ ਕਦਰਦਾਨਾਂ ਦੇ ਭਾਰੀ ਇਕੱਠ ਨੇ ਮਤਾ ਪਾਸ ਕੀਤਾ ਹੈ ਕਿ ਦੇਸ਼ ਦੀਆਂ ਸਮੂਹ ਖੇਤਰੀ ਭਾਸ਼ਾਵਾਂ ਚੋਂ ਸਭ ਤੋਂ ਵੱਡੀ ਉਮਰ ਦੇ ਸਰਬਾਂਗੀ ਲੇਖਕ ਜਸਵੰਤ ਸਿੰਘ ਕੰਵਲ ਜੀ ਨੂੰ ਪਦਮ ਵਿਭੂਸ਼ਨ ਦੀ ਉਪਾਧੀ ਨਾਲ ਅਲੰਕ੍ਰਿਤ ਕੀਤਾ ਜਾਵੇ। ਕੇਂਦਰੀ ਪੰਜਾਬੀ ਲੇਖਕ ਸਭਾ( ਸੇਖੋਂ)

ਲੇਖਕ ਪਾਠਕ ਮੰਚ ਢੁੱਡੀਕੇ ਤੇ ਸਾਂਝੀਵਾਲ ਸਭਾ ਵੱਲੋਂ ਪਿੰਡ ਪੰਚਾਇਤ ਢੁੱਡੀਕੇ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਚ ਸਵਾਗਤੀ ਸ਼ਬਦ  ਕੇਂਦਰੀ ਸਭਾ ਦੇ ਪ੍ਰਧਾਨ ਡਾ: ਤੇਜਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਸਿਰਜਣਾ ਦੀ ਪੌਣੀ ਸਦੀ ਲੰਮੀ ਯਾਤਰਾ ਕਰਕੇ ਕੰਵਲ ਨੇ ਸਰਬ ਸਮਿਆਂ ਨੂੰ ਆਪਣੀ ਲਿਖਤ ਨਾਲ ਪ੍ਰਭਾਵਤ ਕੀਤਾ ਹੈ। 

ਇਸ ਮੌਕੇ ਜਸਵੰਤ ਸਿੰਘ ਕੰਵਲ ਦੇ ਸਭ ਤੋਂ ਪਹਿਲਾਂ 1944 ਚ ਲਿਖੇ ਨਾਵਲ ਸੱਚ ਨੂੰ ਫਾਂਸੀ ਦਾ 100ਵਾਂ ਐਡੀਸ਼ਨ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਸਿੰਘ ਫਰੀਦਕੋਟ,ਸਾਬਕਾ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ,ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਸਾਬਕਾ ਵਿਧਾਇਕ ਜਨਾਬ ਮੁਹੰਮਦ ਸਦੀਕ ਤੇ ਡਾ: ਤੇਜਵੰਤ ਸਿੰਘ ਮਾਨ ਨੇ ਲੋਕ ਅਰਪਨ ਕੀਤਾ। 

ਆਪਣੇ ਸੰਬੋਧਨ ਚ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਕੰਵਲ ਜੀ ਨੇ ਸ਼ਾਸਤਰ ਨੂੰ ਸ਼ਸਤਰ ਵਾਂਗ ਵਰਤ ਕੇ ਇਤਿਹਾ ਨੂੰ ਪ੍ਰਭਾਵਤ ਕਰਨ ਦੀ ਦਲੇਰੀ ਕੀਤੀ ਹੈ। ਉਨ੍ਹਾਂ ਪਿੰਡ ਦੇ ਸਰਪੰਚ ਬਣ ਕੇ ਢੁੱਡੀਕੇ ਨੂੰ ਲਾਲਾ ਲਾਜਪਤ ਰਾਇ ਜੀ ਜਨਮਭੂਮ ਵਜੋਂ ਕੌਮੀ ਨਕਸ਼ੇ ਤੇ ਲਿਆ ਕੇ ਪੇਂਡੂ ਵਿਕਾਸ ਲਈ ਪਿੰਡ ਚ ਕਾਲਿਜ, ਖੇਡ ਮੈਦਾਨ ਤੇ ਬੁਨਿਆਦੀ ਢਾਂਚਾ ਵਿਕਾਸ ਕੀਤਾ। 

ਮੰਚ ਸੰਚਾਲਨ ਡਾ: ਸੁਮੇਲ ਸਿੰਘ ਸਿੱਧੂ ਨੇ ਬੜੇ ਜੀਵੰਤ ਅੰਦਾਜ਼ ਚ ਕੀਤਾ। ਸਮਾਗਮ ਨੂੰ ਪੀ ਟੀ ਸੀ  ਚੈਨਲ ਨੇ ਨਾਲੋ ਨਾਲ ਵਿਖਾਇਆ। ਪ੍ਰਬੰਧਕਾਂ ਨੇ ਚੈਨਲ ਦੇ ਪ੍ਰਬੰਧਕਾਂ ਦੀ ਇਸ ਕੰਮ ਲਈ ਸ਼ਲਾਘਾ ਕੀਤੀ ਜਿਸ ਨੇ  ਇੱਕ ਲੋਕ ਪੱਖੀ ਲੇਖਕ ਦੇ 100ਵੇਂ ਜਨਮ ਦਿਨ ਨੂੰ ਵਿਸ਼ਵ ਭਰ ਚ ਵਿਖਾਇਆ  

ਸੰਬੋਧਨ ਕਰਦਿਆਂ ਪੰਜਾਬ  ਆਰਟਸ ਕੌਂਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਸ: ਜਸਵੰਤ ਸਿੰਘ ਕੰਵਲ ਨੇ ਹਮੇਸ਼ਾਂ ਸਮੇਂ ਦੀ ਵਾਗ ਫੜੀ ਹੈ ਅਤੇ ਵਿਰਸੇ ਤੋਂ ਵਰਤਮਾਨ ਨੂੰ ਅਗਵਾਈ ਲੈਣ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਕਲਮਕਾਰਾਂ ਗਾਇਕਾਂ ਤੇ ਹਰ ਖੇਤਰ ਦੇ ਕਲਾਕਾਰਾਂ ਨੂੰ ਨਸ਼ਿਆਂ ਦਾ ਹੜ੍ਹ ਰੋਕਣ ਲਈ ਕਵਿਤਾ ਰਾਹੀਂ ਪ੍ਰੇਰਨਾ ਦਿੱਤੀ। 

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕੰਵਲ ਨੂੰ ਲੇਖਕਾਂ ਦਾ ਲੇਖਕ ਕਿਹਾ ਤੇ ਉਨ੍ਹਾਂ ਦਾ ਕਾਵਿ ਚਿਤਰ ਪੜ੍ਹਿਆ। 

ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਸਿੰਘ ਫਰੀਦਕੋਟ ਨੇ ਸ: ਜਸਵੰਤ ਸਿੰਘ ਕੰਵਲ ਨੂੰ ਲੋਕ ਮਨਾਂ ਦਾ ਬਾਦਸ਼ਾਹ ਕਿਹਾ।

 ਸਾਬਕਾ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਚਾਚਾ ਜਸਵੰਤ ਸਿੰਘ ਕੰਵਲ ਤੇ ਆਪਣੇ ਬਾਪ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਦੋਸਤੀ ਦੇ ਹਵਾਲੇ ਨਾਲ ਕੁਝ ਯਾਦਾਂ ਸਾਂਝੀਆਂ ਕੀਤੀਆਂ। 

ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕੰਵਲ ਜੀ ਨੂੰ ਪ੍ਰੇਰਕ ਸ਼ਕਤੀ ਕਿਹਾ। ਡਾ: ਪਰਮਜੀਤ ਸਿੰਘ ਰੋਮਾਣਾ ਸਾਬਕਾ ਡਾਇਰੈਕਟਰ, ਖੇਤਰੀ ਕੇਂਦਰ ਬਠਿੰਡਾ(ਪੰਜਾਬੀ ਯੂਨੀਵਰਸਿਟੀ ਪਟਿਆਲਾ )ਨੇ ਜਸਵੰਤ ਸਿੰਘ ਕੰਵਲ ਦੀ ਧਰਤੀਮੁਖਤਾ ਦੀ ਸ਼ਲਾਘਾ ਕੀਤੀ। 

ਸਾਬਕਾ ਖੇਤੀ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਨੇ ਜਸਵੰਤ ਸਿੰਘ ਕੰਵਲ ਨੂੰ ਪੰਜਾਬ ਦੀ ਨਬਜ਼ ਜਾਨਣਹਾਰਾ ਲਿਖਾਰੀ ਕਿਹਾ।  ਉਨ੍ਹਾਂ ਕਿਹਾ ਕਿ ਜੇਕਰ ਕੰਵਲ ਜੀ ਦੀਆਂ ਸਲਾਹਾਂ ਕੇਂਦਰ ਸਰਕਾਰ ਤੇ ਨੌਜਵਾਨ ਮੰਨ ਲੈਂਦੇ ਤਾਂ ਪੰਜਾਬ ਦਾ ਏਨਾ ਘਾਣ ਨਾ ਹੁੰਦਾ। ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਅਕਾਲੀ ਦਲ ਵੱਲੋਂ ਵੀ ਕੰਵਲ ਜੀ ਲਈ ਪਦਮ ਵਿਭੂਸ਼ਨ ਦੀ ਮੰਗ ਤੇ ਪੈਰਵੀ ਕਰਨਗੇ। 

ਸਾਬਕਾ ਵਿਧਾਇਕ ਜਨਾਬ ਮੁਹੰਮਦ ਸਦੀਕ  ਨੇ ਕਿਹਾ ਕੰਵਲ ਜੀ ਦੇ ਨਾਵਲ ਪੂਰਮਾਸ਼ੀ ਨੂੰ ਪੜ੍ਹ ਕੇ ਮੈਨੂੰ ਸਾਹਿੱਤ ਪੜ੍ਹਨ ਦੀ ਚੇਟਕ ਲੱਗੀ। ਉਨ੍ਹਾਂ ਕਿਹਾ ਕਿ ਬਤੌਰ ਲੋਕ ਗਾਇਕ ਢੁੱਡੀਕੇ ਮੇਰੀ ਜਨਮ ਭੂਮੀ ਹੈ ਤੇ ਕੰਵਲ ਜੀ ਮੇਰੇ ਬਾਬਲ ਹਨ ਜਿੰਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੂੰ ਢੁੱਡੀਕੇ ਆਉਣ ਤੇ ਗਾਉਣ ਲਈ ਮੈਨੂੰ ਪਹਿਲੀ ਵਾਰ 1964 ਚ ਬੁਲਾਇਆ। 

ਸ: ਜਸਵੰਤ ਸਿੰਘ ਦੇ ਨਿਕਟਵਰਤੀ ਸੱਜਣ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਨੇ ਕੰਵਲ ਜੀ ਦੀ ਪਸੰਦ ਹੀਰ ਵਾਰਿਸ ਸ਼ਾਹ ਤੇ ਸੁਲਤਾਨ ਬਾਹੂ  ਦੇ ਬੋਲ ਗਾ ਕੇ ਸੁਣਾਏ  ।

ਸੀਨੀਅਰ ਪੱਤਰਕਾਰ ਐੱਸ ਪੀ ਸਿੰਘ ਦਲੀਲਬਾਜ਼,ਭਾਸ਼ਾ ਵਿਭਾਗ ਦੀ ਡਾਇਰੈਕਟਰ ਗੁਰਸ਼ਰਨ ਕੌਰ,ਮੋਹਨ ਸਿੰਘ ਫਾਉਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ,ਡਾ: ਜਸਵਿੰਦਰ ਸ਼ਰਮਾ, ਰਾਗ ਮੈਗਜ਼ੀਨ ਦੇ ਸੰਪਾਦਕ ਅਜਮੇਰ ਸਿੱਧੂ ਨਵਾਂ ਸ਼ਹਿਰ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਨਰਿੰਦਰ ਸ਼ਰਮਾ,ਗੁਰਚਰਨ ਢੁੱਡੀਕੇ, ਪਵਨ ਹਰਚੰਦਪੁਰੀ ਤੇ ਕਈ ਹੋਰ ਪ੍ਰਸਿੱਧ ਹਸਤੀਆਂ ਨੇ ਸੰਬੋਧਨ ਕੀਤਾ। 

ਸਮੂਹ ਸੰਗਤ ਨੇ ਸ: ਜਸਵੰਤ ਸਿੰਘ ਕੰਵਲ ਜੀ ਦੇ ਸਪੁੱਤਰ ਸਰਬਜੀਤ ਸਿੰਘ ਤੇ ਪਰਿਵਾਰ ਦੀ ਪਰਸ਼ੰਸਾ ਕੀਤੀ ਜਿੰਨ੍ਹਾਂ ਨੇ ਸੇਵਾ ਸੰਭਾਲ ਕਰਕੇ ਸਾਡਾ ਹਰਮਨ ਪਿਆਰਾ ਲੇਖਕ ਸੰਭਾਲਿਆ ਹੈ। 

ਇਸ ਮੌਕੇ ਉੱਘੇ ਲੇਖਕ ਜਨਾਬ ਸਰਦਾਰ ਪੰਛੀ,ਕੇ ਐੱਲ ਗਰਗ,ਡਾ:ਗੁਰਇਕਬਾਲ ਸਿੰਘ, ਡਾ: ਨਰਵਿੰਦਰ ਸਿੰਘ ਕੌਸ਼ਲ, ਹਰਭਜਨ ਸਿੰਘ ਬਾਜਵਾ ਬਟਾਲਾ, ਹਰਪਾਲ ਸਿੰਘ ਨਾਗਰਾ, ਅਮਰ ਘੋਲੀਆ, ਡਾ: ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ,ਮਹਿੰਦਰ ਸਾਥੀ,ਰਾਜ ਕੁਮਾਰ ਗਰਗ, ਅਮਰਜੀਤ ਕੰਵਰ, ਕੁਲਵਿੰਦਰ ਕੰਗ,ਪ੍ਰਭਜੋਤ ਸੋਹੀ,ਰਾਜਦੀਪ ਤੂਰ, ਮੁਰੀਦ ਸੰਧੂ, ਗੁਲਜ਼ਾਰ ਸਿੰਘ ਸ਼ੌਂਕੀ, ਕੇ ਸਾਧੂ ਸਿੰਘ, ਡਾ: ਅਰਵਿੰਦਰ ਕੌਰ ਕਾਕੜਾ,ਡਾ: ਭਗਵੰਤ ਸਿੰਘ ਸੰਪਾਦਕ,ਜਾਗੋ, ਡਾ: ਕੰਵਲ ਭੱਲਾ,ਰਾਜਿੰਦਰ ਪ੍ਰਦੇਸੀ ਜਲੰਧਰ,ਬਲਦੇਵ ਸਿੰਘ ਰੰਧਾਵਾ ਗੁਰਦਾਸਪੁਰ,ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਡਾ: ਸੁਰਜੀਤ ਬਰਾੜ, ਪ੍ਰੋ: ਸੰਧੂ ਵਰਿਆਣਵੀ,ਹਰਪ੍ਰੀਤ ਸਿੰਘ ਕਾਹਲੋਂ,ਕਰਤਾਰ ਠੁੱਲੀਵਾਲੀਆ ,ਜੰਗ ਸਿੰਘ ਫੱਟੜ, ਮੇਘਾ ਸਿੰਘ ਸ਼ੇਰਗਿੱਲ, ਹਮੀਰ ਸਿੰਘ ਸਹਾਇਕ ਸੰਪਾਦਕ ਪੰਜਾਬੀ ਟ੍ਰਿਬਿਊਨ ,ਜਸਵਿੰਦਰ ਸਿੰਘ ਬਿੱਟਾ ਪਰਾਈਮ ਏਸ਼ੀਆ ,ਸੰਪੂਰਨ ਟੱਲੇਵਾਲੀਆ, ਪਰਮਜੀਤ ਸਿੰਘ ਮਾਨ ਬਰਨਾਲਾ,ਸ਼ਮਸ਼ੇਰ ਸਿੰਘ ਗਾਲਿਬ, ਭਗਵਾਨ ਢਿੱਲੋਂ, ਕੰਵਲਜੀਤ ਸਿੰਘ ਸ਼ੰਕਰ, ਸੁਮੀਤ ਗੁਲਾਟੀ, ਪ੍ਰੋ: ਅਮਰਜੀਤ ਬੱਬਰੀ, ਗੁਰਚਰਨ ਕੌਰ ਕੋਚਰ,ਬੇਅੰਤ ਕੌਰ ਗਿੱਲ ਮੋਗਾ,ਪਰਮਜੀਤ ਕੌਰ ਮਹਿਕ, ਸਤੀਸ਼ ਸੋਨੀ ਠੁਕਰਾਲ,ਕੁਲਵਿੰਦਰ ਕੌਰ ਕਿਰਨ, ਅਮਰਜੀਤ ਕੌਰ ਹਿਰਦੇ,ਪਰਸ਼ੋਤਮ ਪੱਤੋ, ਬੀਬਾ ਕੁਲਵੰਤ,ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਤੀਮੰਡਲ ਚੋਂ ਮਨਿੰਦਰ ਸਿੰਘ ਥਿੰਦ,ਗੁਰਨਾਮ ਸਿੰਘ ਧਾਲੀਵਾਲ , ਸ ਸ ਸੇਖੋਂ ਸ਼ਾਮਿਲ ਹੋਏ। 

ਢੁੱਡੀਕੇ ਪਿੰਡ ਦੇ ਸਰਪੰਚ ਸ: ਜਗਜੀਤ ਸਿੰਘ ਗੈਰੀ ਤੇ ਪਵਨ ਹਰਚੰਦਪੁਰੀ ਨੇ ਸਮੂਹ ਸੰਸਥਾਵਾਂ, ਸੰਚਾਰ ਮਾਧਿਅਮਾਂ ਤੇ ਲੇਖਕਾਂ, ਬੁੱਧੀਜੀਵੀਆਂ ਤੇ ਪਿੰਡ ਵਾਸੀਆਂ ਤੋਂ  ਇਲਾਵਾ ਦੇਸ਼ ਬਦੇਸ਼ ਤੋਂ ਆਏ ਕੰਵਲ ਪ੍ਰੇਮੀਆਂ ਦਾ ਸਮਾਗਮ ਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaswant singh kanwal birthday celebrated