ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਸਵੰਤ ਸਿੰਘ ਕੰਵਲ ਨੇ ਅਧਵਾਟੇ ਛੱਡ ਦਿੱਤੀ ਸੀ 10ਵੀਂ ਦੀ ਪੜ੍ਹਾਈ

ਜਸਵੰਤ ਸਿੰਘ ਕੰਵਲ ਨੂੰ ਸਨਮਾਨਿਤ ਕਰਦੇ ਹੋਏ ਸੁਰਜੀਤ ਪਾਤਰ, ਡਾਂ ਲਖਵਿੰਦਰ ਜੌਹਲ ਤੇ ਬਲਦੇਵ ਸਿੰਘ ਸੜਕਨਾਮਾ

-- ਜਨਮ ਦਿਨ ਮੌਕੇ ਮਿਲਿਆ ਪੰਜਾਬ ਗੌਰਵ

 

ਆਪਣੀ ਉਮਰ ਦੀ ਇੱਕ ਸਦੀ ਹੰਢਾ ਚੁੱਕੇ ਪੰਜਾਬੀ ਸਾਹਿਤਕਾਰ ਜਸਵੰਤ ਸਿੰਘ ਕੰਵਲ ਨੂੰ ਕੱਲ੍ਹ ਉਨ੍ਹਾਂ ਦੇ ਜਨਮ ਦਿਨ ਮੌਕੇ ‘ਪੰਜਾਬ ਗੌਰਵ ਸਨਮਾਨ` ਨਾਲ ਨਿਵਾਜਿ਼ਆ ਗਿਆ।

ਜਸਵੰਤ ਸਿੰਘ ਕੰਵਲ ਦਾ ਜਨਮ 1919 `ਚ ਮੋਗਾ ਜਿ਼ਲ੍ਹੇ ਦੇ ਪਿੰਡ ਢੁੱਡੀਕੇ `ਚ ਹੋਇਆ ਸੀ। ਉਨ੍ਹਾਂ ਆਪਣੀਆਂ ਕਹਾਣੀਆਂ ਤੇ ਨਾਵਲਾਂ ਵਿੱਚ ਪੰਜਾਬ ਦੇ ਕਿਸਾਨਾਂ ਦੀ ਗਾਥਾ ਸਹੀ ਜਜ਼ਬਾਤੀ ਰੂਪ ਵਿੱਚ ਬਿਆਨ ਕੀਤੀ ਹੈ। ਕੰਵਲ ਦੀ ਜਿ਼ੰਦਗੀ ਦਾ ਦਿਲਚਸਪ ਪੱਖ ਇਹ ਹੈ ਕਿ ਉਨਾਂ ਦਾ ਸਮੁੱਚਾ ਸਾਹਿਤ ਬੇਹੱਦ ਹਰਮਨਪਿਆਰਾ ਹੋਇਆ ਹੈ ਪਰ ਉਨ੍ਹਾਂ ਆਪਣੀ ਸਕੂਲੀ ਪੜ੍ਹਾਈ ਅਧਵਾਟੇ ਛੱਡ ਦਿੱਤੀ ਸੀ। ਦਰਅਸਲ, ਉਨ੍ਹਾਂ ਨੂੰ ਬੀਜ-ਗਣਿਤ (ਅਲਜਬਰਾ) ਬਹੁਤ ਔਖਾ ਜਾਪਦਾ ਸੀ। ਉਨ੍ਹਾਂ ਦੀ ਹਰਮਨਪਿਆਰਤਾ `ਚ ਕਦੇ ਕੋਈ ਕਮੀ ਨਹੀਂ ਆਈ; ਪਾਵੇਂ ਕਿੰਨੇ ਹੀ ਵਾਦ ਸਾਹਿਤ ਵਿੱਚ ਆਏ। ਪੰਜਾਬ ਵਿੱਚ ਮੂਲਵਾਦ (ਖਾੜਕੂਵਾਦ) ਦੀ ਹਨੇਰੀ ਵੀ ਝੁੱਲੀ ਪਰ ਕੰਵਲ ਕਦੇ ਵੀ ਡੋਲੇ ਨਹੀਂ।

ਜਸਵੰਤ ਸਿੰਘ ਕੰਵਲ ਖ਼ੁਦ ਦੱਸਦੇ ਹਨ ਕਿ ਉਨ੍ਹਾਂ ਨੇ ਲੇਖਕ ਬਣਨ ਬਾਰੇ ਕਦੇ ਸੋਚਿਆ ਨਹੀਂ ਸੀ ਪਰ ਉਨ੍ਹਾਂ ਮਲੇਸ਼ੀਆ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਇੱਕ ਸਮਾਰੋਹ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ ਇੱਕ ਕਵਿਤਾ ਪੜ੍ਹੀ ਸੀ। ਉਸ ਕਵਿਤਾ ਨੂੰ ਇੰਨੀ ਸ਼ਲਾਘਾ ਮਿਲੀ ਉਨ੍ਹਾਂ ਨੂੰ ਹੋਰ ਪੰਜਾਬੀ ਸਾਹਿਤ ਪੜ੍ਹਨ ਦਾ ਭੁੱਸ ਪੈਦਾ ਹੋ ਗਿਆ। ਫਿਰ ਜਦੋਂ ਉਹ ਢਾਈ ਸਾਲਾਂ ਪਿੱਛੋਂ ਆਪਣੇ ਪਿੰਡ ਪਰਤੇ, ਤਾਂ ਉਨ੍ਹਾਂ ਨੂੰ ਖੇਤੀ ਕਰਨੀ ਪਈ ਕਿਉਂਕਿ ਉਨ੍ਹਾਂ ਦਾ ਭਰਾ ਪਰਿਵਾਰ ਤੋਂ ਵੱਖ ਹੋ ਗਿਆ ਸੀ ਤੇ ਜ਼ਮੀਨ ਵੰਡੀ ਗਈ ਸੀ। ‘‘ਤਦ ਮੈਂ ਜ਼ੋਰ ਲਾ ਕੇ ਸਿਰਫ਼ 20 ਕੁ ਰੁਪਏ ਕਮਾ ਪਾਉਂਦਾ ਸਾਂ। ਉਨ੍ਹਾਂ ਪੈਸਿਆਂ ਦੀਆਂ ਵੀ ਮੈਂ ਲਾਹੌਰ ਤੋਂ ਜਾ ਕੇ ਕਿਤਾਬਾਂ ਖ਼ਰੀਦ ਲਿਆਉਂਦਾ ਸਾਂ।``

ਫਿਰ ਕਿਤਾਬਾਂ ਪੜ੍ਹਦੇ-ਪੜ੍ਹਦੇ ਉਹ ਕਹਾਣੀਆਂ ਲਿਖਣ ਲੱਗ ਪਏ। ਉਨ੍ਹਾਂ ਦਾ ਪਹਿਲਾ ਨਾਵਲ ਸੀ ‘ਸੱਚ ਨੂੰ ਫਾਂਸੀ`। ਉਸ ਦੀ ਕਹਾਣੀ ਇੱਕ ਕਤਲ ਤੋਂ ਬਾਅਦ ਪੈਦਾ ਹੋਏ ਵਿਵਾਦ ਤੇ ਫਿਰ ਕਾਤਲਾਂ ਨੂੰ ਸਜ਼ਾ ਦਿਵਾਉਣ `ਤੇ ਆਧਾਰਤ ਹੈ। ਉਹ ਨਾਵਲ ਬਹੁਤ ਪ੍ਰਸਿੱਧ ਹੋਇਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਪਿਛਾਂਹ ਮੁੜ ਕੇ ਨਹੀਂ ਤੱਕਿਆ। ਉਨ੍ਹਾਂ ਦੀਆਂ ਨਿੱਕੀਆਂ ਕਹਾਣੀਆਂ, ਨਾਵਲਾਂ ਤੇ ਲੇਖਾਂ ਦੀਆਂ 50 ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ।

ਜਸਵੰਤ ਸਿੰਘ ਕੰਵਲ ਨੂੰ ਮਿਲੇ ਪੁਰਸਕਾਰਾਂ ਦੀ ਸੂਚੀ ਵੀ ਬਹੁਤ ਲੰਮੇਰੀ ਹੈ। ਉਨ੍ਹਾਂ ਨੂੰ ਕਿਤਾਬ ‘ਪੱਖੀ` ਲਈ 1996 `ਚ ਸਾਹਿਤ ਅਕਾਡਮੀ ਦੀ ਫ਼ੈਲੋਸਿ਼ਪ ਅਤੇ ਨਾਵਲ ‘ਤੋਸ਼ਾਲੀ ਦੀ ਹੰਸੋ` ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ।

ਪੰਜਾਬ ਸਰਕਾਰ ਦਾ ਸਾਹਿਤ ਸ਼੍ਰੋਮਣੀ ਪੁਰਸਕਾਰ ਉਨ੍ਹਾਂ ਨੂੰ 2008 `ਚ ਮਿਲਿਆ ਸੀ। ਉਸੇ ਵਰ੍ਹੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਤਰਫ਼ੋਂ ਡੀ. ਲਿੱਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਸੀ।

ਜਸਵੰਤ ਸਿੰਘ ਕੰਵਲ ਦਾ ਸਾਹਿਤ ਸਿੱਖ ਧਾਰਮਿਕ ਰਹੁ-ਰੀਤਾਂ ਤੋਂ ਸ਼ੁਰੂ ਹੋ ਕੇ ਪੰਜਾਬ ਦੀਆਂ ਖੱਬੇ-ਪੱਖੀ ਲਹਿਰਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਪਹਿਲਾਂ ਉਹ ਇੱਕ ਮਾਰਕਸਵਾਦੀ ਸਨ ਤੇ ਫਿਰ ਉਨ੍ਹਾਂ ਦਾ ਝੁਕਾਅ ਮਾਓਵਾਦੀ ਸੋਚ ਵੱਲ ਹੋ ਗਿਆ ਤੇ ਫਿਰ ਉਹ ਖ਼ਾਲਿਸਤਾਨੀਆਂ ਦੀ ਸੁਰ ਨਾਲ ਸੁਰ ਮਿਲਾਉਣ ਲੱਗੇ। ਉਨ੍ਹਾਂ ਦਾ ਨਾਵਲ ‘ਲਹੂ ਦੀ ਲੋਅ` ਬਹੁਤ ਹਰਮਨਪਿਆਰਾ ਹੋਇਆ ਸੀ। ‘ਪੂਰਨਮਾਸ਼ੀ` ਵੀ ਕਿਸੇ ਤੋਂ ਘੱਟ ਨਹੀਂ ਸੀ ਰਿਹਾ। ‘ਲਹੂ ਦੀ ਲੋਅ` ਤਾਂ ਪੰਜਾਬ ਦੀ ਨਕਸਲਬਾੜੀ ਲਹਿਰ ਤੋਂ ਪ੍ਰਭਾਵਿਤ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaswant Singh Kanwal gets Punjab Gaurav Award