ਅਗਲੀ ਕਹਾਣੀ

ਜੱਥੇਦਾਰ ਦਾਦੂਵਾਲ 4 ਵਰ੍ਹੇ ਪੁਰਾਣੇ ਮਾਮਲੇ `ਚੋਂ ਬਰੀ

ਜੱਥੇਦਾਰ ਦਾਦੂਵਾਲ 4 ਵਰ੍ਹੇ ਪੁਰਾਣੇ ਮਾਮਲੇ `ਚੋਂ ਬਰੀ

ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਮਰਿੰਦਰ ਪਾਲ ਸਿੰਘ ਨੇ ਤਲਵੰਡੀ ਸਾਬੋ ਤਖ਼ਤ ਸਾਹਿਬ ਦੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਚਾਰ ਵਰ੍ਹੇ ਪੁਰਾਣੇ ਧੋਖਾਧੜੀ ਤੇ ਹਥਿਆਰਾਂ ਨਾਲ ਸਬੰਧਤ ਕਾਨੂੰਨ ਅਧੀਨ ਦਰਜ ਹੋਏ ਕੇਸ `ਚੋਂ ਬਰੀ ਕਰ ਦਿੱਤਾ। ਜੱਥੇਦਾਰ ਦਾਦੂਵਾਲ ਵਿਰੁੱਧ ਮਾਨਸਾ ਸਦਰ ਪੁਲਿਸ ਥਾਣੇ `ਚ ਸਾਲ 2014 ਤੋਂ ਧਾਰਾਵਾਂ 420, 468 ਅਤੇ 471 ਅਧੀਨ ਮਾਮਲਾ ਦਰਜ ਸੀ।


ਐੱਫ਼ਆਈਆਰ `ਚ ਇੰਸਪੈਕਟਰ ਬੂਟਾ ਸਿੰਘ ਨੇ ਕਿਹਾ ਸੀ ਕਿ ਉਹ ਜਦੋਂ ਮਾਨਸਾ ਜਿ਼ਲ੍ਹੇ ਦੇ ਪਿੰਡ ਠੂਠਿਆਂਵਾਲੀ `ਚ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ `ਤੇ ਸਨ, ਤਦ ਉਨ੍ਹਾਂ ਨੂੰ ਕਿਸੇ ਨੇ ਜਾਣਕਾਰੀ ਦਿੱਤੀ ਕਿ ਕੋਈ ਕਾਰ ਪਿੰਡ ਦੇ ਬਾਹਰਵਾਰ ਲਾਵਾਰਸ ਹਾਲਤ `ਚ ਖੜ੍ਹੀ ਹੈ। ਪੁਲਿਸ ਨੂੰ ਉਸ ਕਾਰ ਦੇ ਅੰਦਰ ਚੱਲੇ ਹੋਏ ਕੁਝ ਕਾਰਤੂਸ ਵੀ ਬਰਾਮਦ ਹੋਏ ਸਨ। ਬਾਅਦ `ਚ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਹਥਿਆਰਾਂ ਨਾਲ ਸਬੰਧਤ ਕਾਨੂੰਨ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ।


ਜੱਥੇਦਾਰ ਦਾਦੂਵਾਲ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਦੇ ਗੁਰਦੁਆਰਾ ਜੰਡਸਰ ਸਾਹਿਬ ਤੋਂ 21 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਇਸ ਪਿੱਛੇ ਕਥਿਤ ਤੌਰ `ਤੇ ਉਦੋਂ ਦੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦਾ ਹੱਥ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jathedar Daduwal acquitted in 4 yrs old case