ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬਠਿੰਡਾ ਦੇ ਪਿੰਡ ’ਚ ਵੱਡੇ ਪੱਧਰ 'ਤੇ ਫੈਲਿਆ ਪੀਲ਼ੀਆ ਰੋਗ

​​​​​​​ਬਠਿੰਡਾ ਦੇ ਪਿੰਡ ’ਚ ਵੱਡੇ ਪੱਧਰ 'ਤੇ ਫੈਲਿਆ ਪੀਲ਼ੀਆ ਰੋਗ

ਬਠਿੰਡਾ–ਬਾਜਾਖਾਨਾ ਸੜਕ ਉੱਤੇ ਪਿੰਡ ਹਰਿਰਾਏਪੁਰ ’ਚ ਪੀਲ਼ੀਆ (ਜੌਂਡਿਸ – Jaundice) ਰੋਗ ਬਹੁਤ ਵੱਡੇ ਪੱਧਰ ਉੱਤੇ ਫੈਲ ਗਿਆ ਹੈ। ਇਕੱਲੇ ਇਸੇ ਪਿੰਡ ਦੇ 58 ਵਿਅਕਤੀ ਇਸ ਰੋਗ ਤੋਂ ਪੀੜਤ ਹਨ। ਇਹ ਰੋਗ ਆਮ ਤੌਰ ਉੱਤੇ ਪੀਣ ਵਾਲੇ ਦੂਸ਼ਿਤ ਪਾਣੀ ਕਾਰਨ ਫੈਲਦਾ ਹੈ।

 

 

ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਿਹਤ ਮਾਹਿਰਾਂ ਦੀ ਟੀਮ ਇਸ ਵੇਲੇ 4,400 ਦੀ ਆਬਾਦੀ ਵਾਲੇ ਇਸ ਪਿੰਡ ’ਚ ਹੀ ਮੌਜੂਦ ਹੈ। ਡਾਕਟਰਾਂ ਦੀ ਇੱਕ ਵੱਖਰੀ ਟੀਮ ਵੀ ਪਿੰਡ ਦੀ ਡਿਸਪੈਂਸਰੀ ’ਚ ਮੌਜੂਦ ਹੈ, ਜਿੱਥੇ ਇਸ ਰੋਗ ਦੀ ਇਨਫ਼ੈਕਸ਼ਨ ਦਾ ਪਤਾ ਲਾਉਣ ਲਈ ਬਲੱਡ ਸੈਂਪਲ ਲਏ ਜਾ ਰਹੇ ਹਨ।

 

 

ਪਿੰਡ ਵਾਸੀਆਂ ਮੁਤਾਬਕ ਪਿਛਲੇ ਪੰਜ ਕੁ ਦਿਨਾਂ ਦੌਰਾਨ 58 ਵਿਅਕਤੀ ਤਾਂ ਪੀਲ਼ੀਆ ਪੀੜਤਾਂ ਵਜੋ਼ ਸਾਹਮਣੇ ਆਏ ਹਨ ਪਰ ਇਨ੍ਹਾਂ ਤੋਂ ਇਲਾਵਾ 12 ਹੋਰ ਵਿਅਕਤੀ ਵੀ ਵੱਖੋ–ਵੱਖਰੇ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ।

 

 

ਦਰਅਸਲ, ਇਸ ਪਿੰਡ ਦੇ ਲੋਕ ਤਾਂ ਦੋ ਹਫ਼ਤੇ ਪਹਿਲਾਂ ਹੀ ਬੀਮਾਰ ਹੋਣ ਲੱਗ ਪਏ ਸਨ ਪਰ ਸਰਕਾਰੀ ਡਾਕਟਰਾਂ ਨੇ ਇਸ ਮਾਮਲੇ ਦਾ ਨੋਟਿਸ ਸਿਰਫ਼ ਪਿਛਲੇ ਹਫ਼ਤੇ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaundice outbreak in Bathinda village