ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਵਾਹਰ ਨਵੋਦਿਆ ਵਿਦਿਆਲਾ 'ਚ ਛੇਵੀਂ ਜਮਾਤ 'ਚ ਦਾਖ਼ਲੇ ਲਈ ਚੋਣ ਪ੍ਰੀਖਿਆ 11 ਜਨਵਰੀ ਨੂੰ

ਚਾਹਵਾਨ ਵਿਦਿਆਰਥੀ 15 ਸਤੰਬਰ ਤੱਕ ਕਰ ਸਕਦੇ ਹਨ ਆਨਲਾਈਨ ਰਜਿਸਟ੍ਰੇਸ਼ਨ

 

ਜਵਾਹਰ ਨਵੋਦਿਆ ਵਿਦਿਆਲਾ ਫ਼ਾਜ਼ਿਲਕਾ ਵਿਖੇ ਸੈਸ਼ਨ-2020 ਲਈ ਕਲਾਸ ਛੇਵੀਂ ਵਿੱਚ ਦਾਖ਼ਲੇ ਹਿੱਤ ਚੋਣ ਪ੍ਰੀਖਿਆ 11 ਜਨਵਰੀ, 2020 ਨੂੰ ਲਈ ਜਾ ਰਹੀ ਹੈ। ਚਾਹਵਾਨ ਵਿਦਿਆਰਥੀ ਜਵਾਹਰ ਨਵੋਦਿਆ ਵਿਦਿਆਲਾ ਚੋਣ ਪ੍ਰੀਖਿਆ-2020 ਲਈ 15 ਸਤੰਬਰ ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

 

 

ਵਿਦਿਆਲਾ ਦੇ ਪ੍ਰਿੰਸੀਪਲ ਸ੍ਰੀ ਜੇ.ਆਰ. ਬਰਾਈਟ ਜੌਨ ਨੇ ਦੱਸਿਆ ਕਿ ਪਿਛਲੀ ਵਾਰ 3849 ਬੱਚਿਆਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ ਇਸ ਵਾਰ ਉਸ ਤੋਂ 20 ਫ਼ੀਸਦੀ ਵੱਧ ਰਜਿਸਟ੍ਰੇਸ਼ਨ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

 

ਵਿਦਿਆਰਥੀ 83607-32483, 88474-96811 ਅਤੇ 01638-262095 'ਤੇ ਕਰ ਸਕਦੇ ਹਨ ਸੰਪਰਕ

 

ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇਣ ਲਈ ਪੰਜਵੀਂ ਜਮਾਤ ਦੇ ਯੋਗ ਵਿਦਿਆਰਥੀ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਨਵੋਦਿਆ ਵਿਦਿਆਲਾ ਸਮਿਤੀ ਦੀ ਵੈਬਸਾਈਟ www.nvsadmissionclasssix.in  'ਤੇ 15 ਸਤੰਬਰ ਤੱਕ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਕਿਸੇ ਕਿਸਮ ਦੀ ਜਾਣਕਾਰੀ ਲਈ ਜਵਾਹਰ ਨਵੋਦਿਆ ਵਿਦਿਆਲਾ ਫ਼ਾਜ਼ਿਲਕਾ ਦੇ ਟੈਲੀਫੋਨ ਨੰਬਰ 01638-262095 ਤੋਂ ਇਲਾਵਾ ਹੈਲਪ ਡੈਸਕ ਨੰਬਰਾਂ 83607-32483 ਅਤੇ 88474-96811 'ਤੇ ਸੰਪਰਕ ਕੀਤਾ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jawahar Navodaya Vidyalaya admission test for admission in 6th class on January 11