ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ.ਈ. ਤੇ ਹੌਲਦਾਰ ਇੰਝ ਲੈ ਰਹੇ ਸੀ ਰਿਸ਼ਵਤ, ਰੰਗੇ ਹੱਥੀਂ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੀ.ਐਸ.ਪੀ.ਸੀ.ਐਲ. ਦੇ ਜੂਨੀਅਰ ਇੰਜੀਨੀਅਰ (ਜੇ..) ਅਤੇ ਆਬਕਾਰੀ ਵਿਭਾਗ ਵਿੱਚ ਤਾਇਨਾਤ ਹੌਲਦਾਰ ਸੁਖਦੇਵ ਸਿੰਘ ਤੇ ਉਸਦੇ ਇੱਕ ਸਾਥੀ ਨੂੰ ਦੋ ਵੱਖ ਵੱਖ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ


ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਖੰਨਾ ਜਿਲਾ ਲੁਧਿਆਣਾ ਵਿਖੇ ਤਾਇਨਾਤ ਜੇਈ ਪਰਮਿੰਦਰ ਸਿੰਘ ਨੂੰ ਸ਼ਿਕਾਇਤਕਰਤਾ ਰਵੀ ਮਸ਼ਾਲ ਵਾਸੀ ਖੰਨਾ ਦੀ ਸ਼ਿਕਾਇਤ 'ਤੇ ਫ਼ੜਿਆ ਹੈ

 

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਜੇ.. ਨੇ ਉਨਾਂ ਦੇ ਪਲਾਟ ਚੋਂ ਲੰਘਦੇ ਬਿਜਲੀ ਦੇ ਖੰਬੇ ਹਟਾਉਣ ਲਈ 1,20,000 ਰੁਪਏ ਮੰਗੇ ਸਨ ਪਰ ਸੌਦਾ 1,00,000 ਰੁਪਏ ਵਿੱਚ ਤੈਅ ਹੋ ਗਿਆ

 

ਇਸ ਤੋਂ ਪਹਿਲਾਂ ਹੀ ਉਹ 80,000 ਰੁਪਏ ਦੋ ਕਿਸ਼ਤਾਂ ਵਿੱਚ ਇਸੇ ਕੰਮ ਲਈ ਦੋਸ਼ੀ ਜੇ.. ਨੂੰ ਦੇ ਚੁੱਕਾ ਹੈ ਪਰ ਉਹ ਹਾਲੇ ਵੀ ਇਸੇ ਕੰਮ ਨੂੰ ਕਰਨ ਬਦਲੇ 20,000 ਰੁਪਏ ਹੋਰ ਮੰਗ ਰਿਹਾ ਹੈ ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਜੇ.. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ


ਇਸੇ ਤਰਾਂ ਭਿਸ਼ਟਾਚਾਰ ਦੇ ਇੱਕ ਹੋਰ ਕੇਸ ਵਿੱਚ ਵਿਜੀਲੈਂਸ ਬਿਓਰੋ ਨੇ ਹੌਲਦਾਰ ਸੁਖਦੇਵ ਸਿੰਘ ਅਤੇ ਅਮਰੂ ਨਾਮ ਦੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਸ਼ਿਕਾਇਤਕਰਤਾ ਦੇਵ ਰਾਜ ਵਾਸੀ ਪਿੰਡ ਬਤੂਰਾ ਜ਼ਿਲ੍ਹਾ ਜਲੰਧਰ ਦੀ ਸ਼ਿਕਾਇਤ 'ਤੇ ਫ਼ੜਿਆ ਹੈ

 

ਜਲ ਸਪਲਾਈ ਵਿਭਾਗ ਵਿੱਚ ਟਿਊਬਵੈਲ ਅਪਰੇਟਰ ਵਜੋ ਤਾਇਨਾਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਹੌਲਦਾਰ ਨੇ ਉਸ ਤੋਂ ਰਾਹ ਵਿੱਚ ਜਾਂਦੇ ਸਮੇਂ ਦੇਸੀ ਦਾਰੂ ਦੀਆਂ ਦੋ ਬੋਤਲਾਂ ਫੜੀਆਂ ਸਨ ਪਰ ਉਹ ਉਸ ਉਪਰ ਦਾਰੂ ਦੀ ਪੇਟੀ ਦਾ ਕੇਸ ਪਾਉਣ ਦਾ ਡਰਾਵਾ ਦੇ ਕੇ 10,000 ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਸੌਦਾ 8,000 ਰੁਪਏ ਵਿਚ ਤੈਅ ਹੋਇਆ ਹੈ


ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਹੌਲਦਾਰ ਅਤੇ ਉਸ ਦੇ ਵਿਚੋਲੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ

 

ਉਨਾਂ ਦੱਸਿਆ ਕਿ ਉਕਤ ਤਿੰਨਾਂ ਦੋਸ਼ੀਆਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕ੍ਰਮਵਾਰ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਅਤੇ ਜਲੰਧਰ ਵਿਖੇ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JE And constable were taking bribes