ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਲਟਰੀ ਕਾਰਨੀਵਲ : ਘੋੜਸਵਾਰਾਂ ਦੇ ਹੈਰਤ ਅੰਗੇਜ਼ ਕਰਤੱਬਾਂ ਨੇ ਦਰਸ਼ਕ ਕੀਲੇ

1 / 5ਮਿਲਟਰੀ ਕਾਰਨੀਵਲ : ਘੋੜਸਵਾਰਾਂ ਦੇ ਹੈਰੇਤ ਅੰਗੇਜ਼ ਕਰਤੱਬਾਂ ਨੇ ਦਰਸ਼ਕ ਕੀਲੇ

2 / 5ਮਿਲਟਰੀ ਕਾਰਨੀਵਲ : ਘੋੜਸਵਾਰਾਂ ਦੇ ਹੈਰੇਤ ਅੰਗੇਜ਼ ਕਰਤੱਬਾਂ ਨੇ ਦਰਸ਼ਕ ਕੀਲੇ

3 / 5ਮਿਲਟਰੀ ਕਾਰਨੀਵਲ : ਘੋੜਸਵਾਰਾਂ ਦੇ ਹੈਰੇਤ ਅੰਗੇਜ਼ ਕਰਤੱਬਾਂ ਨੇ ਦਰਸ਼ਕ ਕੀਲੇ

4 / 5ਮਿਲਟਰੀ ਕਾਰਨੀਵਲ : ਘੋੜਸਵਾਰਾਂ ਦੇ ਹੈਰੇਤ ਅੰਗੇਜ਼ ਕਰਤੱਬਾਂ ਨੇ ਦਰਸ਼ਕ ਕੀਲੇ

5 / 5ਆਰਮੀ ਦੇ ਕੁੱਤਿਆਂ ਨੇ ਪੂਰੀ ਤਾਕਤ ਅਤੇ ਫੁਰਤੀ ਨਾਲ ਵੱਖ ਵੱਖ ਰੁਕਾਵਟਾਂ ਨੂੰ ਪਾਰ ਕਰਦਿਆਂ ਅਤੇ ਕੰਧਾਂ ਉੱਪਰੋਂ ਛਲਾਂਗ ਲਗਾਉਂਦਿਆਂ ਦਰਸ਼ਕਾਂ ਤੋਂ ਪ੍ਰਸ਼ੰਸ਼ਾ ਖੱਟੀ।

PreviousNext

4X4 ਜੀਪ ਚਾਲਕਾਂ ਦੀ ਆਫ਼ ਰੋਡਿੰਗ ਪ੍ਰਦਰਸ਼ਨੀ 

ਮਿਲਟਰੀ ਲਿਟਰੇਚਰ ਫੈਸਟੀਵਲ ਜੋ ਕਿ ਵੱਖ ਵੱਖ ਫੌਜੀ ਇਤਿਹਾਸਕਾਰਾਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਦੀ ਸਾਂਝੀ ਪਹਿਲਕਦਮੀ ਅਤੇ ਪੱਛਮੀ ਕਮਾਂਡ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ, ਨੇ ਸਾਹਿਤਕ ਕਾਰਜਾਂ, ਕਲਾ, ਸੰਗੀਤ ਅਤੇ ਸ਼ਿਲਪਕਾਰੀ ਦੇ ਵੱਖ ਵੱਖ ਪਹਿਲੂਆਂ ਨੂੰ ਸਫ਼ਲਤਾਪੂਰਵਕ ਸ਼ਾਮਲ ਕਰਦਿਆਂ ਥੋੜ੍ਹੇ ਹੀ ਸਮੇਂ ਵਿੱਚ ਬੇਹੱਦ ਪ੍ਰਸਿੱਧੀ ਹਾਸਲ ਕੀਤੀ ਹੈ। 

 

ਇਸ ਤੋਂ ਇਲਾਵਾ ਨੌਜਵਾਨਾਂ ਵਿੱਚ ਮਾਣ ਅਤੇ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨ ਲਈ ਕਾਰਨੀਵਲ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਹਥਿਆਰਾਂ ਦੀ ਇਸ ਪ੍ਰਦਰਸ਼ਨੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਦੂਜੀ ਸਿੱਖ ਰੈਜੀਮੈਂਟ ਅਤੇ ਫਸਟ ਗਾਰਡਜ਼, 25 ਏਅਰ ਡਿਫੈਂਸ ਰੈਜੀਮੈਂਟ ਤੋਂ ਇਲਾਵਾ 270 ਇੰਜਨੀਅਰ ਅਤੇ 12 ਹਥਿਆਰਬੰਦ ਰੈਜੀਮੈਂਟਾਂ ਸ਼ਾਮਲ ਸਨ।

 

ਸੈਨਾ ਵੱਲੋਂ ਜੰਗ ਦੌਰਾਨ ਵਰਤੇ ਗਈ ਕੁਆਂਟਮ ਸਨਿਫਰ, ਨਾਨ ਲੀਨੀਅਰ ਜੰਕਟ ਡਿਟੈਕਟਰ ਅਤੇ ਮਾਈਨ ਡਿਟੈਕਟਿੰਗ ਸੈੱਟ ਅਤੇ 12 ਸੀਟਰ ਨਿਊਮੈਟਿਕ ਕਿਸ਼ਤੀ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ।

 

ਇਸ ਤੋਂ ਇਲਾਵਾ ਫੌਜ ਅਤੇ ਪੰਜਾਬ ਆਰਮਡ ਪੁਲੀਸ ਦੇ ਜੋਸ਼ੀਲੇ ਘੋੜਸਵਾਰਾਂ ਅਤੇ ਸਥਾਨਕ ਸਿਟੀ ਕਲੱਬ ਦੇ ਵਿਦਿਆਰਥੀਆਂ ਨੇ ਮੋਟਸਾਈਕਲਾਂ ਅਤੇ ਜਿਪਸੀਆਂ ਉੱਪਰੋਂ ਛਲਾਂਗ ਲਗਾਉਂਦਿਆਂ ਅਤੇ ਅੱਗ ਦੀਆਂ ਵਾੜਾਂ ਨੂੰ ਪਾਰ ਕਰਦਿਆਂ ਆਪਣੇ ਹੈਰਤ ਅੰਗੇਜ਼ ਕਰਤੱਬਾਂ ਨਾਲ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਹੈਰਾਨ ਕਰ ਦਿੱਤਾ।

 

2 ਸਿੱਖਾਂ ਦੁਆਰਾ ਵਜਾਏ ਪਾਈਪਰ ਬੈਂਡ ਦੀਆਂ ਧੁਨਾਂ ਦੀ ਲੈਅ 'ਚ 800 ਮੀਟਰ ਪ੍ਰਤੀ ਮਿੰਟ ਦੀ ਗਤੀ ਨਾਲ ਘੋੜਸਵਾਰੀ ਕਰਦਿਆਂ ਪੰਜਾਬ ਹਥਿਆਰਬੰਦ ਪੁਲੀਸ ਦੇ ਜਵਾਨਾਂ ਨੇ ਟੈਂਟ ਪੈਗਿੰਗ, ਟਰਿੱਕ ਰਾਈਡਿੰਗ ਦੌਰਾਨ ਘੋੜਿਆਂ ਨਾਲ ਬਿਹਤਰੀਨ ਤਾਲਮੇਲ ਅਤੇ ਜੋਸ਼ ਭਰਪੂਰ ਕਰਤੱਬ ਵਿਖਾਉਂਦਿਆਂ ਦਰਸ਼ਕਾਂ ਤੋਂ ਵਾਹ ਵਾਹ ਖੱਟੀ।

 

ਡੌਗ ਸ਼ੋਅ ਦੌਰਾਨ ਵੱਖ ਵੱਖ ਆਰਮੀ ਡੌਗ ਇਕਾਈਆਂ ਜਿਨ੍ਹਾਂ ਵਿੱਚ ਰੀਮਾਉਂਟ ਵੈਟਰਨਰੀ ਕੌਰਪਸ ਸੈਂਟਰ ਅਤੇ ਕਾਲਜ, ਮੇਰਠ ਅਤੇ ਐਨ.ਐਸ.ਜੀ. ਸ਼ਾਮਲ ਹੋਏ ਦੇ ਮਾਹਰ ਕੁੱਤਿਆਂ ਨੇ ਦਰਸ਼ਕਾਂ ਦੇ ਜਨੂੰਨ ਨੂੰ ਸ਼ਿਖਰਾਂ 'ਤੇ ਪਹੁੰਚਾ ਦਿੱਤਾ। ਆਰਮੀ ਦੇ ਕੁੱਤਿਆਂ ਨੇ ਪੂਰੀ ਤਾਕਤ ਅਤੇ ਫੁਰਤੀ ਨਾਲ ਵੱਖ ਵੱਖ ਰੁਕਾਵਟਾਂ ਨੂੰ ਪਾਰ ਕਰਦਿਆਂ ਅਤੇ ਕੰਧਾਂ ਉੱਪਰੋਂ ਛਲਾਂਗ ਲਗਾਉਂਦਿਆਂ ਦਰਸ਼ਕਾਂ ਤੋਂ ਪ੍ਰਸ਼ੰਸ਼ਾ ਖੱਟੀ।

 

ਇਸ ਡਾਗ ਸ਼ੋਅ ਵਿੱਚ ਟਰੈਕਰ, ਮਾਈਨ ਡਿਟੈਕਸ਼ਨ, ਐਕਸਪਲੋਸਿਵ ਡਿਟੈਕਸ਼ਨ, ਗਾਰਡ, ਇਨਫੈਂਟਰੀ ਪੈਟਰੋਲ ਕਰਨ ਵਿੱਚ ਮਾਹਰ ਵੱਖ ਵੱਖ ਪ੍ਰਜਾਤੀਆਂ ਦੇ ਖੋਜੀ ਕੁੱਤੇ ਇਸ ਸ਼ੋਅ ਵਿੱਚ ਖਿੱਚ ਦਾ ਕੇਂਦਰ ਰਹੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JEEP AND 4X4 OFF-ROADERS EQUESTRIAN DISPLAY DAZZLE SPECTATORS