JAC 11th Result 2019: ਝਾਰਖੰਡ ਬੋਰਡ ਨੇ 11ਵੀਂ ਕਲਾਸ ਅਤੇ ਇੰਟਰ ਵੋਕੇਸ਼ਨਲ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਪ੍ਰੀਖਿਆ ਵਿਚ ਸਿਮਡੇਗਾ ਪਹਿਲੇ, ਪਲਾਮੂ ਦੂਜੇ ਅਤੇ ਰਾਂਚੀ ਤੀਜੇ ਦੇ ਵਿਦਿਆਰਥੀ ਤੀਜੇ ਸਥਾਨ ਉਤੇ ਰਹੇ। ਸਿਮਡੇਗਾ ਅਤੇ ਪਲਾਮੂ ਵਿਚ 90–90 ਫੀਸਦੀ ਅਤੇ ਰਾਂਚੀ ਵਿਚ 88 ਫੀਸਦੀ ਬੱਚੇ ਸਫਲ ਹੋਏ। ਵਿਦਿਆਰਥੀ ਆਪਣਾ ਨਤੀਜਾ jac.jharkhand.gov.in ਉਤੇ ਦੇਖ ਸਕਦੇ ਹਨ।
ਇਸ ਤੋਂ ਪਹਿਲਾਂ ਝਾਰਖੰਡ ਬੋਰਡ 10ਵੀਂ ਅਤੇ 12ਵੀਂ ਆਰਟਸ, ਸਾਇੰਸ ਅਤੇ ਕਾਮਰਸ ਦਾ ਨਤੀਜਾ ਜਾਰੀ ਕਰ ਚੁੱਕਿਆ ਹੈ। ਇਸ ਵਾਰ ਝਾਰਖੰਡ ਬੋਰਡ 10ਵੀਂ ਵਿਚ 70.77 ਫੀਸਦੀ ਵਿਦਿਆਰਥੀ ਪਾਸ ਹੋਏ ਹਨ। 12ਵੀਂ ਆਰਟਸ ਵਿਚ 79.97 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਸਾਇੰਸ ਵਿਚ 55.01 ਫੀਸਦੀ ਲੜਕੇ ਅਤੇ 61.08 ਫੀਸਦੀ ਲੜਕੀਆਂ ਪਾਸ ਹੋਈਆਂ ਹਨ। ਭਾਵ ਸਾਇੰਸ ਵਿਚ ਲੜਕੀਆਂ ਦਾ ਨਤੀਜਾ ਵਧੀਆ ਰਿਹਾ। ਕਾਮਰਸ ਵਿਚ ਲੜਕੀਆਂ ਨੇ ਬਾਜੀ ਮਾਰੀ ਹੈ। 63.68 ਫੀਸਦੀ ਲੜਕੇ ਅਤੇ 79.07 ਫੀਸਦੀ ਲੜਕੀਆਂ ਪਾਸ ਹੋਈਆਂ ਹਨ।