ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪਿਆਰ `ਚ ਠੁਕਰਾਈ` 18 ਸਾਲਾ ਕੁੜੀ ਨੇ ਅੰਮ੍ਰਿਤਸਰ `ਚ ਖ਼ੁਦ ਨੂੰ ਲਾਈ ਅੱਗ

‘ਪਿਆਰ `ਚ ਠੁਕਰਾਈ` 18 ਸਾਲਾ ਕੁੜੀ ਨੇ ਅੰਮ੍ਰਿਤਸਰ `ਚ ਖ਼ੁਦ ਨੂੰ ਲਾਈ ਅੱਗ

ਪੁਲਿਸ ਨੇ 22 ਸਾਲਾ ਨੌਜਵਾਨ ਗਗਨਦੀਪ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਕਿਉਂਕਿ ਉਸ ਨੇ ਅੰਮ੍ਰਿਤਸਰ ਦੇ ਪਿੰਡ ਨਾਰਾਇਣਗੜ੍ਹ `ਚ ਰਹਿੰਦੀ ਆਪਣੀ ‘ਗਰਲ-ਫ਼ਰੈਂਡ` ਨੂੰ ਪੈਟਰੋਲ ਲਿਆ ਕੇ ਦਿੱਤਾ ਸੀ ਤੇ 18 ਸਾਲਾਂ ਦੀ ਉਸ ਕੁੜੀ ਨੇ ਉਹੀ ਪੈਟਰੋਲ ਖ਼ੁਦ `ਤੇ ਛਿੜਕ ਕੇ ਆਤਮਹੱਤਿਆ ਦੀ ਨਾਕਾਮ ਕੋਸਿ਼ਸ਼ ਕੀਤੀ। ਕੁੜੀ ਇਸ ਵੇਲੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ `ਚ ਜ਼ੇਰੇ ਇਲਾਜ ਹੈ। ਉਸ ਦਾ 80 ਫ਼ੀ ਸਦੀ ਸਰੀਰ ਭਾਵੇਂ ਸੜ ਚੁੱਕਾ ਹੈ ਪਰ ਡਾਕਟਰਾਂ ਨੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।


ਪੀੜਤ ਕੁੜੀ ਨੇ ਆਪਣੇ ਬਿਆਨ `ਚ ਕਿਹਾ ਹੈ ਕਿ - ‘ਮੈਂ ਗਗਨਦੀਪ ਨਾਲ ਵਿਆਹ ਕਰਨਾ ਚਾਹੁੰਦੀ ਸਾਂ ਪਰ ਸਨਿੱਚਰਵਾਰ ਨੂੰ ਉਸ ਨੇ ਮੈਨੁੰ ਠੁਕਰਾ ਦਿੱਤਾ। ਮੈਂ ਉਸ ਨੂੰ ਕਿਹਾ ਕਿ ਮੈਂ ਕੁਝ ਖਾ ਕੇ ਖ਼ੁਦਕੁਸ਼ੀ ਕਰ ਲਵਾਂਗੀ ਪਰ ਉਸ `ਤੇ ਤਦ ਵੀ ਕੋਈ ਅਸਰ ਨਾ ਹੋਇਆ। ਰਾਤੀਂ ਮੈਂ ਜਦੋਂ ਆਪਣੇ ਘਰ `ਚ ਇਕੱਲੀ ਸਾਂ, ਉਹ ਆਇਆ ਤੇ ਪੈਟਰੋਲ ਦੀ ਇੱਕ ਬੋਤਲ ਦੇ ਕੇ ਚਲਾ ਗਿਆ। ਜਾਂਦਾ ਹੋਇਆ ਆਖ ਗਿਆ ਕਿ ਮੈਂ ਖ਼ੁਦਕੁਸ਼ੀ ਕਰ ਲਵਾਂ। ਮੈਂ ਆਪਣੇ-ਆਪ `ਤੇ ਪੈਟਰੋਲ ਛਿੜਕ ਕੇ ਖ਼ੁਦ ਨੂੰ ਅੱਗ ਲਾ ਲਈ। ਹੁਣ ਮੈਂ ਚਾਹੰੁਦੀ ਹਾਂ ਕਿ ਉਸ ਨੂੰ ਸਜ਼ਾ ਮਿਲੇ।`


ਪੁਲਿਸ ਸਬ-ਇੰਸਪੈਕਟਰ ਦਲਜੀਤ ਕੌਰ ਨੇ ਦੱਸਿਆ ਕਿ ਕੁੜੀ ਨੇ ਹੋਸ਼ `ਚ ਆਉਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਇਸ ਘਟਨਾ ਬਾਰੇ ਸਭ ਕੁਝ ਦੱਸਿਆ। ਮੁਲਜ਼ਮ ਹਾਲੇ ਫ਼ਰਾਰ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jilted in love girl in Amritsar attempted suicide