ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਪਾਲ ਖਹਿਰਾ ਨੂੰ ਝਟਕਾ, ਵਿਧਾਇਕ ਜੈਕਿਸ਼ਨ ਸਿੰਘ ਰੋੜੀ ਨੇ ਛੱਡਿਆ ਸਾਥ

ਸੁਖਪਾਲ ਖਹਿਰਾ ਨੂੰ ਝਟਕਾ, ਵਿਧਾਇਕ ਜੈਕਿਸ਼ਨ ਸਿੰਘ ਰੋੜੀ ਨੇ ਛੱਡਿਆ ਸਾਥ

ਗੜ੍ਹਸ਼ੰਕਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਹਿਕ ਜੈਕਿਸ਼ਨ ਸਿੰਘ ਰੋੜੀ ਨੇ ਅੱਜ ਪਾਰਟੀ ਦੇ ਬਾਗ਼ੀ ਆਗੂ ਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਸਾਥ ਛੱਡ ਦਿੱਤਾ ਹੈ। ਸ੍ਰੀ ਖਹਿਰਾ ਲਈ ਇਹ ਵੱਡਾ ਝਟਕਾ ਹੈ ਤੇ ਅਗਲੇ ਕੁਝ ਦਿਨਾਂ `ਚ ਹੋਰ ਵਿਧਾਇਕ ਵੀ ਅਜਿਹਾ ਕੋਈ ਫ਼ੈਸਲਾ ਲੈ ਸਕਦੇ ਹਨ।


ਸ੍ਰੀ ਜੈਕਿਸ਼ਨ ਰੋੜੀ ਅੱਜ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਸੰਗਰੂਰ ਹਲਕੇ ਤੋਂ ਪਾਰਟੀ ਦੇ ਐੱਮਪੀ ਭਗਵੰਤ ਮਾਨ ਦੀ ਮੌਜੂਦਗੀ `ਚ ਪਾਰਟੀ ਦੀ ਮੁੱਖਧਾਰਾ ਵਿੱਚ ਸ਼ਾਮਲ ਹੋ ਗਏ।


ਸ੍ਰੀ ਜੈਕਿਸ਼ਨ ਸਿੰਘ ਰੋੜੀ ਦੇ ਨਾਲ ਅੱਜ ਜਸਟਿਸ (ਸੇਵਾ-ਮੁਕਤ) ਜ਼ੋਰਾ ਸਿੰਘ ਵੀ ਆਮ ਆਦਮੀ ਪਾਰਟੀ `ਚ ਸ਼ਾਮਲ ਹੋ ਗਏ ਹਨ। ਜਸਟਿਸ ਜ਼ੋਰਾ ਸਿੰਘ ਨੇ ਸਾਲ 2015 ਦੌਰਾਨ ਪੰਜਾਬ `ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਸੀ।


ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਕੱਲ੍ਹ ਭਗਵੰਤ ਮਾਨ ਨੇ ਬਰਨਾਲਾ `ਚ ਬਿਆਨ ਦਿੱਤਾ ਸੀ ਕਿ ਜਿਹੜੇ ਵੀ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਨਵੀਂ ਪਾਰਟੀ `ਚ ਜਾਣਗੇ, ਉਨ੍ਹਾਂ ਦੀ ਵਿਧਾਇਕੀ ਖੁੱਸ ਜਾਵੇਗੀ। ਉਸੇ ਬਿਆਨ ਦੇ ਜਵਾਬ `ਚ ਸ਼ਾਇਦ ਸ੍ਰੀ ਜੈਕਿਸ਼ਨ ਰੋੜੀ ਦੋਬਾਰਾ ਕੇਜਰੀਵਾਲ ਕੈਂਪ `ਚ ਵਾਪਸ ਆ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jolt to Khaira MLA Jaikishan Rori left for Kejriwal camp