ਅਗਲੀ ਕਹਾਣੀ

ਪੱਤਰਕਾਰਾਂ ਨੂੰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਮਿਲਣਾ ਸ਼ੁਰੂ

ਅੱਜ ਤੋਂ ਮਾਣਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਸਿਹਤ ਬੀਮਾ ਯੋਜਨਾ ਦੀਆਂ ਸਿਹਤ ਸੇਵਾਵਾਂ ਲੈ ਸਕਦੇ ਹਨ। ਹੁਣ ਇਹ ਪੱਤਰਕਾਰ ਸੂਬੇ ਦੇ ਸੂਚੀਬੱਧ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭ ਪ੍ਰਾਪਤ ਕਰ ਸਕਦੇ ਹਨ।

 

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਕੀਮ ਪੱਤਰਕਾਰਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਿਹਤ ਸੁਰੱਖਿਆ ਮੁਹੱਈਆ ਕਰਵਾਏਗੀ। ਮੀਡੀਆ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿਉਂ ਕਿ ਸਾਡੇ ਸੰਘੀ ਢਾਂਚੇ ਦਾ ਚੌਥਾ ਥੰਮ੍ਹ ਹੈ।

 

ਉਨ੍ਹਾਂ ਅੱਗੇ ਕਿਹਾ ਕਿ ਇਸ ਸਕੀਮ ਤਹਿਤ ਲਾਭਪਾਤਰੀ ਦੂਜੀ ਅਤੇ ਤੀਜੀ ਸ੍ਰੇਣੀ ਦੀਆਂ ਆਪਰੇਸ਼ਨ ਅਤੇ ਸਰਜਰੀ ਵਰਗੀਆਂ ਮਹਿੰਗੀਆਂ ਇਲਾਜ ਸੇਵਾਵਾਂ ਲੈ ਸਕਦੇ ਹਨ। ਮੰਤਰੀ ਨੇ ਕਿਹਾ ਕਿ ਲਾਭਪਾਤਰੀ ਆਪਣੀ ਯੋਗਤਾ ਨੂੰ ਵੈੱਬਸਾਈਟ shapunjab.in 'ਤੇ ਵੇਖ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Journalists begin to benefit from Aushman Bharat Sarbat Sehat Bima Yojana